ਆਪਸ ਵਿੱਚ ਭਿੜੇ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨਾਲ ਲੱਗੇ ਗੰਨਮੈਨ

ਮਾਨਸਾ, 31 ਅਗਸਤ 2024 : ਮਹਰੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨਾਲ ਚੱਲ ਰਹੇ ਗੰਨਮੈਨਾਂ ‘ਚ ਦੇਰ ਰਾਤ ਆਪਸ ਵਿੱਚ ਲੜਾਈ ਹੋ ਗਈ, ਜਿਸ ਕਾਰਨ ਇੱਕ ਗੰਨਮੈਨ ਜਖਮੀ ਹੋ ਗਿਆ। ਜ਼ਖ਼ਮੀ ਗੰਨ ਮੈਨ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਆਪਣੇ ਕਮਰੇ ਵਿੱਚ ਪਏ ਕਮਾਂਡੋ ਦੇ ਗੰਨਮੈਨਾਂ ਚ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋਣ ਬਾਅਦ ਲੜਾਈ ਹੋ ਗਈ। ਇਸ ਦੌਰਾਨ ਗੁਰਦੀਪ ਸਿੰਘ ਜਖਮੀ ਹੋ ਗਿਆ, ਜੋ ਕਿ ਜੇਰੇ ਇਲਾਜ ਸਿਵਲ ਹਸਪਤਾਲ ਮਾਨਸਾ ਵਿੱਚ ਦਾਖਲ ਹੈ। ਥਾਣਾ ਸਦਰ ਮਾਨਸਾ ਦੇ ਐਸਐਚ ਓ ਗੁਰਬੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਚ ਉਹ ਜਾਂਚ ਕਰਨਗੇ।