ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਕਰਨ ਵਾਲਿਆ ਖਿਲਾਫ ਕਾਰਵਾਈ

  • 47 ਕਿਲੋ ਡਿਸਪੋਜਲ ਪੋਲੀਥੀਨ ਜਬਤ ਅਤੇ 7 ਚਲਾਨ
  • ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਲੋਕਾਂ ਨੂੰ ਮੁੜ ਤੋਂ ਅਪੀਲ 

ਫਾਜ਼ਿਲਕਾ, 13 ਜੂਨ 2024 : ਕਾਰਜ ਸਾਧਕ ਅਫ਼ਸਰ ਸ੍ਰੀ ਮੰਗਤ ਕੁਮਾਰ ਦੀ ਅਗਵਾਈ ਹੇਠ ਨਗਰ ਕੋਂਸਲ ਫਾਜ਼ਿਲਕਾ ਵੱਲੋਂ ਸਿੰਗਲ ਯੂਜ ਪਲਾਸਟਿਕ ਮੁਕਤ ਅਭਿਆਨ ਤਹਿਤ ਸ਼ਹਿਰ ਦੇ ਮਹਿਰੀਆ ਬਜਾਰ, ਗਾਂਧੀ ਚੌਕ, ਅਬੋਹਰੀ ਅੱਡਾ ਆਦਿ ਹੋਰ ਬਜਾਰਾਂ ਵਿਚ ਚੈਕਿੰਗ ਕੀਤੀ ਗਈ ਹੈ। ਪੋਲੀਥੀਨ ਦੀ ਵਰਤੋਂ ਅਤੇ ਵੇਚਣ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ 47 ਕਿੱਲੋ ਡਿਸਪੋਜਲ ਪੋਲੀਥੀਨ ਜਬਤ ਕੀਤਾ ਗਿਆ ਅਤੇ ਨਾਲ ਹੀ 7 ਚਲਾਨ ਕੀਤੇ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੇ ਮੰਤਵ ਤਹਿਤ ਸਰਕਾਰ ਵੱਲੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਕਰਨ *ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਪਾਲਣਾ ਕਰਦਿਆਂ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਲਗਾਤਾਰ ਸਿੰਗਲ ਯੁਜ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਵਾਰ-ਵਾਰ ਲੋਕਾਂ ਨੁੰ ਅਪੀਲ ਕੀਤੀ ਗਈ ਹੈ ਤੇ ਕਾਰਵਾਈਆਂ ਵੀ ਕੀਤੀਆਂ ਗਈਆਂ ਹਨ। ਉਨ੍ਹਾਂ ਪਲਾਸਟਿਕ ਦੀ ਵਰਤੋਂ ਕਰਨ ਵਾਲਿਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਵੱਲੋਂ ਲਗਾਤਾਰ ਅਜਿਹੀਆਂ ਕਾਰਵਾਈਆਂ ਅਗੇ ਵੀ ਜਾਰੀ ਰਹਿਣਗੀਆਂ ਇਸ ਕਰਕੇ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਥਾਂ *ਤੇ ਕਪੜੇ ਦੇ ਬਣੇ ਕੈਰੀ ਬੈਗ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਲੋਕਾਂ ਨੁੰ ਅਪੀਲ ਕੀਤੀ ਹੈ ਕਿ ਖਰੀਦਦਾਰੀ ਕਰਨ ਜਾਣ ਸਮੇਂ ਘਰ ਤੋਂ ਹੀ ਕੱਪੜੇ ਦੇ ਥੈਲੇ ਲੈ ਕੇ ਜਾਇਆ ਜਾਵੇ ਤਾਂ ਜੋ ਪਲਾਸਟਿਕ ਦੀ ਮੁਕੰਮਲ ਤੌਰ *ਤੇ ਵਰਤੋਂ ਬੰਦ ਹੋ ਸਕੇ।  ਇਸ ਮੌਕੇ ਨਗਰ ਕੌਂਸਲ ਦੇ ਸੁਪਡਰੈਂਟ ਸ੍ਰੀ ਨਰੇਸ਼ ਖੇੜਾ, ਸੈਨਟਰੀ ਇੰਸਪੈਕਟਰ ਜਗਦੀਪ ਸਿੰਘ, ਸ਼੍ਰੀ ਪਵਨ ਕੁਮਾਰ ਸੀ.ਐਫ, ਦਵਿੰਦਰ ਪ੍ਰਕਾਸ਼, ਟਾਰਜਨ, ਨਿਤਿਨ ਸ਼ਰਮਾ , ਸਰਵਨ, ਸੌਰਵ ਅਤੇ ਸਾਗਰ ਮੌਜੂਦ ਸਨ।