ਪ੍ਰੇਮਿਕਾ ਦੇ ਪਿਤਾ ਦੇ ਕਤਲ ਮਾਮਲਾ, ਪੁਲਿਸ ਨੇ ਗਾਇਕ ਦਾ ਸਾਥੀ ਕਾਬੂ 

ਜਗਰਾਉਂ, 31 ਅਗਸਤ 2024 : ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਵੱਲੋਂ ਅੱਜ ਇੱਕ ਮਿਲਣੀ ਵਿੱਚ ਜਾਣਕਾਰੀ ਦਿੱਤੀ ਕਿ ਪਿਛਲੇ ਦਿਨੀ ਥਾਣਾ ਦਾਖਾ ਦੇ ਇਲਾਕੇ ਅੰਦਰੋਂ ਇੱਕ ਬਜ਼ੁਰਗ ਦੀ ਬੇਰਹਿਮੀ ਨਾਲ ਕਤਲ ਕਰਕੇ ਜੀਟੀ ਰੋਡ ਪਿੰਡ ਪੰਡੋਰੀ ਦੇ ਨਜਦੀਕ ਪਈ ਹੋਈ ਲਾਸ਼ ਬਰਾਮਦ ਹੋਈ ਸੀ। ਜਿਸ ਨੂੰ ਸਿਵਲ ਹਸਪਤਾਲ ਲੁਧਿਆਣਾ ਰਖਵਾ ਦਿੱਤਾ ਗਿਆ ਸੀ। ਇਸ ਖੁਲਾਸੇ ਦੀ ਪੜਤਾਲ ਮਰਨ ਵਾਲੇ ਦੀ ਲੜਕੀ ਨੂੰ ਉਸ ਦੇ ਪ੍ਰੇਮੀ ਵੱਲੋਂ ਫੋਨ ਕਰਕੇ ਆਸਟਰੇਲੀਆ ਜਾਣਕਾਰੀ ਦਿੱਤੀ ਗਈ ਸੀ ਕਿ ਉਸ ਨੇ ਪ੍ਰੇਮਿਕਾ ਦੇ ਪਿਤਾ ਰਵਿੰਦਰ ਸਿੰਘ ਵਾਸੀ ਕਿਲਾ ਰਾਏਪੁਰ ਦਾ ਕਤਲ ਕਰ ਦਿੱਤਾ ਹੈ। ਜਿਸ ਤੇ ਲੜਕੀ ਨੇ ਆਪਣੇ ਘਰਦਿਆਂ ਨੂੰ ਫੋਨ ਉੱਪਰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਸ ਦੇ ਰਣਜੀਤ ਸਿੰਘ ਕਾਹਲੋਂ ਉਰਫ ਰਣਜੀਤ ਬਾਠ ਜੋ ਕਿ ਇੱਕ ਗਾਇਕ ਵੀ ਹੈ ਨਾਲ ਦੋਸਤੀ ਸੀ ਅਤੇ ਉਹ ਉਸ ਉੱਪਰ ਸ਼ਾਦੀ ਕਰਨ ਦਾ ਪ੍ਰੈਸ਼ਰ ਬਣਾਉਂਦਾ ਸੀ ਅਤੇ ਬਾਰ ਬਾਰ ਕਹਿੰਦਾ ਸੀ ਕਿ ਆਪਣੇ ਪਤੀ ਨੂੰ ਤਲਾਕ ਦੇ ਕੇ ਮੇਰੇ ਨਾਲ ਸ਼ਾਦੀ ਕਰ। ਜਿਸ ਨੂੰ ਆਸਟਰੇਲੀਆ ਤੋਂ ਵੀ ਡਿਪੋਰਟ ਕੀਤਾ ਗਿਆ ਸੀ। ਜਿਸਨੇ ਫੋਨ ਕਰਕੇ ਆਪਣੀ ਪ੍ਰੇਮਿਕਾ ਨੂੰ ਦੱਸਿਆ ਸੀ ਕਿ ਉਸਨੇ ਉਸਦੇ ਪਿਤਾ ਦਾ ਕਤਲ ਕਰ ਦਿੱਤਾ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਰੀਕੀ ਨਾਲ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਕਤਲ ਰਣਜੀਤ ਨੇ ਆਪਣੇ ਭਤੀਜੇ ਬਲਜਿੰਦਰ ਸਿੰਘ ਉਰਫ ਗੁੱਲੀ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਬਾਠ ਕਲਾਂ ਜਿਲਾ ਜਲੰਧਰ ਦੇ ਨਾਲ ਮਿਲ ਕੇ ਕੀਤਾ ਹੈ। ਪੁਲਿਸ ਵੱਲੋਂ ਅੱਜ ਬਲਜਿੰਦਰ ਸਿੰਘ ਉਰਫ ਗੁੱਲੀ ਨੂੰ ਗਿਰਫਤਾਰ ਕਰ ਲਿਤਾ ਅਤੇ ਉਸ ਕੋਲੋਂ ਇੱਕ ਕਾਰ ਸਕੋਡਾ ਪੀਬੀ 08 ਬੀਐਨ 0021 ਬਰਾਮਦ ਕੀਤੀ ਗਈ ਹੈ। ਐਸਐਸਪੀ ਨੇ ਦੱਸਿਆ ਕਿ ਦੂਸਰੇ ਦੋਸ਼ੀ ਰਣਜੀਤ ਬਾਠ ਨੂੰ ਵੀ ਜਲਦੀ ਹੀ ਗਿਰਫਤਾਰ ਕਰ ਲਿੱਤਾ ਜਾਵੇਗਾ ਅਤੇ ਗ੍ਰਿਫਤਾਰ ਦੋਸ਼ੀ ਗੁੱਲੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿਛ ਕੀਤੀ ਜਾਵੇਗੀ।