''ਆਪ ਦੀ ਸਰਕਾਰ ਆਪ ਦੇ ਦੁਆਰ''24 ਜੁਲਾਈ ਨੂੰ ਨੱਥੂਵਾਲਾ ਗਰਬੀ ਦੇ ਗੁਰਦੁਆਰਾ ਗੁਰੂ ਪ੍ਰਕਾਸ਼ ਵਿਖੇ ਲੱਗੇਗਾ ਵਿਸ਼ੇਸ਼ ਕੈਂਪ

  • ਰਾਖਵੀਂ ਛੁੱਟੀ ਹੋਣ ਕਰਕੇ 31 ਜੁਲਾਈ ਨੂੰ ਘੱਲ ਕਲਾਂ ਵਿਖੇ ਲੱਗਣ ਵਾਲਾ ਕੈਂਪ ਹੁਣ 1 ਅਗਸਤ ਨੂੰ ਲੱਗੇਗਾ-ਡਿਪਟੀ ਕਮਿਸ਼ਨਰ

ਮੋਗਾ 23 ਜੁਲਾਈ 2024 : ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 'ਆਪ ਦੀ ਸਰਕਾਰ ਆਪ ਦੇ ਦੁਆਰ' ਮੁਹਿੰਮ ਅਧੀਨ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨਾਂ ਦੇ ਘਰਾਂ ਦੇ ਨਜ਼ਦੀਕ ਜਾ ਕੇ ਹੱਲ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਸਕੀਮ ਤਹਿਤ ਲੱਗ ਰਹੇ ਕੈਂਪਾਂ ਦਾ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਲਾਹਾ ਲਿਆ ਜਾ ਰਿਹਾ ਹੈ ਜਿਸ ਨਾਲ ਬਹੁਤ ਹੱਦ ਤੱਕ ਉਨ੍ਹਾਂ ਦੇ ਸਮੇਂ ਦੀ ਬੱਚਤ ਹੋ ਰਹੀ ਹੈ। ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਸਮੂਹ ਵਿਭਾਗਾਂ ਦੇ ਅਧਿਕਾਰੀ ਆਪ ਹਾਜ਼ਰ ਹੋ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਪ੍ਰਭਾਵ ਨਾਲ ਨਿਪਟਾਰਾ ਕਰਨ ਨੂੰ ਯਕੀਨੀ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਿਤੀ 24 ਜੁਲਾਈ ਨੂੰ ਨੱਥੂਵਾਲਾ ਗਰਬੀ ਦੇ ਗੁਰਦੁਆਰਾ ਗੁਰੂ ਪ੍ਰਕਾਸ਼ ਵਿਖੇ ਵੱਡਾ ਘਰ, ਛੋਟਾ ਘਰ, ਨੱਥੂਵਾਲਾ ਗਰਬੀ, ਗੱਜਣਵਾਲਾ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ। ਮਿਤੀ 26 ਜੁਲਾਈ ਨੂੰ ਮਾਣੂੰਕੇ ਦੇ ਪੰਚਾਇਤ ਘਰ ਵਿਖੇ ਘੋਲੀਆ, ਮਾਣੂੰਕੇ ਖੁਰਦ, ਰਣੀਆਂ, ਖੋਟਾ, ਕਿਸ਼ਨਗੜ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਕੀਮ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਜਾਰੀ ਕੀਤੇ ਸ਼ਡਿਊਲ ਤਹਿਤ ਮਿਤੀ 31 ਜੁਲਾਈ ਨੂੰ ਘੱਲ ਕਲਾਂ ਦੇ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਡਰੋਲੀ ਭਾਈ, ਘੱਲ ਕਲਾਂ, ਸਲੀਣਾ, ਖੋਸਾ ਪਾਂਡੋ, ਰੱਤੀਆਂ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣੀਆਂ ਸਨ। ਹੁਣ 31 ਜੁਲਾਈ ਨੂੰ ਰਾਖਵੀਂ ਛੁੱਟੀ ਹੋਣ ਕਰਕੇ ਕੈਂਪ ਦੀ ਮਿਤੀ ਤਬਦੀਲ ਕਰਕੇ 1 ਅਗਸਤ, 2024 ਕਰ ਦਿੱਤੀ ਗਈ ਹੈ ਭਾਵ 31 ਜੁਲਾਈ ਨੂੰ ਲੱਗਣ ਵਾਲਾ ਕੈਂਪ ਹੁਣ 1 ਅਗਸਤ ਨੂੰ ਆਯੋਜਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਸਬੰਧਤ ਪਿੰਡਾਂ ਦੇ ਲੋਕਾਂ ਨੂੰ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ।