ਲੁਧਿਆਣਾ, 06 ਜੂਨ : ਜ਼ਿਲ੍ਹਾ ਲੁਧਿਆਣਾ ਵਿੱਚ 5 ਜ਼ਿਲ੍ਹਾ ਟਾਸਕ ਫੋਰਸ ਟੀਮਾਂ ਵੱਲੋ ਇਲਾਕਿਆ ਵਿੱਚ ਵੱਖ-ਵੱਖ ਥਾਵਾਂ 'ਤੇ ਬਾਲ ਮਜਦੂਰੀ ਦੀ ਰੋਕਥਾਮ ਅਤੇ ਬਚਪਨ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਸ਼ਮੀ ਨੇ ਦੱਸਿਆ ਕਿ ਪਹਿਲੀ ਟੀਮ ਵੱਲੋ ਗਿੱਲ ਚੌਂਕ, ਗਿੱਲ ਚੌਂਕ ਦੇ ਪਿੱਛੇ ਵਾਲੇ ਉਦਯੋਗਿਕ ਖੇਤਰ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜਦਕਿ ਦੂਸਰੀ ਟੀਮ ਵਲੋਂ ਜਨਕ ਪੁਰੀ, ਗਣੇਸ਼ ਨਗਰ ਅਤੇ ਆਸ-ਪਾਸ ਦੇ ਇਲਾਕੇ, ਤੀਸਰੀ ਟੀਮ ਵੱਲੋ ਜੋਧਾਂ, ਪੱਖੋਵਾਲ ਦੇ ਨਾਲ ਲੱਗਦੇ ਇਲਾਕੇ, ਚੌਥੀ ਟੀਮ ਵਲੋਂ ਸ਼ਿਮਲਾਪੁਰੀ ਦੇ ਨੇੜਲੇ ਇਲਾਕੇ ਅਤੇ ਪੰਜਵੀਂ ਟੀਮ ਵਲੋਂ ਲਲਹੇੜੀ ਰੋਡ, ਜਰਗ ਚੌਂਕ, ਸਮਾਧੀ ਰੋਡ ਖੰਨਾ ਅਤੇ ਨਜਦੀਕੀ ਪਿੰਡਾਂ ਵਿੱਚ ਬਚਪਨ ਬਚਾਉਣ ਲਈ ਪ੍ਰੇਰਿਤ ਕੀਤਾ ਗਿਆ। ਟੀਮਾਂ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਰਸ਼ਮੀ, ਬਾਲ ਸੁਰੱਖਿਆ ਅਫ਼ਸਰ ਸ੍ਰੀ ਮੁਬੀਨ ਕੁਰੈਸ਼ੀ, ਲੀਗਲ-ਕਮ-ਪ੍ਰੋਬੇਸ਼ਨ ਅਫ਼ਸਰ ਸ੍ਰੀ ਦੀਪਕ ਕੁਮਾਰ, ਆਊਟਰੀਚ ਵਰਕਰ ਸ੍ਰੀਮਤੀ ਰੀਤੂ ਸੂਦ, (ਲੀਗਲ ਕਮ ਪ੍ਰੋਬ੍ਵੇਨ ਅਫਸਰ), ਮਿਸ ਮਨਜੋਤ ਕੌਰ (ਅਕਾਊਟਂੈਟ) ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਲੇਬਰ ਇੰਸਪੈਕਟਰ ਸ੍ਰੀ ਨਰੇਸ਼ ਗਰਗ, ਗੁਰਮਿੰਦਰ ਸਿੰਘ (ਸਿੱਖਿਆ ਵਿਭਾਗ), ਸ. ਇੰਦਰਜੀਤ ਸਿੰਘ (ਚਾਈਲਡ ਲਾਈਨ), ਲੇਬਰ ਇੰਸਪੈਕਟਰ ਸ੍ਰੀ ਅਰੁਣ ਕੁਮਾਰ, ਸ. ਹਰਦੀਪ ਸਿੰਘ (ਲੇਬਰ ਵਿਭਾਗ), ਸ੍ਰੀ ਰਾਜਨ ਕੁਮਾਰ (ਸਿੱਖਿਆ ਵਿਭਾਗ) ਅਤੇ ਹੋਰ ਮੈਂਬਰ ਵੀ ਸ਼ਾਮਲ ਸਨ।