- ਭਾਸ਼ਾ ਵਿਭਾਗ ਵੱਲੋਂ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿਖੇ ਸਮਾਗਮ
ਪਟਿਆਲਾ, 9 ਜੂਨ : ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿਖੇ 9.6.2023 ਨੂੰ ਸਾਹਿਤਕ ਅਤੇ ਸੱਭਿਆਚਾਰਕ ਸ਼ਾਮ ਦੌਰਾਨ ਸੂਫ਼ੀ ਗਾਇਕ ਕੰਵਰ ਗਰੇਵਾਲ ਅਤੇ ਅਡੀਸ਼ਨਲ ਡਾਇਰੈਕਟਰ ਡਾ. ਵੀਰਪਾਲ ਕੌਰ ਵੱਲੋਂ ਡਾ. ਦਰਸ਼ਨ ਸਿੰਘ ਆਸ਼ਟ ਦੀ ਹਰਜੀਤ ਪ੍ਰਕਾਸ਼ਨ ਜਲੰਧਰ ਵੱਲੋਂ ਛਾਪੀ ਨਵੀਂ ਨਰਸਰੀ ਗੀਤ ਪੁਸਤਕ 'ੳੱਕੜ ਦੁਕੜ ' ਦਾ ਲੋਕ ਅਰਪਣ ਕੀਤਾ ਗਿਆ। ਰੰਗਦਾਰ ਚਿਤਰਾਂ ਨਾਲ ਸਜੀ ਇਸ ਪੁਸਤਕ ਬਾਰੇ ਕੰਵਰ ਨੇ ਕਿਹਾ ਕਿ ਉਹ ਇਹ ਪੁਸਤਕ ਆਪਣੀ ਸਕੂਲੇ ਪੜ੍ਹਦੀ ਬੇਟੀ ਨੂੰ ਪੜਾਉਣਗੇ। ਇਸ ਪੁਸਤਕ ਬਾਰੇ ਵੇਰਵੇ ਸਾਂਝੇ ਕਰਦਿਆਂ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਉਨ੍ਹਾਂ ਨੇ ਇਸ ਪੁਸਤਕ ਵਿਚ ਬੱਚਿਆਂ ਵਰਗੀ ਮਾਸੂਮੀਅਤ ਵਾਲੇ ਗੀਤਾਂ ਦੀ ਸਰਲ ਭਾਸ਼ਾ ਵਿਚ ਰਚਨਾ ਕੀਤੀ ਗਈ ਹੈ। ਰਿਲੀਜ਼ ਮੌਕੇ ਡਾ. ਵੀਰਪਾਲ ਕੌਰ, ਹਰਪ੍ਰੀਤ ਕੌਰ, ਸਤਨਾਮ ਸਿੰਘ. ਅਮਰਿੰਦਰ ਸਿੰਘ ਆਦਿ ਅਧਿਕਾਰੀਆਂ ਤੋਂ ਇਲਾਵਾ ਡਾ. ਰਾਜਵੰਤ ਕੌਰ ਪੰਜਾਬੀ ਅਤੇ ਭਾਸ਼ਾ ਵਿਭਾਗ ਦੇ ਵੱਖ ਵੱਖ ਹੋਰ ਅਧਿਕਾਰੀ, ਕਰਮਚਾਰੀ, ਲਿਖਾਰੀ ਤੇ ਸਰੋਤੇ ਹਾਜ਼ਰ ਸਨ। ਮੰਚ ਸੰਚਾਲਨ ਡਾ, ਮਨਜਿੰਦਰ ਸਿੰਘ ਨੇ ਬਾਖੂਬੀ ਨਿਭਾਇਆ।