ਮਾਲੇਰਕੋਟਲਾ 12 ਜੁਲਾਈ : ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਮਲੇਰਕੋਟਲਾ ਡਾ.ਲਵਲੀਨ ਕੌਰ ਬੜਿੰਗ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਦਿਵਿਆਂਗਜ਼ਨ ਵਿਅਕਤੀਆਂ ਨੂੰ ਕਿਸੇ ਵੀ ਵਿਭਾਗ ਵੱਲੋਂ ਜਦੋਂ ਸਿੱਧੀ ਭਰਤੀ ਲਈ ਇਸ਼ਤਿਹਾਰ ਦਿੱਤਾ ਜਾਂਦਾ ਹੈ ਤਾਂ ਬੈਂਚ ਮਾਰਕ ਦਿਵਿਆਂਗਤਾ ਵਾਲੇ ਦਿਵਿਆਂਗਜਨ ਵਿਅਕਤੀਆਂ ਵੱਲੋਂ ਸਿੱਧੀ ਭਰਤੀ ਦੀਆਂ ਅਸਾਮੀਆਂ ਲਈ ਅਪਲਾਈ ਕੀਤੇ ਜਾਣ ਮਗਰੋਂ ਉਨ੍ਹਾਂ ਨੂੰ ਵਿਭਾਗੀ ਅਸਾਮੀ ਲਈ ਨਿਰਧਾਰਿਤ ਪ੍ਰੀਖਿਆ ਦੇਣ ਵਿਚ, ਲਿਖਾਰੀ (Scriber) ਜਾਂ ਪਾਠਕ/ਪੜ੍ਹਣ (Reader) ਵਾਲੇ ਦੀ ਜਰੂਰਤ ਪੈਂਦੀ ਹੈ। ਲੇਕਿਨ ਸਮੇਂ-ਸਿਰ ਲਿਖਾਰੀ (Scriber) ਜਾਂ ਪਾਠਕ/ਪੜ੍ਹਣ (Reader) ਦੀ ਸਹੂਲਤ ਨਾ ਮਿਲਣ ਦੇ ਕਾਰਣ ਉਨ੍ਹਾਂ ਨੂੰ ਸਿੱਧੀ ਭਰਤੀ ਦੀ ਪ੍ਰੀਖਿਆ ਦੇਣ ਵਿਚ ਕਾਫੀ਼ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਮਲੇਰਕੋਟਲਾ ਵੱਲੋਂ ਇਸ ਮੰਤਵ ਲਈ ਜਿਲ੍ਹੇ ਦੇ ਸਵੈ-ਇਛੁੱਕ ਲਿਖਾਰੀ (ਸਕਰਾਈਬਰ) ਜਾਂ ਪਾਠਕ/ਪੜ੍ਹਣ ਵਾਲੇ (ਰੀਡਰ) ਨੂੰ ਅਪੀਲ ਕਰਦਿਆ ਕਿਹਾ ਕਿ ਜਿਲ੍ਹਾ ਮਲੇਰਕੋਟਲਾ ਦੇ ਜਿਹੜੇ ਵੀ ਵਿਅਕਤੀ ਆਪਣੀਆਂ ਸੇਵਾਂਵਾਂ ਪ੍ਰਦਾਨ ਕਰਨ ਦੇ ਇਛੁੱਕ ਹੋਣ, ਇਸ ਸਬੰਧੀ ਆਪਣੇ ਨਿੱਜੀ ਵੇਰਵਿਆਂ ਅਤੇ ਵਿਦਿਅਕ ਯੋਗਤਾ ਦੇ ਦਸਤਾਵੇਜਾਂ ਦੇ ਸਮੇਤ ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਬਲਾਕ-ਬੀ, ਗਰਾਊਂਡ ਫਲੋਰ ਕਮਰਾ ਨੰ: 102, 103 ਅਤੇ 104 ਵਿਚ ਦਫਤਰੀ ਸਮੇਂ ਵਿੱਚ ਆ ਕੇ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਨ ਤਾਂ ਕਿ ਇਨ੍ਹਾਂ ਦਿਵਿਆਂਗਜ਼ਨ ਵਿਅਕਤੀਆਂ ਨੂੰ ਆਉਂਣ ਵਾਲੇ ਸਮੇਂ ਵਿਚ ਜਦੋਂ ਕਿਤੇ ਵੀ ਭਰਤੀ ਲਈ ਪੇਪਰ ਦੇਣ ਹਿਤ Scriber ਅਤੇ Reader ਦੀ ਜਰੂਰਤ ਹੋਵੇ ਤਾਂ ਉਨ੍ਹਾਂ ਦੀਆਂ ਸੇਵਾਂਵਾਂ ਲਈਆਂ ਜਾ ਸਕਣ।