- ਮਨੀਪੁਰ ਦੇ ਦੋਸ਼ੀਆਂ ਨੂੰ ਸਜਾ ਦੇਣ ਦੀ ਕੀਤੀ ਮੰਗ
ਲੁਧਿਆਣਾ, 25 ਜੁਲਾਈ : ਮਨੀਪੁਰ ਵਿੱਚ ਮੈਤਈ ਤੇ ਕੁਕੀ ਸਮਾਜ ਵਿੱਚ ਚੱਲ ਰਹੇ ਸੰਘਰਸ਼ ਕਾਰਨ ਬਣੇ ਹਾਲਾਤਾ ਦੇ ਮੱਦੇਨਜ਼ਰ ਅੰਬੇਡਕਰ ਨਵਯੁਵਕ ਦੱਲ ਅਤੇ ਭਾਰਤੀ ਸਮਾਜ ਮੋਰਚਾ ਵਲੋਂ ਡਿਪਟੀ ਕਮਿਸ਼ਨਰ ਪਹੁੰਚ ਕੇ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ, ਅੰਬੇਡਕਰ ਨਵਯੁਵਕ ਦਲ ਦੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ 2 ਮਹੀਨੇ ਪਹਿਲਾ ਮਨੀਪੁਰ ਵਿਚ ਆਦਿ ਵਾਸੀ ਲੋਕਾਂ ਤੋਂ ਅਣ ਮਨੁੱਖੀ ਮੰਦਭਾਗੀ ਘੱਟਨਾ ਘਟੀ ਹੈ, ਜਿਸ ਵਿਚ ਆਦਿ ਵਾਸੀ ਲੋਕਾ ਤੇ ਬਹੁਤ ਵੱਡੇ ਪੱਧਰ ਤੇ ਮਨੁੱਖਤਾ ਦਾ ਘਾਣ ਕੀਤਾ ਗਿਆ। ਘਰਾਂ ਦੇ ਘਰ ਤਬਾਹ ਕਰ ਦਿੱਤੇ ਗਏ ਅਤੇ ਅਣਗਿਣਤ ਲੋਕਾਂ ਨੂੰ ਆਪਣੀ ਜਾਨ ਤੋ ਹੱਥ ਧੋਣਾ ਪਿਆ ਅਤੇ ਅਖੌਤਾ ਜਾਤੀ ਨੂੰ ਬੇਪੱਤ ਕੀਤਾ ਗਿਆ। ਜਿਸ ਨਾਲ ਪੂਰੇ ਭਾਰਤ ਦਾ ਸਿਰ ਵਿਸ਼ਵ ਪੱਧਰ ਤੇ ਨੀਵਾ ਹੋਇਆ ਹੈ। ਜਿੱਥੇ ਭਾਰਤ ਸਰਕਾਰ ਨਆਰਾ ਦਿੰਦੀ ਹੋ ਬੇਟੀ ਪੜਾਉ ਬੇਟੀ ਬਚਾਓ, ਉਸੇ ਹੀ ਦੇਸ਼ ਵਿਚ ਨਾਰੀ ਜਾਤੀ ਨੂੰ ਬੇਪੱਤ (ਨੰਗਿਆ) ਕਰਕੇ ਘੁੰਮਾਇਆ ਗਿਆ ਤੇ ਉਹਨਾ ਨਾਲ ਸਮੂਹਿੰਕ ਬਲਾਤਕਾਰ ਕਰਕੇ ਉਹਨਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਵੱਡੀ ਮੰਦਭਾਗੀ ਘਟਨਾ ਹੋਰ ਕੀ ਹੋ ਸਕਦੀ ਹੈ। ਮਨੀਪੁਰ ਸੂਬੇ ਸਰਕਾਰ ਪ੍ਰਸ਼ਾਸਨ ਲੋਕਾਂ ਨੂੰ ਲਾਅ ਐਂਡ ਆਡਰ ਦੇਣ ਵਿੱਚ ਫੇਲ ਹੋਇਆ ਹੈ। ਅਫਸੋਸ ਇਸ ਗੱਲ ਦਾ ਕਿ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਸੰਸਦ ਵਿਚ ਜਵਾਬ ਨਹੀਂ ਦੇ ਰਹੇ ਹਨ। ਦਲ ਦੇ ਪ੍ਰਧਾਨ ਬੰਸੀ ਲਾਲ ਪ੍ਰੇਮੀ ਅਤੇ ਬਬਲੂ ਅਨਾਰਿਆ ਨੇ ਮੰਗ ਕੀਤੀ ਕਿ ਜਿਨਾ ਲੋਕਾ ਨੇ ਮਨੁੱਖਤਾ ਦਾ ਇੰਨੇ ਵੱਡੇ ਪੱਧਰ ਤੇ ਘਾਣ ਕੀਤਾ ਹੈ, ਉਹਨਾ ਤੇ ਇੱਕ ਸਪੈਸਲ ਫਾਸਟ ਟਰੈਕ ਕੋਰਟ ਬਣਾ ਕੇ ਕਾਰਵਾਈ ਕੀਤੀ ਜਾਵੇ ਤੇ ਉਹਨਾ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਵਾਈ ਜਾਵੇ, ਤਾਂ ਜੋ ਇਹੋ ਜਹੀ ਘਟਨਾ ਦੁਬਾਰਾ ਨਾ ਘੱਟ ਸਕੇ ਅਤੇ ਭਾਰਤ ਦੇ ਸੰਵਿਧਾਨ ਨੂੰ ਮੰਨਣ ਵਾਲੇ ਲੋਕਾਂ ਦਾ ਭਾਰਤੀ ਸੰਵਿਧਾਨ ਵਿਚ ਵਿਸ਼ਵਾਸ ਬਣਿਆ ਰਹੇ ਤੇ ਭਾਰਤੀ ਸੰਵਿਧਾਨ ਦੀ ਮਾਨ ਮਰਿਆਦਾ ਬਰਕਰਾਰ ਰਹਿ ਸਕੇ। ਇਸ ਡੇਲੀਕੇਟ ਵਿਚ ਡਾ. ਅੰਬੇਡਕਰ ਨਵਯੁਵਕ ਦੱਲ ਦੇ ਆਹੁਦੇਦਾਰ ਅਤੇ ਹੋਰ ਸਮਾਜ ਸੇਵੀ ਸੰਸਥਾਵਾ ਨੇ ਹਿੱਸਾ ਲਿਆ, ਜਿਨ੍ਹਾ ਵਿਚ ਆਰ.ਐਲ ਸੁਮਨ ਐਡਵੋਕੇਟ, ਰਾਜ ਕੁਮਾਰ ਹੈਪੀ, ਗੁਰਦੇਵ ਸਿੰਘ ਸੀ.ਪੀ. ਆਫਿਸ ਆਦਿ ਹਾਜ਼ਰ ਸਨ।