ਟ੍ਰੈਫਿਕ ਨਿਯਮਾ ਅਤੇ ਸੁੱਰਖਿਆ ਸੰਬੰਧੀ ਜਾਣਕਾਰੀ ਦਿੱਤੀ

ਅੰਮ੍ਰਿਤਸਰ 24 ਅਗਸਤ 2024 : ਏ.ਡੀ.ਜੀ.ਪੀ. ਟ੍ਰੈਫਿਕ,ਸ਼੍ਰੀ ਏ.ਐੱਸ. ਰਾਏ ਸਾਹਿਬ ਅਤੇ ਸ੍ਰੀ ਰਣਜੀਤ ਸਿੰਘ ਢਿੱਲੋਂ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ  ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਸ੍ਰੀ ਹਰਪਾਲ ਸਿੰਘ  ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਚੀਫ਼ ਖ਼ਾਲਸਾ ਦੀਵਾਨ ਵਿਖੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਸੰਬੰਧੀ ਟ੍ਰੈਫਿਕ ਸੈਮੀਨਾਰ ਆਯੋਜਿਤ ਕੀਤਾ। ਇਸ ਵਿੱਚ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾ ਅਤੇ ਸੁੱਰਖਿਆ ਸੰਬੰਧੀ ਜਾਣਕਾਰੀ ਦਿੱਤੀ ਗਈ। ਪੰਜਾਬ ਪੁਲਿਸ ਦੇ ਟ੍ਰੈਫਿਕ ਸਿਖਿਆ ਵਿਭਾਗ ਦੇ ਇੰਚਾਰਜ ਸ੍ਰ. ਦਲਜੀਤ ਸਿੰਘ ਨੇਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਇਸ ਦੌਰਾਨ ਵਿਦਿਆਰਥੀਆਂ ਅਤੇ ਸਟਾਫ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਅਤੇ ਨਾਬਾਲਗ (18 ਸਾਲ ਤੋਂ ਘੱਟ ਉਮਰ) ਬੱਚਿਆਂ ਦੇ ਡਰਾਈਵਿੰਗ ਕਰਨ ਤੇ ਹੋਣ ਵਾਲੀ ਕਾਨੂੰਨੀ ਕਾਰਵਾਈ ਬਾਰੇ ਜਾਗਰੁਕ ਕੀਤਾ ਗਿਆ। 16 ਸਾਲਾਂ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਤੇ ਦੋ ਪਹੀਆ ਵਾਹਨ ਚਲਾਉਣ ਤੇ ਰੋਕ ਲਾਉਣ ਸੰਬੰਧੀ ਦੱਸਿਆ ਗਿਆ। ਸ੍ਰ. ਦਲਜੀਤ ਸਿੰਘ ਨੇ ਸਿੱਖ ਵਿਦਿਆਰਥੀਆਂ ਨੂੰ ਦਸਤਾਰ ਸਜਾ ਕੇ ਅਤੇ ਕੇਸ ਨਾ ਰੱਖਣ ਵਾਲਿਆਂ ਨੂੰ ਹੈਲਮਟ ਪਾ ਕੇ ਵਾਹਨ ਚਲਾਉਣ ਬਾਰੇ ਜਾਗਰੁਕ ਕੀਤਾ । ਉਨ੍ਹਾਂ ਇਹ ਵੀ ਦੱਸਿਆ ਕਿ 16 ਤੋਂ 18 ਸਾਲ ਦੇ ਬੱਚਿਆਂ ਨੂੰ ਕੇਵਲ 50 ਸੀ.ਸੀ. ਦਾ ਵਾਹਨ ਚਲਾਉਣ ਦੀ ਹੀ ਆਗਿਆ ਹੈ ਜਦਕਿ ਐਕਟਿਵਾ ਵਗੈਰਾ 110 ਸੀ.ਸੀ. ਦੀ ਹੈ ਜਿਸ ਨੂੰ ਚਲਾਉਣ ਦੀ ਪਾਬੰਦੀ ਹੈ । ਪੰਜਾਬ ਪੁਲਿਸ ਦੇ ਇੰਸਪੈਕਟਰ ਸ਼੍ਰੀ ਰਾਮ ਦਵਿੰਦਰ ਸਿੰਘ, ਹੈੱਡ ਕਾਂਸਟੇਬਲ ਸਲਵੰਤ ਸਿੰਘ ਅਤੇ ਕਾਂਸਟੇਬਲ ਲਵਪ੍ਰੀਤ ਕੌਰ ਵੀ ਇਸ ਸੈਮੀਨਾਰ ਵਿੱਚ ਸ਼ਾਮਲ ਸਨ । ਪੰਜਾਬ ਸਰਕਾਰ ਵੱਲੋਂ ਚਲਾਈ ਗਈ ਐੱਸ ਐੱਸ ਐੱਫ ਸੁੱਰਖਿਆ ਅਤੇ ਫਰਿਸ਼ਤੇ ਸਕੀਮ ਜਿਸ ਵਿੱਚ 2000 ਰੁਪਏ ਦਾ ਇਨਾਮ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ, ਬਾਰੇ ਵੀ ਦੱਸਿਆ ਗਿਆ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਕਵਲਪ੍ਰੀਤ ਕੌਰ ਅਤੇ ਮੁੱਖ ਅਧਿਆਪਕਾ ਸ਼੍ਰੀਮਤੀ ਨਿਸ਼ਚਿੰਤ ਕੌਰ ਵੀ ਹਾਜ਼ਰ ਸਨ ।