ਮਾਲੇਰਕੋਟਲਾ 12 ਜੂਨ : ਅੱਜ ਪੁਲਿਸ ਥਾਣਾ ਸਿਟੀ -1 ਮਾਲਰਕੋਟਲਾ ਵੱਲੋਂ ਮੋਟਰਸਾਇਕਲ ਚੋਰੀ ਅਤੇ ਮੋਬਾਇਲ ਸਨੈਚ ਕਰਨ ਵਾਲੇ ਗਿਰੋਹਾ ਨੂੰ ਕਾਬੂ ਕਰ ਕੇ 02 ਵੱਖ ਵੱਖ ਮੁੱਕਦਮਿਆਂ ਵਿੱਚ ਚੋਰੀ ਸੁਦਾ 11 ਮੋਟਰਸਾਇਕਲ, 02 ਐਕਟਿਵਾ ਸਕੂਟਰੀ, 06 ਮੋਬਾਇਲ ਫੋਨ ਬ੍ਰਾਮਦ ਕਰਕੇ 09 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਸਿਟੀ-1 ਧੂਰੀ ਰੋਡ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਜਗਦੀਸ ਬਿਸ਼ਨੋਈ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸਨ) ਮਾਲੇਰਕੋਟਲਾ ਅਤੇ ਸ੍ਰੀ ਕੁਲਦੀਪ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਮਾਲੇਰਕੋਟਲਾ ਨੇ ਦੱਸਿਆ ਕਿ ਮਾਨਯੋਗ ਸ੍ਰੀ ਦੀਪਕ ਹਿਲਰੀ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾੜੇ ਅਨਸਰਾ ਖਿਲਾਫ਼ ਵਿਢੀ ਗਈ ਮੁਹਿੰਮ ਉਸ ਵੇਲੇ ਸਾਰਥਿਕ ਸਿੱਧ ਹੋਈ ਜਦੋਂ ਇਸਪੈਕਟਰ ਸਾਹਿਬ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਮਾਲਰਕੋਟਲਾ ਦੀ ਜੇਰੇ ਨਿਗਰਾਨੀ ਹੇਠ ਥਾਣੇਦਾਰ ਦਰਬਾਰਾ ਸਿੰਘ ਅਤੇ ਸ.ਥ.ਭਿੰਦਰ ਸਿੰਘ ਵੱਲੋਂ ਮੋਟਰਸਾਇਕਲ ਚੋਰੀ ਅਤੇ ਮੋਬਾਇਲ ਸੁਨੇਚ ਕਰਨ ਵਾਲੇ ਵੱਖ-ਵੱਖ ਗਿਰੋਹਾਂ ਨੂੰ ਕਾਬੂ ਕਰ ਕੇ ਮੁਕਦਮਾ ਨੰਬਰ 75 ਮਿਤੀ 03.06.2023 ਅੱਧ 379-ਬੀ ਆਈ.ਪੀ.ਸੀ ਥਾਣਾ ਸਿਟੀ-1 ਮਾਲੇਰਕੋਟਲਾ ਅਤੇ ਮੁੱਕਦਮਾ ਨੰਬਰ 76 ਮਿਤੀ 03.06.2023 ਅੱਧ 379,411 ਆਈ.ਪੀ.ਸੀ ਥਾਣਾ ਸਿਟੀ-1 ਮਾਲੇਰਕੋਟਲਾ ਦਰਜ ਰਜਿਸਟਰ ਕੀਤਾ ਅਤੇ ਦੋਸੀਆ ਪਾਸੋਂ ਚੋਰੀ ਸੁਦਾ 11 ਮੋਟਰਸਾਇਕਲ, 02 ਐਕਟਿਵਾ ਸਕੂਟਰੀ, 6 ਮੋਬਾਇਲ ਫੋਨ ਬ੍ਰਾਮਦ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਮੁੱਕਦਮਾ ਨੰਬਰ 76 ਮਿਤੀ 03.06.2023 ਅ/ਧ 379,411 ਆਈ.ਪੀ.