ਵੋਟਰਾਂ ਦੀ ਸਹੂਲਤ ਲਈ ਈ.ਸੀ.ਆਈ. ਐੱਪ ਲਾਹੇਵੰਦ : ਜਿਲ੍ਹਾ ਚੋਣ ਅਫਸਰ

  • ਦਿਵਿਆਂਗਜਨ ਵੀ ਘਰ ਬੈਠੇ ਹੀ ਵੀਲ੍ਹ ਚੇਅਰ ਅਤੇ ਆਵਾਜਾਈ ਦੀ ਸੁਵਿਧਾ ਲਈ  ਕਰ ਸਕਦੇ ਹਨ ਅਪਲਾਈ

ਫਤਹਿਗੜ੍ਹ ਸਾਹਿਬ, 26 ਜੁਲਾਈ : ਜਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਭਾਰਤ ਚੋਣ ਕਮਿਸ਼ਨ ਵੱਲੋਂ ਨਾਗਰਿਕਾਂ ਅਤੇ ਵੋਟਰਾਂ ਦੀ ਸਹੂਲਤ ਲਈ ਐੱਪ ਚਲਾਈਆਂ ਗਈਆਂ ਹਨ।ਚੋਣ ਕਮਿਸ਼ਨ ਵੱਲੋਂ ਚਲਾਈ '' ਵੋਟਰ ਹੈਲਪਲਾਈਨ'' ਐਪ ਅਤੇ ਇੱਕ ਵਿਸ਼ੇਸ਼ ਐੱਪ '' ਸਕਸ਼ਮ ਈ.ਸੀ.ਆਈ.'' ਐਪ ਬਹੁਤ ਲਾਹੇਵੰਦ ਸਿੱਧ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਵੋਟਰਾਂ ਵੱਲੋਂ ਹੈਲਪਲਾਈਨ ਐੱਪ ਰਾਹੀਂ, ਆਪਣਾ ਨਾਮ ਲੱਭਣ ਲਈ, ਫ਼ਾਰਮ ਆਨ ਲਾਈਨ ਜਮ੍ਹਾਂ ਕਰਵਾਉਣ, ਆਪਣੇ ਫ਼ਾਰਮਾਂ ਦਾ ਸਟੇਟਸ ਜਾਨਣ ਲਈ, ਚੋਣਾਂ ਸਬੰਧੀ ਅਤੇ ਇਲੈਕਟੋ੍ਰਨਿਕ ਵੋਟਿੰਗ ਮਸ਼ੀਨਾਂ ਦੀ ਜਾਣਕਾਰੀ ਲਈ ਇਸ ਐੱਪ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਜਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਵੋਟਰ ਹੈਲਪ ਲਾਈਨ ਐੱਪ ਆਪਣੇ ਫ਼ੋਨ ਤੇ ਡਾਊਨਲੋਡ ਕਰਕੇ ਭਾਰਤ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਇਆ ਜਾਵੇ। ਜਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਦਿਵਿਆਂਗ ਵੋਟਰਾਂ ਨੂੰ ਵੋਟ ਦੇ ਇਸਤੇਮਾਲ ਕਰਨ ਵਿੱਚ ਆਉਂਦੀਆਂ ਮੁਸ਼ਕਿਲਾਂ ਨੂੰ  ਦੂਰ ਕਰਨ ਲਈ ਅਤੇ ਪੋਲਿੰਗ ਸਟੇਸ਼ਨਾਂ ਵਿਖੇ ਸਹੂਲਤਾਂ ਬਾਰੇ ਜਾਨਣ ਲਈ '' ਸਕਸ਼ਮ ਈ.ਸੀ.ਆਈ.'' ਐਪ ਚਲਾਈ ਗਈ ਹੈ। ਇਸ ਐਪ ਰਾਹੀਂ ਦਿਵਿਆਂਗ ਆਪਣੇ ਆਪ ਨੂੰ ਦਿਵਿਆਂਗ ਵੱਜੋਂ ਮਾਰਕ ਕਰ ਸਕਦੇ ਹਨ ਅਤੇ ਘਰ ਬੈਠੇ ਹੀ ਵੀਲ੍ਹ ਚੇਅਰ ਅਤੇ ਆਵਾਜਾਈ ਦੀ ਸੁਵਿਧਾ ਲਈ ਬਿਨੈ ਕਰ ਸਕਦੇ ਹਨ।ਉਨ੍ਹਾਂ ਜਿਲ੍ਹੇ ਦੇ ਦਿਵਿਆਂਗ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਮੋਬਾਇਲ ਫ਼ੋਨ ਤੇ '' ਵੋਟਰ ਹੈਲਪਲਾਈਨ'' ਐਪ ਅਤੇ ਇੱਕ ਵਿਸ਼ੇਸ਼ ਐੱਪ '' ਸਕਸ਼ਮ ਈ.ਸੀ.ਆਈ.'' ਐਪ  ਨੂੰ ਵੀ ਡਾਊਨਲੋਡ ਕਰਕੇ ਲੋੜੀਂਦੀਆਂ ਸਹੂਲਤਾਂ ਦਾ ਲਾਭ ਲੈਣਾ ਯਕੀਨੀ ਬਣਾਉਣ।