ਸਮੂਹ ਧਾਰਮਿਕ ਸਥਾਨਾਂ 'ਤੇ ਠੀਕਰੀ ਪਹਿਰਾ ਲਗਾਉਣ ਦੇ ਹੁਕਮ ਜਾਰੀ, ਜ਼ਿਲ੍ਹਾ ਮੈਜਿਸਟ੍ਰੇਟ

  • ਚੋਰੀ/ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਰਾਤ ਦੇ ਸਮੇਂ ਪਿੰਡ ਪੱਧਰ ਪਰ ਠੀਕਰੀ ਪਹਿਰਾ ਲਗਵਾਉਣ ਦੀ ਲੋੜ, ਜ਼ਿਲ੍ਹਾ ਪੁਲਿਸ ਮੁਖੀ

ਬਰਨਾਲਾ, 13 ਅਗਸਤ 2024 : ਜ਼ਿਲ੍ਹਾ ਮੈਜਿਸਟ੍ਰੇਟ, ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਅਤੇ ਪੰਜਾਬ ਵਿਲੇਜ ਐਂਡ ਸਮਾਲ ਟਾਊਨਜ ਪੈਟਰੋਲ ਐਕਟ 1918 ਦੀ ਧਾਰਾ 3 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਸਮੂਹ ਧਾਰਮਿਕ ਸਥਾਨਾਂ 'ਤੇ ਠੀਕਰੀ ਪਹਿਰਾ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਮੰਤਵ ਲਈ ਉਨ੍ਹਾਂ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਦੇ ਭੰਗ ਹੋਣ ਕਾਰਨ ਸਬੰਧਤ ਪਿੰਡ ਦੇ ਸਾਰੇ ਨੰਬਰਦਾਰਾਂ, ਪਟਵਾਰੀ, ਪੰਚਾਇਤ ਸਕੱਤਰ, ਪੁਲਿਸ ਦੇ ਬੀਟ ਅਫਸਰ/ਜ਼ੈਲ ਅਫਸਰ ਅਤੇ ਧਾਰਮਿਕ ਸਥਾਨਾਂ ਦੀਆਂ ਕਮੇਟੀਆਂ/ਬੋਰਡ/ਟਰੱਸਟ ਦੇ ਮੁੱਖੀਆ ਦੀ ਜ਼ਿੰਮੇਵਾਰੀ ਲਗਾਈ ਹੈ। ਸ੍ਰੀਮਤੀ ਪੂਨਮਦੀਪ ਕੌਰ ਨੇ ਕਿ ਦੱਸਿਆ ਕਿ ਇਹ ਹੁਕਮ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਤੋਂ ਪ੍ਰਾਪਤ ਪੱਤਰ ਉੱਤੇ ਕਾਰਵਾਈ ਕਰਦਿਆਂ ਅਮਲ ਵਿੱਚ ਲਿਆਂਦੇ ਗਏ ਹਨ। ਜਿਸ ਵਿੱਚ ਜ਼ਿਲ੍ਹਾ ਪੁਲਿਸ ਮੁਖੀ, ਸ੍ਰੀ ਸੰਦੀਪ ਮਲਿਕ ਵੱਲੋਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ, ਚੋਰੀ/ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਰਾਤ ਦੇ ਸਮੇਂ ਪਿੰਡ ਪੱਧਰ ਪਰ ਠੀਕਰੀ ਪਹਿਰਾ ਲਗਵਾਉਣ ਦੀ ਜਰੂਰਤ ਹੈ।  ਉਪਰੋਕਤ ਹੁਕਮ 10 ਅਕਤੂਬਰ, 2024 ਤੱਕ ਲਾਗੂ ਰਹਿਣਗੇ।