ਰਾੜਾ ਸਾਹਿਬ 27 ਦਸੰਬਰ (ਸਿਮਰਨ ਰਾੜਾ ਸਾਹਿਬ) : ਪਿੰਡ ਗਿੱਦੜੀ ਤੋਂ ਸੰਗਤਾਂ ਗਗਨਦੀਪ ਸਿੰਘ ਗੱਗੀ ਸਪੁੱਤਰ ਸੁਰਜੀਤ ਸਿੰਘ ਦੇ ਟਰੱਕ ਰਾਂਹੀ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਲਈ ਰਵਾਨਾ ਹੋਈਆਂ।ਇਸ ਸਮੇਂ ਪਿੰਡ ਗਿੱਦੜੀ ਤੋਂ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਲਈ ਰਵਾਨਾ ਹੋਣ ਸਮੇਂ ਸੰਗਤ ਨੇ ਦੱਸਿਆ ਕਿ ਉਹ ਕਰੀਬ 10 ਦਿਨਾਂ ਦੀ ਯਾਤਰਾ ਲਈ ਰਵਾਨਾ ਹੋ ਰਹੇ ਹਨ,ਅਤੇ ਸੰਗਤ ਵਿੱਚ ਔਰਤਾਂ ‘ਤੇ ਮਰਦਾਂ ਸਮੇਤ ਕਰੀਬ 75 ਦੀ ਗਿਣਤੀ ਹੈ। ਇਸ ਮੌਕੇ ਸਾਬਕਾ ਸਰਪੰਚ ਬਲਜਿੰਦਰ ਸਿੰਘ, ਸੈਕਟਰੀ ਸੋਹਣ ਸਿੰਘ, ਨੰਬਰਦਾਰ ਗੁਰਦੇਵ ਸਿੰਘ, ਗੁਰਮੀਤ ਸਿੰਘ, ਚੰਦ ਸਿੰਘ, ਜੀਤਾ ਘਵੱਦੀ, ਕੁਲਦੀਪ ਸਿੰਘ, ਗੁਰਨਾਮ ਸਿੰਘ, ਗੁਰਦੇਵ ਸਿੰਘ, ਹਰਮਿੰਦਰ ਸਿੰਘ, ਬਲਵੀਰ ਸਿੰਘ ਨੰਬਰਦਾਰ, ਹਰਮਨ ਸਿੰਘ, ਨਿੰਦਾ ਬੁਆਣੀ, ਵਿੱਕੀ ਗਿੱਦੜੀ, ਗੋਪੀ ਹਲਵਾਈ ਆਦਿ ਤੋਂ ਇਲਾਵਾ ਵੱਖ-ਵੱਖ ਸੰਗਤਾਂ ਸਾਮਿਲ ਸਨ।