ਜ਼ੀਰਾ, 27 ਦਸੰਬਰ : ਫਿਰੋਜਪੁਰ ਦੇ ਹਲਕਾ ਜੀਰਾ ਦੀ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਪਿਛਲੇ 5 ਮਹੀਨੇ ਤੋਂ ਰੋਸ਼ ਪ੍ਰਦਰਸ਼ਨ ਦੇ ਸਮੱਰਥਨ ’ਚ ਅੱਜ ਕਿਸਾਨ ਆਗੂ ਰਾਕੇਸ਼ ਟਿਕੇਤ ਸ਼ਾਮਲ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਜੋ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਮੋਰਚਾ ਚੱਲ ਰਿਹਾ ਹੈ, ਉਹ ਉਸ ਦੇ ਨਾਲ ਹਨ, ਕਿਸਾਨ ਆਗੂ ਟਿਕੈਤ ਨੇ ਕਿਹਾ ਕਿ ਫੈਕਟਰੀ ਬੰਦ ਕਰਵਾਉਣਾ ਕੋਈ ਹੱਲ ਨਹੀਂ ਹੈ, ਬਲਕਿ ਫੈਕਟਰੀ ਵਿੱਚ ਟ੍ਰੀਟਮੈਂਟ ਪਲਾਂਟ ਲੱਗਣਾ ਚਾਹੀਦਾ ਹੈ ਅਤੇ ਇਸਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਮੋਰਚੇ ਦਾ ਸਾਥ ਦਿਓ ਅਤੇ ਵੱਡੀ ਗਿਣਤੀ ’ਚ ਮੋਰਚੇ ਵਿੱਚ ਸ਼ਾਮਿਲ ਹੋਵੋ। ਕਿਸਾਨ ਆਗੂ ਟਿਕੈਤ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਸਾਨੂੰ ਕੁਦਰਤ ਦੀ ਅਨਮੋਲ ਦੇਣ ਹੈ। ਜੇਕਰ ਇਹ ਅਣਮੁੱਲੀ ਦੇਣ ਖਰਾਬ ਹੋਵੇਗੀ ਤਾਂ ਇਸ ਨਾਲ ਸਭ ਜਨਜੀਵਨ ਪ੍ਰਭਾਵਿਤ ਹੋਵੇਗਾ। ਜੋ ਵੀ ਪਾਣੀ ਨੂੰ ਖਰਾਬ ਕਰਦਾ ਹੈ ਉਸ ਖਿਲਾਫ ਸਖ਼ਤੀ ਨਾਲ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇੰਡਰਸਟੀਜ ਬੰਦ ਹੋਣੀ ਚਾਹੀਦੀ ਹੈ। ਜਿਸ ਦਾ ਪੂਰਾ ਹਰਜਾਨਾ ਭਾਰਤ ਸਰਕਾਰ ਜਾਂ ਮੌਜ਼ੂਦਾ ਸਰਕਾਰਾਂ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਾਣੀ ਖਰਾਬ ਕਰਨ ਵਾਲਿਆਂ ਖਿਲਾਫ ਇੱਕ ਕਾਨੂੰਨ ਲੈ ਕੇ ਆਉਣਾ ਚਾਹੀਦਾ ਹੈ।