-ਮਿ੍ਤਕ ਲੜਕੀ ਦੇ ਪਿਤਾ ਦੇ ਬਿਆਨਾ ਦੇ ਅਧਾਰ ਤੇ ਥਾਣਾ ਮਹਿਲ ਕਲਾਂ ਦੀ ਪੁਲਿਸ ਵੱਲੋਂ ਪਤੀ ਖਿਲਾਫ਼ ਮਾਮਲਾ ਦਰਜ
-ਲਾਸ ਪੋਸਟਮਾਰਟਮ ਕਰਵਾਕੇ ਵਾਰਸਾਂ ਨੂੰ ਸੌਂਪੀ-ਐਸਐਚਓ ਸੰਘਾ
ਮਹਿਲ ਕਲਾਂ 30 ਦਸੰਬਰ (ਗੁਰਸੇਵਕ ਸਿੰਘ ਸਹੋਤਾ) : ਨੇੜਲੇ ਪਿੰਡ ਛੀਨੀਵਾਲ ਕਲਾਂ ਵਿਖੇ ਇੱਕ ਵਿਆਹੁਤਾ ਔਰਤ ਦੀ ਮੌਤ ਦੇ ਮਾਮਲੇ ਵਿੱਚ ਮਿ੍ਤਕ ਔਰਤ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਉਸਦੇ ਪਤੀ ਖਿਲਾਫ਼ ਥਾਣਾ ਮਹਿਲ ਕਲਾਂ ਵਿਖੇ ਪਰਚਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ| ਇਸ ਮੌਕੇ ਥਾਣਾ ਮਹਿਲ ਕਲਾਂ ਦੇ ਮੁਖੀ ਸੁਖਵਿੰਦਰ ਸਿੰਘ ਸੰਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਣਜੀਤ ਸਿੰਘ ਵਾਸੀ ਬੱਲੋਵਾਲ (ਲੁਧਿਆਣਾ) ਨੇ ਪੁਲਿਸ ਥਾਣਾ ਮਹਿਲ ਕਲਾਂ ਵਿਖੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੀ ਲੜਕੀ ਚਰਨਜੀਤ ਕੌਰ ਦਾ ਵਿਆਹ 2016 ਵਿੱਚ ਪਿੰਡ ਛੀਨੀਵਾਲ ਕਲਾਂ ਦੇ ਸੁਖਵਿੰਦਰ ਸਿੰਘ ਦੇ ਨਾਲ ਕੀਤਾ ਸੀ| ਉਸ ਨੇ ਕਿਹਾ ਕਿ 28 ਦਸੰਬਰ ਦੀ ਸਾਮ ਨੂੰ ਸੁਖਵਿੰਦਰ ਸਿੰਘ ਨੇ 7 ਵਜੇ ਦੇ ਕਰੀਬ ਫੋਨ ਕਾਲ ਕਰਕੇ ਦੱਸਿਆ ਕਿ ਚਰਨਜੀਤ ਕੌਰ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ| ਜਦੋ ਉਹ 29 ਦਸੰਬਰ ਨੂੰ ਪਿੰਡ ਛੀਨੀਵਾਲ ਕਲਾਂ ਵਿਖੇ ਪੁੱਜੇ ਤਾਂ ਉਸ ਦੀ ਲੜਕੀ ਚਰਨਜੀਤ ਕੌਰ ਦੇ ਗਲੇ ਤੇ ਠੋਡੀ ਉਪਰ ਸੱਟਾਂ ਦੇ ਨਿਸ਼ਾਨ ਲੱਗੇ ਹੋਏ ਸਨ| ਉਨਾਂ ਕਿਹਾ ਕਿ ਸੁਖਵਿੰਦਰ ਸਿੰਘ ਉਸ ਦੀ ਲੜਕੀ ਚਰਨਜੀਤ ਕੌਰ ਨਾਲ ਕੁੱਟਮਾਰ ਕਰਕੇ ਬੁਲਟ ਮੋਟਰਸਾਈਕਲ ਲਿਆਉਣ ਦੀ ਮੰਗ ਕਰਦਾ ਸੀ| ਜਿਸ ਕਰਕੇ ਉਸ ਦੀ ਲੜਕੀ ਨੇ ਦੁਖੀ ਹੋ ਕੇ ਫਾਹਾ ਲੈ ਕੇ ਖੁਦਕਸ਼ੀ ਕਰ ਲਈ ਹੈ| ਇਸ ਮਾਮਲੇ ਸਬੰਧੀ ਮਹਿਲ ਕਲਾਂ ਪੁਲਿਸ ਵੱਲੋਂ ਮਿ੍ਤਕ ਦੇ ਪਿਤਾ ਰਣਜੀਤ ਸਿੰਘ ਵਾਸੀ ਬੱਲੋਵਾਲ ਲੁਧਿਆਣਾ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਅਧਾਰ ਤੇ ਸੁਖਵਿੰਦਰ ਸਿੰਘ ਵਾਸੀ ਛੀਨੀਵਾਲ ਕਲਾਂ ਦੇ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਐਸਐਚਓ ਸੁਖਵਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਮਿ੍ਤਕ ਚਰਨਜੀਤ ਕÏਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ|