ਫਾਜ਼ਿਲਕਾ ਪੁਲਿਸ ਨੂੰ ਵੱਡੀ ਕਾਮਯਾਬੀ, ਦੋ ਦਿਨਾਂ ਵਿੱਚ ਐਕਸਾਈਜ਼ ਐਕਟ ਤਹਿਤ 11 ਅਤੇ ਐਨਡੀਪੀਐਸ ਐਕਟ ਤਹਿਤ ਦੋ ਪਰਚੇ ਦਰਜ ਵੱਡੀ ਮਾਤਰਾ ਵਿੱਚ ਨਸ਼ੇ ਬਰਾਮਦ

ਫਾਜ਼ਿਲਕਾ 7 ਅਪ੍ਰੈਲ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲਾ ਪੁਲਿਸ ਵੱਲੋਂ ਵਧਾਈ ਚੌਕਸੀ ਦੇ ਸਾਰਥਕ ਨਤੀਜੇ ਨਿਕਲਣ ਲੱਗੇ ਹਨ ਅਤੇ ਜਿਲ੍ਹਾ ਪੁਲਿਸ ਮੁਖੀ ਡਾ ਪ੍ਰਗਿਆ ਜੈਨ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਪਿਛਲੇ ਦੋ ਦਿਨਾਂ ਵਿੱਚ ਐਕਸਾਈਜ਼ ਐਕਟ ਤਹਿਤ 11 ਅਤੇ ਐਨਡੀਪੀਐਸ ਐਕਟ ਤਹਿਤ ਦੋ ਪਰਚੇ ਦਰਜ ਕਰਕੇ ਸ਼ਰਾਬ ਅਤੇ ਨਸ਼ਿਆਂ ਦੀ ਬਰਾਮਦਗੀ ਕੀਤੀ ਗਈ ਹੈ ਐਸਐਸਪੀ ਡਾ ਪ੍ਰਗਿਆ ਜੈਨ ਨੇ ਦੱਸਿਆ ਕਿ 5 ਅਤੇ 6 ਅਪ੍ਰੈਲ ਨੂੰ ਜ਼ਿਲ੍ਹੇ ਵਿੱਚ 492 ਲੀਟਰ ਸ਼ਰਾਬ ਠੇਕਾ, 132 ਲੀਟਰ 625 ਮਿਲੀਲੀਟਰ ਨਜਾਇਜ਼ ਸ਼ਰਾਬ, 200 ਲੀਟਰ ਲਾਹਨ ਅਤੇ 2 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਪਿਛਲੇ ਦੋ ਦਿਨਾਂ ਵਿੱਚ ਦਰਜ ਹੋਏ ਪਰਚਿਆਂ ਦੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਡਾ ਪ੍ਰਗਿਆ ਜੈਨ ਨੇ ਦੱਸਿਆ ਕਿ ਐਕਸਾਈਜ਼ ਐਕਟ ਤਹਿਤ ਥਾਣਾ ਅਰਨੀਵਾਲਾ ਵਿੱਚ ਸੁਖਬੀਰ ਸਿੰਘ ਦੇ ਖਿਲਾਫ ਐਫਆਈਆਰ ਨੰਬਰ 22 ਦਰਜ ਹੋਈ ਹੈ ਜਿਸ ਤੋਂ 200 ਲੀਟਰ ਲਾਹਣ ਬਰਾਮਦ ਹੋਈ ਹੈ। ਇਸੇ ਤਰ੍ਹਾਂ ਥਾਣਾ ਬਹਾਵ ਵਾਲਾ ਵਿੱਚ ਪ੍ਰੀਤਮ ਸਿੰਘ ਦੇ ਖਿਲਾਫ ਐਫਆਈਆਰ ਨੰਬਰ 34 ਦਰਜ ਹੋਈ ਹੈ ਜਿਸ ਤੋਂ 91 ਲੀਟਰ 800 ਮਿਲੀਲੀਟਰ ਸ਼ਰਾਬ ਅਤੇ 13 ਲੀਟਰ ਬੀਅਰ ਬਰਾਮਦ ਕੀਤੀ ਗਈ ਹੈ। ਸਿਟੀ ਅਬੋਹਰ 1 ਥਾਣੇ ਵਿੱਚ ਰਾਜੇਸ਼ ਕੁਮਾਰ ਦੇ ਖਿਲਾਫ ਐਫਆਈਆਰ ਨੰਬਰ 62 ਦਰਜ ਕੀਤੀ ਗਈ ਹੈ ਅਤੇ ਉਸ ਤੋਂ 27 ਲੀਟਰ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਜਲਾਲਾਬਾਦ ਥਾਣੇ ਵਿੱਚ ਮਨਜੀਤ ਸਿੰਘ ਦੇ ਖਿਲਾਫ ਐਫਆਈਆਰ ਨੰਬਰ 53 ਦਰਜ ਕੀਤੀ ਗਈ ਹੈ ਅਤੇ ਉਸ ਤੋਂ 66 ਬੋਤਲ ਸ਼ਰਾਬ ਬਰਾਮਦ ਹੋਈ ਹੈ । ਥਾਣਾ ਸਦਰ ਜਲਾਲਾਬਾਦ ਵਿੱਚ ਰਾਜ ਸਿੰਘ ਦੇ ਖਿਲਾਫ ਐਫਆਈਆਰ ਨੰਬਰ 25 ਦਰਜ ਕੀਤੀ ਗਈ ਹੈ ਅਤੇ ਉਸ ਤੋਂ 15 ਲੀਟਰ 930 ਮਿਲੀਲੀਟਰ ਗੈਰ ਕਾਨੂੰਨੀ ਸ਼ਰਾਬ ਬਰਾਮਦ ਹੋਈ ਹੈ। ਥਾਣਾ ਖੁਹੀ ਖੇੜਾ ਵਿੱਚ ਕੁਲਦੀਪ ਸਿੰਘ ਖਿਲਾਫ ਐਫਆਈਆਰ ਨੰਬਰ 22 ਦਰਜ ਕੀਤੀ ਗਈ ਹੈ ਅਤੇ ਉਸ ਤੋਂ 22 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ ਹਨ। ਇਸੇ ਤਰ੍ਹਾਂ ਸੀਟੀ 2 ਅਬੋਹਰ ਥਾਣੇ ਵਿੱਚ ਅਨਿਲ ਕੁਮਾਰ ਤੋਂ 120 ਬੋਤਲ ਸ਼ਰਾਬ ਬਰਾਮਦ ਕਰਕੇ ਉਸ ਦੇ ਖਿਲਾਫ ਐਫਆਈਆਰ ਨੰਬਰ 34 ਦਰਜ ਕੀਤੀ ਗਈ ਹੈ। ਸੀਟੀ ਅਬੋਹਰ 2 ਥਾਣੇ ਵਿੱਚ ਐਫਆਈਆਰ ਨੰਬਰ 31 ਦਰਜ ਕਰਕੇ ਸੋਨੂ ਕੁਮਾਰ ਤੋਂ 180 ਬੋਤਲਾਂ ਸ਼ਰਾਬ ਠੇਕਾ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਪੁਲਿਸ ਥਾਣਾ ਵੈਰੋਕੇ ਵਿਖੇ ਪਰਮਜੀਤ ਸਿੰਘ ਖਿਲਾਫ ਐਫਆਈਆਰ ਨੰਬਰ 39 ਦਰਜ ਕਰਕੇ ਉਸ ਤੋਂ 120 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਸਿਟੀ ਅਬੋਹਰ 1 ਥਾਣੇ ਵਿਖੇ ਰਾਜੂ ਸਿੰਘ ਖਿਲਾਫ ਐਫਆਈਆਰ ਨੰਬਰ 61 ਦਰਜ ਕੀਤੀ ਗਈ ਹੈ ਅਤੇ ਉਸ ਤੋਂ 25 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ। ਇੱਕ ਹੋਰ ਮਾਮਲਾ ਅਮੀਰ ਖਾਸ ਥਾਣੇ ਵਿੱਚ ਗੁਰਬਚਨ ਸਿੰਘ ਦੇ ਖਿਲਾਫ ਦਰਜ ਕੀਤਾ ਗਿਆ ਹੈ। ਜਿਸ ਦੀ ਐਫਆਈਆਰ ਨੰਬਰ 16 ਹੈ ਅਤੇ ਉਸ ਤੋਂ 107 ਲੀਟਰ 125 ਮਿਲੀਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਐਨਡੀਪੀਐਸ ਐਕਟ ਤਹਿਤ ਦਰਜ ਪਰਚਿਆਂ ਦੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਦੇਵਰਤਨ ਅਤੇ ਮੰਗੂ ਨਾ ਦੇ ਵਿਅਕਤੀਆਂ ਤੋਂ 38 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਇਸ ਸਬੰਧੀ ਐਫਆਈਆਰ ਨੰਬਰ 17 ਥਾਣਾ ਸਦਰ ਅਬੋਹਰ ਵਿਖੇ ਦਰਜ ਕੀਤੀ ਗਈ ਹੈ ਇਹ ਬਰਾਮਦਗੀ ਸੀਆਈਏ 2 ਅਬੋਹਰ ਵੱਲੋਂ ਕੀਤੀ ਗਈ। ਇਸੇ ਤਰ੍ਹਾਂ ਸੀਟੀ 2 ਅਬੋਹਰ ਥਾਣੇ ਵੱਲੋਂ ਅਰੁਣ ਕੁਮਾਰ ਨਾਂ ਦੇ ਵਿਅਕਤੀ ਤੋਂ ਦੋ ਕਿਲੋ ਅਫੀਮ ਫੜੀ ਗਈ ਹੈ ਜਿਸ ਦੇ ਖਿਲਾਫ ਐਫਆਈਆਰ ਨੰਬਰ 32 ਅਧੀਨ ਧਾਰਾ 18 61 85 ਐਨਡੀਪੀਐਸ ਐਕਟ ਦਰਜ ਕੀਤੀ ਗਈ ਹੈ। ਐਸਐਸਪੀ ਨੇ ਨਸ਼ੇ ਜਾਂ ਗੈਰ ਕਾਨੂੰਨੀ ਸ਼ਰਾਬ ਦੇ ਕੰਮ ਕਰਨ ਵਾਲੇ ਮਾੜੇ ਅਨਸਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਜਿਹੇ ਮਾੜੇ ਕੰਮ ਬੰਦ ਕਰ ਦੇਣ ਨਹੀਂ ਤਾਂ ਕਾਨੂੰਨ ਉਹਨਾਂ ਨੂੰ ਬਖਸ਼ੇਗਾ ਨਹੀਂ।