ਹਲਕਾ ਇੰਚਾਰਜ ਡਾ ਕੰਗ ਨੇ ਪਿੰਡ ਮਾਜਰੀ ’ਚ ਕੀਤਾ ਐੱਮ.ਪੀ ਚੋਣਾਂ ਲਈ ਪ੍ਰਚਾਰ

  • ਕਿਹਾ! ਆਪ ਕਨਵੀਨਰ ਕੇਜਰੀਵਾਲ ਨੂੰ ਝੂਠਾ ਫਸਾਉਣ ਵਾਲੇ ਮੌਜਾਂ ਮਾਣ ਰਹੇ ਨੇ 

ਮੁੱਲਾਂਪੁਰ ਦਾਖਾ 29 ਮਾਰਚ (ਸਤਵਿੰਦਰ ਸਿੰਘ ਗਿੱਲ) : ਹਲਕਾ ਦਾਖਾ ਇੰਚਾਰਜ ਡਾ. ਕੰਵਲ ਨੈਨ ਸਿੰਘ ਕੰਗ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਸਬੰਧੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸਦੇ ਮੱਦੇਨਜ਼ਰ ਅੱਜ ਪਿੰਡ ਮਾਜਰੀ  ਵਿਖੇ ਪਿੰਡ ਵਾਸੀਆਂ ਦੀ ਇਕਤੱਰਤਾ ਨੂੰ ਸੰਬੋਧਨ ਕਰਦਿਆ ਮੋਦੀ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ। ਡਾ. ਕੰਗ ਨਾਲ ਸਰਪੰਚ ਪ੍ਰਮਿੰਦਰ ਸਿੰਘ ਤੂਰ, ਪ੍ਰਧਾਨ ਮੋਹਣ ਸਿੰਘ ਮਾਜਰੀ, ਕਿਸਾਨ ਵਿੰਗ ਆਪ ਦੇ ਹਲਕਾ ਦਾਖਾ ਪ੍ਰਧਾਨ ਹਰਪ੍ਰੀਤ ਸਿੰਘ ਸਰਾਂ, ਸ਼ਹਿਰੀ ਪ੍ਰਧਾਨ ਅਮਨ ਮੁੱਲਾਂਪੁਰ, ਕਮਲ ਦਾਖਾ, ਸਤਵਿੰਦਰ ਸਿੰਘ, ਸੰਦੀਪ ਸਿੰਘ ਸਰਾਂ ਸਮੇਤ ਹੋਰ ਵੀ ਹਾਜਰ ਸਨ । ਡਾ. ਕੰਗ ਵੱਲੋਂ ਪਿੰਡ ਵਾਸੀਆਂ ਦੀਆਂ ਵੱਲੋਂ ਛੱਪੜ ਦੀ ਰੱਖੀ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ. ਕੰਗ ਨੇ ਕਿਹਾ ਕਿ ਮੋਦੀ ਸਰਕਾਰ ਨੇ ਜਾਣਬੁੱਝ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਝੂਠਾ ਫਸਾਇਆ ਹੈ, ਜਦੋਂ ਕਿ ਸਰਾਬ ਘੋਟਾਲੇ ਵਿੱਚ ਮਲਾਈ ਖਾਣ ਵਾਲੇ ਤਿਵਾੜੀ ਵਰਗੇ ਸਖਸ ਭਾਜਪਾ ਨੂੰ ਮੋਟਾ ਚੰਦਾ ਦੇਣ ਵਾਲੇ ਦੁੱਧ ਧੋਤੇ ਹੋ ਗਏ। ਡਾ. ਕੰਗ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਸਭ ਤੋਂ ਵੱਧ ਖਤਰਾ ਕੇਜਰੀਵਾਲ ਸਮੇਤ ਉਨ੍ਹਾਂ ਦੀ ਟੀਮ ਤੋਂ ਲੱਗ ਰਿਹਾ ਹੈ, ਜਿਸ ਕਰਕੇ ਸੰਜੇ ਸਿੰਘ, ਮਨੀਸ਼ ਸਿਸੋਦੀਆਂ ਤੇ ਹੋਰਨਾਂ ਨੂੰ ਝੂਠੇ ਕੇਸ ਵਿੱਚ ਉਲਝਾਇਆ ਗਿਆ ਹੈ। ਉਨ੍ਹਾਂ ਨੂੰ ਪੂਰਨ ਭਰੋਸਾ ਹੈ ਕਿ ਮਾਣਯੋਗ ਅਦਾਲਤ ਨੇ ਕੇਜਰੀਵਾਲ ਸਮੇਤ ਬਾਕੀ ਸਾਥੀਆਂ ਨੂੰ ਬਾਇੱਜਤ ਬਰੀ ਕਰ ਦੇਣਾ ਹੈ। ਲੋਕਾਂ ਦੇ ਇਕੱਠ ਨੂੰ ਸਰਪੰਚ ਪ੍ਰਮਿੰਦਰ ਸਿੰਘ ਤੂਰ ਅਤੇ ਅਮਨ ਮੁੱਲਾਂਪੁਰ ਨੇ ਸੰਬੋਧਨ ਕਰਦਿਆ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਸਕੀਮਾਂ ਅਤੇ ਹਲਕਾ ਦਾਖਾ ਅੰਦਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਜਿਕਰ ਕਰਦਿਆ ਕਿਹਾ ਕਿ ਕੇਂਦਰੀ ਹਕੂਮਤ ਪੰਜਾਬ ਵਾਸੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ, ਜੋ ਸਕੀਮਾਂ  ਤੇ ਪੰਜਾਬ ਦਾ ਪੈਸਾ ਹੈ, ਉਸਨੇ ਰੋਕ ਰੱਖਿਆ ਹੈ, ਇਸ ਲਈ ਤੁਸੀ ਇੱਕ ਵਾਰ ਭਗਵੰਤ ਸਿੰਘ ਮਾਨ ਨੂੰ ਸੰਸਦ ਵਿੱਚ ਲੈ ਕੇ ਫਿਰ ਦੇਖਿਓ ਕਿਵੇਂ ਭਾਰਤ ਅਤੇ ਪੰਜਾਬ ਅੰਦਰ ਵਿਕਾਸ ਕਾਰਜ ਪਹਿਲ ਦੇ ਆਧਾਰ ’ਤੇ ਹੁੰਦੇ ਹਨ। ਡਾ. ਕੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਮੋਦੀ ਸਰਕਾਰ ਜਾਣਬੁੱਝ ਕੇ ਈ.ਡੀ ਦਾ ਡਰਾਵਾ ਦੇ ਕੇ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਅਤੇ ਸਾਂਸਦ ਮੈਂਬਰਾਂ ਨੂੰ ਉਲਝਾ ਰਹੀ ਹੈ ਅਤੇ ਮੋਟੇ ਪੈਸਾ ਦਾ ਲਾਲਚ ਦੇ ਕੇ ਆਪਣੇ ਪਾਰਟੀ ਵਿੱਚ ਰਲਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਜਾਂਦੇ ਹਨ ਅਜਿਹੇ ਲੋਕਾਂ ਨੂੰ ਮੂੰਹ ਤੱਕ ਨਾ ਲਾਇਓ। ਇਸ ਮੌਕੇ ਸੂਬੇਦਾਰ  ਦਲਜੀਤ ਸਿੰਘ, ਲਖਵਿੰਦਰ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ, ਗੁਰਮੇਲ ਸਿੰਘ, ਬਚਨ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਮਨਪ੍ਰੀਤ ਸਿੰਘ ਮਨੀ ਗਰੇਵਾਲ, ਅਮਰਜੀਤ ਸਿੰਘ, ਰਣਜੀਤ ਸਿੰਘ, ਬਲਵੰਤ ਸਿੰਘ, ਬਲਵੀਰ ਸਿੰਘ, ਗੁਰਦੇਵ ਸਿੰਘ, ਗੁਰਨਾਮ Çੰਸੰਘ, ਦਰਸ਼ਨ ਸਿੰਘ,  ਮਲਕੀਤ ਸਿੰਘ, ਅਮਨਦੀਪ ਸਿੰਘ, ਡੀ.ਸੀ. ਮਾਜਰੀ, ਲਵਲੀ ਮਾਜਰੀ, ਮੰਨਾ ਮਾਜਰੀ ਹੋਰ ਵੀ ਹਾਜਰ ਸਨ।