ਸੀ ਥਾਣਾ ਸਿਟੀ-1 ਮਾਲੇਰਕੋਟਲਾ ਤਹਿਤ 6 ਦੋਸ਼ੀਆਂ ਮਹੁੰਮਦ ਤਾਲਿਬ ਉਰਫ ਬੋਨਾ ਪੁੱਤਰ ਸਦੀਕ ਮਹੁੰਮਦ ਵਾਸੀ ਬਿਲਿਆ ਵਾਲਾ ਮਹੱਲਾ ਜਮਾਲਪੁਰਾ ਮਾਲੇਰਕੋਟਲਾ (ਉਮਰ ਕ੍ਰੀਬ 27 ਸਾਲ) ,ਅਬਦੁਲ ਸਤਾਰ ਪੁੱਤਰ ਮਹੁੰਮਦ ਰਮਜਾਨ ਵਾਸੀ ਵਲਾਇਤੀ ਬਸਤੀ ਨੇੜੇ ਕੱਚਾ ਦਰਵਾਜਾ ਜਮਾਲਪੁਮਾਲੇਰਕੋਟਲਾ (ਉਮਰ ਕ੍ਰੀਬ 29 ਸਾਲ), ਗੁਰਮੁੱਖ ਸਿੰਘ ਉਰਫ ਗੁਰੀ ਪੁੱਤਰ ਅਮਰ ਸਿੰਘ ਵਾਸੀ ਵਾਰਡ ਨੰਬਰ 10 ਦਸਮੇਸ਼ ਨਗਰ ਨੇੜੇ ਧਰੋੜ ਵਾਲਾ ਸੂਆ ਡੇਹਲੋ ਰੋਡ ਸਾਹਨੇਵਾਲ ਲੁਧਿਆਣਾ (ਉਮਰ ਕ੍ਰੀਬ 28 ਸਾਲ ) ਼਼ਸੁਖਵਿੰਦਰ ਸਿੰਘ ਉਰਫ ਸਨੀ ਪੁੱਤਰ ਸਰਬਜੀਤ ਸਿੰਘ ਵਾਸੀ ਹਿੰਮਤਾਨਾ ਥਾਣਾ ਅਮਰਗੜ੍ਹ ) ( ਉਮਰ ਕ੍ਰੀਬ 25 ਸਾਲ) ,ਮਹੁੰਮਦ ਨਾਜਮ ਪੁੱਤਰ ਮਹੁੰਮਦ ਸਰੀਫ ਵਾਸੀ ਮਹੱਲਾ ਆਦਿਆ ਵਾਲਾ ਨੇੜੇ ਪਾਣੀ ਵਾਲੀ ਟੈਂਕੀ ਜਮਾਲਪੁਰਾ ਮਾਲੇਰਕੋਟਲਾ ( ਉੁਮਰ ਗ੍ਰੰਥ 25) ਅਤੇ ਮਹੰਮਦ ਸਕੀਲ ਪੁੱਤਰ ਮੁਹੰਮਦ ਖਲੀਲ ਵਾਸੀ ਮਹੱਲਾ ਆਰਾਇਆ ਵਾਲਾ ਨੇੜੇ ਪਾਣੀ ਵਾਲੀ ਟੈਂਕੀ ਜਮਾਲਪੁਰਾ ਮਾਲੇਰਕੋਟਲਾ (ਉਮਰ ਕ੍ਰੀਬ 30 ਸਾਲ) ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੂਜੇ ਗਰੋਹ ਵਿੱਚ ਮੁੱਕਦਮਾ ਨੰਬਰ 75 ਮਿਤੀ 03.06.2023 ਅ/ਧ 379-ਬੀ ਆਈ.ਪੀ.ਸੀ ਥਾਣਾ ਸਿਟੀ-1 ਮਾਲੇਰਕੋਟਲਾ ਤਹਿਤ ਤਿੰਨ ਦੋਸ਼ੀਆਂ ਸੁਖਪਾਲ ਸਿੰਘ ਉਰਫ ਸੁੱਖੀ ਪੁੱਤਰ ਪਿਆਰਾ ਸਿੰਘ ਵਾਸੀ ਗੋਬਿੰਦ ਨਗਰ ਮਾਲੇਰਕੋਟਲਾ,ਇਰਫਾਨ ਪੁੱਤਰ ਜਮੀਲ ਵਾਸੀ ਨਿਸ਼ਾਂਤ ਕਲਨੀ ਲੋਹਾ ਬਾਜ਼ਾਰ ਮਾਲੇਰਕੋਟਲਾ ਅਤੇ ਅਬਦੁਲ ਸਾਹਨਵਾਜ਼ ਖਾਂ ਪੁੱਤਰ ਅਬਦੁਲ ਵਹੀਦ ਵਾਸੀ ਗੋਬਿੰਦ ਨਗਰ ਮਾਲੇਰਕੋਟਲਾ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕਰਕੇ ਉਨ੍ਹਾਂ ਪਾਸੋਂ ਰਿਕਵਰੀ ਹੋਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਤੋਂ ਮੁਕਦਮਾਤ ਦੀ ਤਫਤੀਸ ਜਾਰੀ ਹੈ ਅਤੇ ਗਿ੍ਫ਼ਤਾਰ ਕੀਤੇ ਗਏ ਦੋਸੀਆ ਤੋਂ ਹੋਰ ਰਿਕਵਰੀ ਦੀ ਵੀ ਸੰਭਾਵਨਾ ਹੈ ।