ਸਿਹਤ ਵਿਭਾਗ ਵੱਲੋਂ ਖੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ ਖੂਨਦਾਨ ਦਿਵਸ

  • ਡੱਬਵਾਲਾ ਕਲਾਂ ਵਿਖੇ ਫੂਡ ਫੈਕਟਰੀ ਵਿਖੇ ਲਗਾਇਆ ਗਿਆ ਕੈਂਪ

ਫਾਜ਼ਿਲਕਾ, 14 ਜੂਨ 2024 : ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਸਿਵਲ ਸਰਜਨ ਫ਼ਾਜ਼ਿਲਕਾ ਡਾ. ਚੰਦਰ ਸ਼ੇਖਰ ਦੀ ਅਗਵਾਈ ਅਧੀਨ ਕਰਵਾਇਆ ਗਿਆ। ਡੱਬਵਾਲਾ ਕਲਾਂ ਪਿੰਡ ਵਿੱਚ ਜੂਸ ਫੈਕਟਰੀ ਵਿਖੇ 46 ਯੂਨਿਟ ਖੂਨ ਲਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰੋਹਿਤ ਗੋਇਲ ਨੇ ਕਿਹਾ ਕਿ ਖੂਨਦਾਨ ਕਰਕੇ ਅਸੀਂ ਸੜਕੀ ਹਾਦਸੇ,ਐਮਰਜੈਂਸੀ ਸਮੇਂ,ਗੰਭੀਰ ਬਿਮਾਰੀਆਂ,ਗਰਭਵਤੀ ਔਰਤਾਂ ‘ਚ ਜਣੇਪੇ ਸਮੇਂ ਖੂਨ ਦੀ ਘਾਟ ਸਮੇਂ ਕੀਮਤੀ ਜਾਨਾਂ ਬਚਾ ਸਕਦੇ ਹਾਂ। ਉਹਨਾਂ ਨੇ ਕਿਹਾ ਕਿ ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਸਿਹਤ ਵਿਭਾਗ ਨੂੰ ਖੂਨਦਾਨ ਅਤੇ ਸਿਹਤ ਸੇਵਾਵਾਂ ਵਿੱਚ ਦਿੱਤੇ ਜਾ ਰਿਹਾ ਸਹਿਯੋਗ ਬਹੁਤ ਹੀ ਸਲਾਘਾਯੋਗ ਕਦਮ ਹੈ। ਐਸ.ਐਮ.ਓ.  ਦੱਸਿਆ ਕਿ ਬਲੱਡ ਬੈਂਕ ਚ ਖੂਨ ਦੀ ਪੂਰਤੀ ਲਈ ਖੂਨਦਾਨੀ ਸੰਸਥਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਿਸ ਵਿੱਚ ਫਾਜ਼ਿਲਕਾ ਜ਼ਿਲੇ ਵਿੱਚ ਬਲੱਡ ਬੈਂਕ ਵਿਖੇ ਕਦੇ ਖੂਨ ਦੀ ਘਾਟ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਡਾਕਟਰੀ ਸਲਾਹ ਮੁਤਾਬਕ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਔਖੇ ਸਮੇਂ ਵਿਚ ਅਸੀ ਕਿਸੇ ਦੀ ਜਾਨ ਨੁੰ ਬਚਾਉਣ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ। ਇਸ ਮੌਕੇ ਡਾਕਟਰ ਗੁਰਮਿਤ ਸਿੰਘ ਨੇ ਦੱਸਿਆ ਕਿ “ਖੁਨਦਾਨ ਕਰਨਾ” ਮਨੁੱਖਤਾ ਦਾ ਸਭ ਤੋਂ ਵੱਡਾ ਪੁੰਨ ਹੈ ਜਿਸ ਨਾਲ ਅਸੀ ਆਪਣੇ ਕੀਤੇ ਖੂਨਦਾਨ ਨਾਲ ਕੀਮਤੀ ਜਾਨਾਂ ਨੂੰ ਬਚਾਉਣ ਵਿਚ ਸਹਾਈ ਸਾਬਿਤ ਹੁੰਦੇ ਹਾਂ। ਇਸ ਮੌਕੇ  ਬਰੋਡਿਕ  ਜੇਮਸ, ਰੰਜੀਤ, ਰੰਜੂ , ਰਾਜ ਐਮ.ਐਲ.ਟੀ. , ਸਨੇਹ ਸਟਾਫ ਨਰਸ ਆਦਿ ਹੋਰ ਫੈਕਟਰੀ ਦਾ ਸਟਾਫ ਮੌਜੂਦ ਸਨ।