ਲੋਕਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਵਿਚ ਕਾਰਗਰ ਸਿੱਧ ਹੋ ਰਹੀ ਜ਼ਿਲ੍ਹਾ ਫਾਜ਼ਿਲਕਾ ਅੰਦਰ ਸੀਐਮ ਦੀ ਯੋਗਸ਼ਾਲਾ

  • ਯੋਗਾ ਨੂੰ ਅਪਣਾ ਕੇ ਦਿਮਾਗ ਚੰਗੇ ਵਿਚਾਰਾਂ ਨੁੰ ਗ੍ਰਹਿਣ ਕਰਦਾ ਹੈ ਤੇ ਬੁਰੇ ਵਿਚਾਰਾਂ ਤੋਂ ਮਿਲਦੀ ਆਜ਼ਾਦੀ

ਅਬੋਹਰ 14 ਜੂਨ 2024 : ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਕਿਹਾ ਕਿ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਤੌਰ *ਤੇ ਤੰਦਰੁਸਤ ਰੱਖਣ ਦੇ ਉਦੇਸ਼ ਨਾਲ ਜ਼ਿਲ੍ਹਾ ਫਾਜ਼ਿਲਕਾ ਅੰਦਰ ਸੀਐਮ ਦੀ ਯੋਗਸ਼ਾਲਾ ਸਕੀਮ ਕਾਫੀ ਕਾਰਗਰ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਿਲੇਹ ਅੰਦਰ 135 ਥਾਵਾਂ ਤੇ ਯੋਗਸ਼ਾਲਾ ਚੱਲ ਰਹੀ ਹੈ ਜਿਸ ਤੋਂ ਅਨੇਕਾ ਲੋਕ ਯੋਗ ਦਾ ਲਾਹਾ ਲੈ ਕੇ ਸਰੀਰਿਕ ਤੇ ਮਾਨਸਿਕ ਤੌਰ *ਤੇ ਮਜਬੂਤ ਬਣ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯੋਗ ਦਾ ਉਦੇਸ਼ ਸਾਡੇ ਜੀਵਨ ਦਾ ਸਰਵਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਯੋਗਾ ਤੰਦਰੁਸਤ ਤੇ ਸਿਹਤਮੰਦ ਜੀਵਣ ਜੀਉਣ ਦੀ ਕਲਾ ਹੈ। ਇਸ ਨੂੰ ਰੋਜਮਰਾ ਕਰਕੇ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਤੌਰ *ਤੇ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਯੋਗਾ ਨੂੰ ਅਪਣਾ ਕੇ ਸਾਡਾ ਦਿਮਾਗ ਚੰਗੇ ਵਿਚਾਰਾਂ ਨੁੰ ਗ੍ਰਹਿਣ ਕਰਦਾ ਹੈ ਤੇ ਬੁਰੇ ਵਿਚਾਰਾਂ ਅਤੇ ਬੁਰੀਆਂ ਆਦਤਾਂ ਤੋਂ ਆਜ਼ਾਦੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਯੋਗਾ ਸਾਨੂੰ ਅੰਦਰ ਮਜਬੂਤ ਬਣਾਉਂਦਾ ਹੈ ਜਿਸ ਨਾਲ ਸਾਡਾ ਇਮਿਉਨ ਸਿਸਟਮ ਮਜਬੂਤ ਹੁੰਦਾ ਹੈ ਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਹੋਰਨਾਂ ਨਾਲੋ ਵਧੇਰੇ ਹੁੰਦੀ ਹੈ।ਉਨ੍ਹਾਂ ਕਿਹਾ ਕਿ ਫਾਜ਼ਿਲਕਾ ਸ਼ਹਿਰ ਦੇ ਨਾਲ-ਨਾਲ ਅਬੋਹਰ, ਜਲਾਲਾਬਾਦ, ਅਰਨੀਵਾਲਾ ਅਤੇ ਖੂਈਆਂ ਸਰਵਰ ਵਿੱਚ ਵੀ ਯੋਗਸ਼ਾਲਾ ਲੱਗ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਹਿਰ ਯੋਗਾ ਟਰੇਨਰਾਂ ਦੀ ਹਾਜਰੀ ਹੇਠ ਲੋਕਾਂ ਨੂੰ ਯੋਗਾ ਕਰਵਾਇਆ ਜਾਂਦਾ ਹੈ।  ਉਹਨਾਂ ਨੇ ਆਖਿਆ ਕਿ ਜੇਕਰ ਹੋਰ ਲੋਕ ਯੋਗਾ ਸਿੱਖਣਾ ਚਾਹੁੰਦੇ ਹਨ ਤੇ 25 ਮੈਂਬਰ ਹੋਣ ਦੀ ਸੂਰਤ ਵਿਚ ਉਨ੍ਹਾਂ ਦੇ ਮੁਹੱਲੇ ਵਿੱਚ ਹੀ ਇਕ ਯੋਗਾ ਟਰੇਨਰ ਉਪਲਬਧ ਕਰਵਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਲੋਕ ਚਾਹੁੰਦੇ ਹਨ ਕਿ ਉਹਨਾਂ ਦੇ ਮੁਹੱਲੇ ਵਿੱਚ ਵੀ ਯੋਗਸ਼ਾਲਾ ਲੱਗੇ ਤਾਂ ਇਸ ਲਈ ਫੋਨ ਨੰਬਰ 7669400500 ਤੇ ਮਿਸ ਕਾਲ ਕੀਤੀ ਜਾ ਸਕਦੀ ਹੈ ਜਾਂ ਵੈਬਾਈਟ https://cmdiyogshala .punjab.gov.in  *ਤੇ ਲਾਗ ਇਨ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਸਿਹਤ ਪ੍ਰਤੀ ਧਿਆਨ ਰੱਖਦਿਆ ਸਾਨੂੰ ਯੋਗਾ ਕਰਨਾ ਚਾਹੀਦਾ ਤਾਂ ਜੋ ਅੱਜ ਦੇ ਚਿੰਤਾ ਭਰੇ ਮਾਹੋਲ ਤੋਂ ਉਭਿਰਿਆ ਜਾ ਸਕੇ।