ਤੰਦਰੁਸਤ ਸਰੀਰ ਲਈ ਯੋਗਾ ਵਰਦਾਨ ਹੈ : ਜ਼ਿਲ੍ਹਾ ਕੁਰਾਡੀਨੇਟਰ ਸ਼੍ਰੀ ਲਵਪ੍ਰੀਤ ਸਿੰਘ

ਬਟਾਲਾ, 4 ਅਕਤੂਬਰ 2024 : ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਸੀ.ਐੱਮ.ਦੀ ਯੋਗਸ਼ਾਲਾ ਇੱਕ ਤੰਦਰੁਸਤ ਪੰਜਾਬ ਬਣਾਉਣ  ਲਈ  ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਕੁਰਾਡੀਨੇਟਰ ਸ਼੍ਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਲਗਭਗ 170 ਯੋਗ ਕਲਾਸਾਂ ਰੋਜ਼ਾਨਾ ਲੱਗ ਰਹੀਆਂ ਹਨ। ਜਿਨ੍ਹਾਂ ਵਿੱਚ ਲਗਭਗ 6000  ਹਜ਼ਾਰ ਲੋਕ ਲਾਭ ਉਠਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਸਾਡੇ ਖਾਣ-ਪੀਣ ਅਤੇ ਰੋਜਾਨਾ  ਜ਼ਿੰਦਗੀ ਦੇ ਰੁਝੇਵਿਆਂ ਦੇ ਕਾਰਨ ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਲੱਗ ਗਈਆ ਹਨ। ਜ਼ਿਨ੍ਹਾਂ ਨੂੰ ਅਸੀ ਯੋਗ ਦੇ ਦੁਆਰਾ ਬਹੁਤ ਜਲਦੀ ਠੀਕ ਕਰ ਸਕਦੇ ਹਾਂ। ਜਿਵੇ ਕਿ ਸਾਨੂੰ ਪਤਾ ਹੈ, ਅੱਜ ਦੇ ਸਮੇਂ ਵਿੱਚ ਸਰਵਾਈਕਲ, ਕਮਰ ਦਰਦ, ਮਾਈਗ੍ਰੇਨ, ਬੀ.ਪੀ. ਥਾਈਰਾਇਡ ਇਹ ਸਭ ਆਮ ਹੀ ਸੁਣਨ ਨੂੰ ਮਿਲਦਾ ਹੈ। ਇਹ ਸਾਡੇ ਰੋਜ਼ਾਨਾ ਜ਼ਿੰਦਗੀ ਦੇ ਖਾਣ-ਪੀਣ ਅਤੇ ਘੱਟ ਕਸਰਤ ਦੇ ਕਾਰਨ ਹੋ ਰਿਹਾ ਹੈ। ਵੱਖ-ਵੱਖ ਥਾਵਾਂ ਉੱਤੇ ਚੱਲ ਰਹੀਆਂ ਯੋਗ ਕਲਾਸਾਂ ਵਿੱਚ ਜਾ ਕੇ  ਉਨ੍ਹਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਇਨ੍ਹਾਂ ਯੋਗ ਕਲਾਸਾਂ ਰਾਹੀ ਉਨ੍ਹਾਂ ਨੂੰ ਬਹੁਤ ਉਨ੍ਹਾਂ ਦੀਆਂ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਹੋ ਰਹੀਆਂ ਹਨ। ਯੋਗ ਕਲਾਸਾਂ ਲੈ ਰਹੇ ਲੋਕਾਂ ਅਤੇ ਜ਼ਿਲ੍ਹੇ ਦੇ ਯੋਗ ਸੁਪਰ ਵਾਈਜ਼ਰ ਵਲੋਂ  ਬਾਕੀ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਲੋਕ ਕਿਸੇ ਵੀ ਤਰ੍ਹਾ ਦੀਆਂ ਬਿਮਾਰੀਆਂ ਤੋਂ ਗ੍ਰਸਤ ਹਨ ਜਾਂ ਮਾਨਸੀਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ, ਉਹ ਯੋਗ ਕਲਾਸਾਂ ਵਿੱਚ ਜ਼ਰੂਰ ਆਇਆ ਕਰਨ। ਜੇਕਰ ਤੁਸੀਂ ਆਪਣੇ ਨੇੜਲੇ ਇਲਾਕੇ ਜਾਂ ਆਪਣੇ ਆਸ-ਪਾਸ ਵਾਲ੍ਹੀ ਜਗ੍ਹਾਂ ਤੇ ਯੋਗ ਕਲਾਸਾਂ ਸ਼ੁਰੂ ਕਰਵਾਉਣ ਚਾਹੁੰਦੇ ਹੋ ਤਾਂ ਤੁਸੀ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਟੋਲ ਫ੍ਰੀ ਨੰਬਰ 96694-00500 ਤੇ ਫੋਨ ਕਰ ਸਕਦੇ ਹੈ।