ਡਾ. ਬੀ.ਆਰ ਅੰਬੇਡਕਰ ਜੀ ਦਾ 133ਵਾਂ ਜਨਮ ਦਿਨ 14 ਅਪਰੈਲ ਨੂੰ ਮਨਾਇਆ ਜਾਵੇਗਾ – ਸੁਸਾਇਟੀ ਮੈਂਬਰ 

ਮੁੱਲਾਂਪੁਰ ਦਾਖਾ 04 ਅਪਰੈਲ  (ਸਤਵਿੰਦਰ ਸਿੰਘ ਗਿੱਲ)  ਸਥਾਨਕ ਡਾ. ਬੀ.ਆਰ ਅੰਬੇਦਕਰ ਭਵਨ ਵਿਖੇ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਜੀ ਦੇ ਆ ਰਹੇ 133ਵੇਂ ਜਨਮ ਦਿਨ ਨੂੰ ਮਨਾਉਣ ਸਬੰਧੀ ਬੀ.ਆਰ ਅੰਬੇਦਕਰ ਮਿਸਨ ਵੈਲਫੇਅਰ ਸੁਸਾਇਟੀ ਮੁੱਲਾਂਪੁਰ ਦਾਖਾ ਵੱਲੋਂ ਮੀਟਿੰਗ ਕੀਤੀ ਗਈ। ਜਿਸ ਵਿੱਚ ਸੁਸਾਇਟੀ ਦੇ ਪ੍ਰਧਾਨ ਹਰਦਿਆਲ ਸਿੰਘ, ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਕਲੇਰ, ਸਕੱਤਰ ਜਿਲੇਦਾਰ ਬਲਦੇਵ ਸਿੰਘ ਕਲੇਰ, ਮੀਤ ਪ੍ਰਧਾਨ ਨਿਰਮਲ ਸਿੰਘ ਸਰਪੰਚ ਕੈਲਪੁਰ, ਖਜਾਨਚੀ ਸੁਖਮਿੰਦਰ ਸਿੰਘ ਮੋਹੀ, ਜਸਵੰਤ ਸਿੰਘ ਭੱਟੀ, ਲੈਕਚਰਾਰ ਲਾਲ ਸਿੰਘ, ਪ੍ਰੀਤਮ ਸਿੰਘ, ਲੈਕਚਰਾਰ ਲਾਲ ਸਿੰਘ, ਬਲਜਿੰਦਰ ਸਿੰਘ ਪੱਪਾ, ਪ੍ਰੈੱਸ ਸਕੱਤਰ ਮਲਕੀਤ ਸਿੰਘ ਭੱਟੀਆ, ਡਾ. ਧਰਮਪਾਲ ਸਿੰਘ ਗਹੌਰ, ਕਾਰਜਕਾਰੀ ਮੈੈਬਰ ਸੁਰਿੰਦਰ ਸਿੰਘ ਰਾਏ, ਮਲਕੀਤ ਸਿੰਘ ਭੱਟੀਆ, ਰਣਜੀਤ ਸਿੰਘ, ਰਤਨ ਸਿੰਘ ਕੈਲਪੁਰ, ਅਤੇ ਕਿਰਨਜੀਤ ਸਿੰਘ ਭਨੋਹੜ ਆਦਿ ਹਾਜਰ ਸਨ। ਮੀਟਿੰਗ ਦੌਰਾਨ ਪ੍ਰਧਾਨ ਹਰਦਿਆਲ ਸਿੰਘ ਤੇ ਕਰਮਜੀਤ ਸਿੰਘ ਕਲੇਰ ਨੇ ਦੱਸਿਆ ਕਿ 14 ਅਪਰੈਲ ਦਿਨ ਐਤਵਾਰ ਨੂੰ ਡਾ. ਬੀ.ਆਰ.ਅੰਬੇਡਕਰ ਭਵਨ ਅੰਦਰ ਡਾ. ਬੀ.ਆਰ.ਅੰਬੇਡਕਰ ਜੀ ਦਾ 133ਵਾਂ ਜਨਮ ਦਿਨ ਮਨਾਉਣ ਸਬੰਧੀ ਸਮਾਗਮ ਕਰਵਾਇਆ ਜਾਵੇਗਾ, ਇਹ ਸਮਾਗਮ ਸਵੇਰੇ 10 ਵਜੇ ਸ਼ੁਰੂ ਹੋਵੇਗਾ ਜੋ ਕਿ ਡੇਢ ਵਜੇ ਤੱਕ ਚੱਲੇਗਾ। ਸਮਾਗਮ ਦੇ ਮੁੱਖ ਮਹਿਮਾਨ ਹਲਕਾ ਦਾਖਾ ਵਿਧਾਇਕ  ਮਨਪ੍ਰੀਤ ਸਿੰਘ ਇਆਲੀ, ਵਿਸੇਸ ਮਹਿਮਾਨ ਡਾ. ਕੇ.ਐਨ.ਐਸ. ਕੰਗ, ਮਹਿਮਾਨ  ਕੁਲਦੀਪ ਸਿੰਘ ਈਸੇਵਾਲ (ਰਾਜੂ ਜਿਊਰਲਜ ਵਾਲੇ) ਅਤੇ ਸ. ਦਰਬਾਰਾ ਸਿੰਘ ਸੁਆਨ (ਯੂ.ਐੱਸ.ਏ) ਬੋਪਾਰਾਏ ਕਲਾਂ ਵਾਲੇ ਹੋਣਗੇ। ਜਦੋਂਕਿ ਸਮਾਗਮ ਦੀ ਪ੍ਰਧਾਨਗੀ ਹਰਦਿਆਲ ਸਿੰਘ ਕਰਨਗੇ। ਇਸ ਮੌਕੇ ਹੁਸਿਆਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ 2,14,000 ਰੁਪਏ ਵਜੀਫਾ ਰਾਸੀ ਵੰਡੀ ਜਾਵੇਗੀ ।  ਡਾ. ਬੀ.ਆਰ. ਅੰਬੇਡਕਰ ਸਾਹਿਬ ਜੀ ਦੇ ਜੀਵਨ ਅਤੇ ਉਹਨਾਂ ਦੇ ਮਿਸਨ ਬਾਰੇ ਉੱਘੇ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੁਆਰਾ ਵਿਚਾਰ ਚਰਚਾ ਕੀਤੀ ਜਾਵੇਗੀ।