ਯੰਗ ਇਨਵੋਟਿਵ ਫਾਰਮਜ਼ ਗਰੁੱਪ ਪੰਜਾਬ ਦੇ ਅਗਾਂਹ ਵਧੂ ਕਿਸਾਨਾਂ ਦਾ ਸਮੂਹ 8 ਸਾਲਾਂ ਤੋਂ ਕਰ ਰਿਹਾ ਜਾਗਰੂਕ : ਕਾਹਨ ਸਿੰਘ ਪੰਨੂ

ਖਡੂਰ ਸਾਹਿਬ : ਪੰਜਾਬ ਦੇ ਜੰਗ ਇਨੋਵੇਟਿਵ ਫਾਰਮਰ ਗਰੁੱਪ ਦੇ ਮੈਂਬਰਾਂ ਵੱਲੋਂ ਰਾਜ ਪੱਧਰੀ ਵਰੇਗੰਢ ਸਮਾਰੋਹ ਜਿਲ੍ਹਾ ਲੁਧਿਆਣਾ ਦੇ ਪਿੰਡ ਰਾਜੋਆਣਾ ਕਲਾਂ ਵਿਖੇ 26 ਸਤੰਬਰ ਦਿਨ ਸੋਮਵਾਰ ਨੂੰ ਸੁਖਮਨ ਰਿਜ਼ੌਰਟ ਰਾਜੋਆਣਾ ਕਲਾਂ ਵਿਖੇ ਕਰਵਾਇਆ ਗਿਆ ।  ਜਿਸ ਵਿੱਚ  ਪੰਜਾਬ ਦੇ ਕਰੀਬ 200 ਅਗਾਂਹਵਧੂ ਸੋਚ ਦੇ ਧਾਰਨੀ ਕਿਸਾਨ ਜੋ ਆਪ ਆਪਣੇ ਖੇਤੀਬਾੜੀ ਖੇਤਰ ਵਿੱਚ ਵੱਡੀ ਪ੍ਰਾਪਤੀਆਂ ਕਰਕੇ ਜਾਣੇ ਜਾਂਦੇ ਹਨ , ਜਿਵੇਂ ਕਿ ਖੇਤੀ ਵਿਭਿੰਨਤਾ , ਸਹਾਇਕ ਧੰਦਿਆਂ , ਨਵੀਆਂ ਤਕਨੀਕਾਂ , ਮਸ਼ੀਨਰੀਆਂ ਅਪਣਾਉਣ , ਐਫ ਪੀ ਉਜ਼ ਪਾਣੀ ਵੱਧ ਚੜ੍ਹ ਕੇ ਹਿੱਸਾ ਲਿਆ ।ਇਸ ਮੌਕੇ ਤੇ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਡਾਇਰੈਕਟਰ ਖੇਤੀਬਾੜੀ ਡਾ . ਗੁਰਵਿੰਦਰ ਸਿੰਘ ਖ਼ਾਲਸਾ ਨਿਰਦੇਸ਼ਕ ਖੇਤੀਬਾੜੀ ਵੱਲੋਂ ਜਿੱਥੇ ਕਿਸਾਨ ਭਰਾਵਾਂ ਦੇ ਸਵਾਲਾਂ ਦੇ ਜਵਾਬ ਸਟੇਜ ਤੋਂ ਦਿੱਤੇ ਗਏ ਉਥੇ ਉਹਨਾਂ ਨੇ ਕਣਕ ਦੇ ਬੀਜ ਦੀ ਸਬਸਿਡੀ ਤੇ ਬੀਜ ਵੰਡ ਬਾਰੇ ਜਾਣਕਾਰੀ ਕਿਸਾਨਾ ਨਾਲ ਸਾਂਝੀ ਕੀਤੀ ਤੇ। ਇਸ ਮੌਕੇ ਤੇ ਪੀ ਏ ਯੂ ਦੇ ਡਾ . ਰਮਨਦੀਪ ਸਿੰਘ ਜੱਸਲ ਵੱਲੋਂ ਕਿਸਾਨਾਂ ਨੂੰ ਪ੍ਰੋਸੈਸਿੰਗ ਖੇਤਰ ਵਿਚ ਆਪ ਸੋਸ਼ਲ ਮੀਡੀਆ ' ਤੇ ਨੈੱਟਵਰਕਿੰਗ ਬਿਜਨੈਸ ਜ਼ਰੀਏ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ । ਵੱਟਾਂ ਤੇ ਸੁੱਕੇ ਕੱਦੂ ਦੇ ਮਾਹਿਰ ਉੱਘੇ ਰਿਟਾਇਰਡ ਮਾਹਿਰ ਡਾ . ਦਲੇਰ ਸਿੰਘ ਨੇ ਇਸ ਤਕਨੀਕ ਬਾਰੇ ਡੂੰਘੇ ਸੁਝਾਅ ਕਿਸਾਨ ਤੇ ਸਰਕਾਰ ਨੂੰ ਪੇਸ਼ ਕੀਤੇ । ਇਸ ਮੌਕੇ ਤੇ ਸ੍ਰੀ ਨਿਖਲ ਜੀ ਫਾਰਮਰਜ਼ ਕਮਿਸ਼ਨ ਪੰਜਾਬ ਦੇ ਨੁਮਾਇੰਦੇ ਖੇਤੀਬਾੜੀ ਪਾਲਿਸੀ ਪੰਜਾਬ ਦੇ ਕਿਸਾਨ ਹਿੱਤਾਂ ਤੇ ਬਣਾਉਣ ਬਾਰੇ ਸੁਝਾਅ ਸਾਂਝੇ ਕੀਤੇ । ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਤੌਰ ਤੇ ਕਿਸਾਨ ਗਰੁੱਪ ਦੇ ਜਰਨਲ ਸਕੱਤਰ ਸੁ ਗੁਰਬਿੰਦਰ ਸਿੰਘ ਬਾਜਵਾ ਵੱਲੋਂ ਬੜੇ ਸੁਚੱਜੇ ਢੰਗ ਨਾਲ ਨਿਭਾਈ ਗਈ। ਯੰਗ ਇਨੋਵੇਟਿਵ ਫਾਰਮਰ ਗਰੁੱਪ ਦੀ ਕੋਰ ਕਮੇਟੀ ਦੇ ਮੈਂਬਰ ਯਾਦਵਿੰਦਰ ਸਿੰਘ ,ਅਵਤਾਰ ਸਿੰਘ ਸੰਧੂ ਪ੍ਰਧਾਨ, ਹਰਪ੍ਰੀਤ ਸਿੰਘ ਭੱਟੀ ਨੇ ਸਟੇਜ ਤੇ ਆਏ ਮੁੱਖ ਮਹਿਮਾਨਾਂ ਨੂੰ ਬੈਜ ਲਗਾਏ। ਇਸ ਦੇ ਨਾਲ ਟੈਕਨੀਕਲ ਸੈਸ਼ਨ ਤੇ ਕਿਸਾਨ ਭਰਾਵਾਂ ਵੱਲੋਂ ਖੁਦ ਦੇ ਆਪੋ ਆਪਣੇ ਤਜ਼ਰਬੇ ਸਾਂਝੇ ਕੀਤੇ । ਗਏ । ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਮਹਿਮਾਨ ਸ . ਕਾਹਨ ਸਿੰਘ ਪੰਨੂ ਵੱਲੋਂ ਕਿਸਾਨਾਂ ਨੂੰ ਜਿੱਥੇ ਇਸ ਫੰਕਸ਼ਨ ਦੇ ਉੱਦਮ ਤੋਂ ਇਕੱਠੇ ਹੋ ਕੇ ਚੱਲਣ ਦੀ ਵਧਾਈ ਦਿੱਤੀ ਤੇ ਹਮੇਸ਼ਾ ਚੰਗੀ ਇਮਾਨਦਾਰ ਸੋਚ ਨਾਲ ਖੇਤੀਬਾੜੀ ਖੇਤਰ ਵਿੱਚ  ਅੱਗੇ ਵਧਣ ਲਈ ਪ੍ਰੇਰਿਆ । ਇਸ ਦੌਰਾਨ ਪੁਨੀਤ ਥਿੰਦ ( ਐਫ਼ . ਪੀ . ਉਜ਼ ਅਕਸਪਰਟ ) ਨੇ ਸਗੰਠਤ ਖੇਤੀ ਅਤੇ ਐਫ . ਪੀ . ਵਿੱਚ ਗਰੁੱਪ ਦੇ ਸੰਸਥਾਪਕ ਡਾ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਪਠਾਨਕੋਟ ਨੇ ਫਸਲੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਲਈ ਸੌਂਹ ਚੁਕਾਈ । ਇਸ ਮੌਕੇ ਤੇ ਕੀਟ ਵਿਗਿਆਨੀ ਡਾ ਗੁਰਦੇਵ ਸਿੰਘ ਸੰਧੂ , ਡਾ . ਬਲਦੇਵ ਸਿੰਘ ਨਾਰਥ ਰਿਟਾਇਰਡ ਡਿਪਟੀ ਡਾਇਰੈਕਟਰ , ਡਾ . ਬਲਵਿੰਦਰ ਸਿੰਘ ਬੁਟਾਰੀ , ਸਰਪੰਚ ਪਿੰਡ ਰਾਜੋਆਣਾ ਕਲਾਂ ਸ ਨਿਰਮਲ ਸਿੰਘ , ਸਰਪੰਚ ਤਰਸੇਮ ਸਿੰਘ ਪਿੰਡ ਐਤੀਆਣਾ ਵੀ ਸਟੇਜ ਤੇ ਹਾਜ਼ਰ ਸਨ । ਇਸ ਪ੍ਰੋਗਰਾਮ ਵਿੱਚ ਗੁਰਦਾਸਪੁਰ ਜ਼ਿਲੇ ਤੋਂ ਪਹੁੰਚੇ ਨੈਸ਼ਨਲ ਅਵਾਰਡੀ ਕਿਸਾਨ ਸ . ਗੁਰਦਿਆਲ ਸਿੰਘ ਪਿੰਡ ਸੱਲੋਪੁਰ ਕਾਹਨੂੰਵਾਨ ਨੇ ਹਲਦੀ ਪਾਊਡਰ , ਸ਼ਹਿਦ ਤੇ ਚੱਟਨੀਆ ਦੇ ਸਟਾਲ ਨਾਲ ਦੇਸੀ ਵਿਦੇਸ਼ੀ ਬੂਟਿਆਂ ਦੀ ਨਰਸਰੀ ਦਾ ਸਟਾਲ ਸ : ਹਰਮਨਦੀਪ ਸਿੰਘ ਝੰਡ ਜੰਡਿਆਲਾ ਕਿਸਾਨ ਭਰਾਵਾਂ ਦੇ ਸਟਾਲ ਖਿੱਚ ਦੇ ਕੇਂਦਰ ਸਨ । ਅਖੀਰ ਵਿਚ ਸਮੂਹ ਯੋਗ ਇੰਨਵੇਟਿਵ ਫਾਰਮਜ਼ ਗਰੁੱਪ ਪੰਜਾਬ ਦੇ ਤਮਾਮ ਮੈਂਬਰਾਂ ਵੱਲੋਂ ਸ , ਜਗਦੀਪ ਸਿੰਘ ਰਾਜੋਆਣਾ ਮੁੱਖ ਪ੍ਰਬੰਧਕ ( ਸੁਖਮਨ ਪੈਲਿਸ ਦੇ ਮਾਲਕ ) ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ । ਇਸ ਮੌਕੇ ਤੇ ਗਰੁੱਪ ਦੇ ਪ੍ਰਧਾਨ ਅਵਤਾਰ ਸਿੰਘ ਸੰਧੂ ਕਾਦੀਆਂ , ਖਜਾਨਚੀ ਪਲਵਿੰਦਰ ਸਿੰਘ ਸਹਾਰੀ ,ਮੈਂਬਰ ਦਿਲਬਾਗ ਸਿੰਘ ਚੀਮਾ , ਹਰਪ੍ਰੀਤ ਸਿੰਘ ਭੱਟੀ , ਗੁਰਮੁਖ ਸਿੰਘ ਰਗੀਲਪੁਰ , ਮਨਪ੍ਰੀਤ ਸਿੰਘ ਬਦੇਸ਼ਾਂ , ਠਾਕੁਰ ਹਮੇਸ਼ਵਰ ਸਿੰਘ ਦੀਨਾ ਨਗਰ , ਪ੍ਰੀਤਪਾਲ ਸਿੰਘ ਬਿਧੀਪੁਰ , ਸੁਖਵੰਤ ਸਿੰਘ , ਸਤਕੋਹਾ , ਬਲਜੀਤ ਸਿੰਘ ਡੁਗਰੀ , ਗੁਰਜਿੰਦਰ ਸਿੰਘ ,ਰਮਿੰਦਰ ਜੀਤ ਸਿੰਘ ਧਾਮੀ ਦਸੂਹਾ , ਕਰਮਿੰਦਰ ਸਿੰਘ , ਭੁਪਿੰਦਰ ਸਿੰਘ ਬਰਗਾੜੀ, ਰਾਜ ਮੋਹਨ ਕਾਲੇਕੇ , ਜਸਕਰਨ ਸਿੰਘ ਖੋਸਾ ਪ੍ਰਿਤਪਾਲ ਸਿੰਘ ਢੀਂਡਸਾ ਦਲਜਿੰਦਰ ਸਿੰਘ ਭੁੱਲਰ , ਗੁਰਪ੍ਰੀਤ ਸਿੰਘ ਮਹਿਰਾਜ , ਸਤਨਾਮ ਸਿੰਘ ਬਰਾੜ , ਮਨਦੀਪ ਸਿੰਘ ਰਾਜਆਣਾ , ਆਦਿ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ । ਇਸ ਮੌਕੇ ਸਾਬਕਾ ਸਕੱਤਰ ਖੇਤੀਬਾੜੀ ਸਰਦਾਰ ਕਾਹਨ ਸਿੰਘ ਪੰਨੂ ਐਕਟਰ ਐਗਰੀਕਲਚਰ ਪੰਜਾਬ ਗੁਰਵਿੰਦਰ ਸਿੰਘ ਖਾਲਸਾ ਅਤੇ ਡਾ ਦਲੇਰ ਸਿੰਘ ਅਤੇ ਹੋਰ ਨਾਮਵਰ ਸਖਸ਼ੀਅਤਾਂ ਅਤੇ ਕਿਸਾਨਾਂ ਨੂੰ ਸਨਮਾਨਤ ਕੀਤਾ ਗਿਆ ।