ਫਾਜਿਲਕਾ 26 ਜੁਲਾਈ : ਜ਼ਿਲ੍ਹਾ ਫਾਜਿਲਕਾ ਦੇ ਸਿਵਲ ਸਰਜਨ ਡਾ ਸਤੀਸ਼ ਕੁਮਾਰ ਗੋਇਲ,ਸਹਾਇਕ ਸਿਵਲ ਸਰਜਨ ਡਾ ਬਬਿਤਾ,ਜਿਲਾ ਐਪੀਡਿਮਾਲੋਜਿਸਟ ਡਾ ਰੋਹਿਤ ਗੋਇਲ ਅਤੇ ਸੁਨੀਤਾ ਕੰਬੋਜ ਸੀਨੀਅਰ ਮੈਡੀਕਲ ਅਫਸਰ ਡਾ ਕਵਿਤਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਬ ਸੈਂਟਰ ਨਵਾਂ ਹਸਤਾ ਵਿਖੇ ਡੇਂਗੂ ਬੁਖਾਰ ਤੋ ਬਚਾਉ ਲਈ ਜਾਗਰੂਕਤਾ ਕੈਪ ਲਗਾਇਆ ਗਿਆ। ਕੰਵਲਜੀਤ ਸਿੰਘ ਬਰਾੜ ਹੈਲਥ ਸੁਪਰਵਾਈਜਰ ਨੇ ਇਲਾਕਾ ਨਿਵਾਸੀਆਂ ਨੂੰ ਮੱਛਰ ਤੋ ਬਚਣ ਲਈ ਅੱਲਗ-ਅੱਲਗ ਤਰੀਕਿਆ ਬਾਰੇ ਜਾਣਕਾਰੀ ਦਿਤੀ। ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਆਲੇ-ਦੁਆਲੇ ਦੀ ਸਾਫ ਸਫਾਈ ਰੱਖਣਾ,ਪਾਣੀ ਨਾ ਖੜਾ ਹੋਂਣ ਦੇਣਾ,ਮੱਛਰਦਾਨੀਆ ਦੀ ਵਰਤੋ ਕਰਨਾ । ਨਾਲੀਆ ਅਤੇ ਛੱਪੜਾਂ ਵਿੱਚ ਕਾਲਾ ਸੜਿਆ ਤੇਲ ਵੀ ਹਫਤੇ ਵਿੱਚ ਇੱਕ ਵਾਰ ਜਰੂਰ ਪਾਇਆ ਜਾਵੇ ਤਾ ਜੋ ਖੜੇ ਪਾਣੀ ਵਿੱਚ ਮੱਛਰ ਪੈਦਾ ਨਾ ਹੋਵੇ।ਰਾਤ ਨੂੰ ਸੋਣ ਵੇਲੇ ਪੂਰੀਆ ਬਾਹਾਂ ਵਾਲੇ ਕਪੜੇ ਪਾ ਕੇ ਸੋਣਾ ਚਾਹੀਦਾ ਹੈ। ਕੋਈ ਵੀ ਬੁਖਾਰ ਹੋਵੇ ਉਸ ਦੀ ਜਾਂਚ ਆਪਣੇ ਨੇੜੇ ਦੇ ਸਰਕਾਰੀ ਡਿਸਪੈਂਸਰੀ,ਸਬ ਸੈਟਰ ਇਹ ਟੈਸਟ ਕਰਵਾ ਸਕਦੇ ਹੋ।ਇਹ ਟੈਸਟ ਸਰਕਾਰ ਵੱਲੋ ਫਰੀ ਕੀਤਾ ਜਾਦਾ ਹੈ।ਪਾਜਟਿਵ ਮਰੀਜ ਦਾ ਇਲਾਜ ਸਰਕਾਰ ਵੱਲੋ ਮੁਫਤ ਕੀਤਾ ਜਾਦਾ ਹੈ।ਇਸ ਸਮੇਂ ਹੜਾਂ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਹੈਪਾਟਾਈਟਸ,ਦਸਤ, ਹੈਜ਼ਾ ਅਤੇ ਚਮੜੀ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਫਰੀ ਇਲਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੋਕੇ ਗੁਰਜੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰ ਮੇਲ , ਡਾਕਟਰ ਸ਼ਇਨਾ, ਸ਼ਰਨਜੀਤ ਕੌਰ ਸਟਾਫ਼ ਨਰਸ ਸੀ ਐਚ ਓ ਸਰੋਜ ਰਾਣੀ , ਸੁਰਜੀਤ ਕੌਰ ਆਸ਼ਾ ਫਸਿਲੀਟੇਟਰ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜਰ ਸਨ।