ਅੰਮ੍ਰਿਤਸਰ ਦੇ 2 ਸਾਲ ਦੇ ਬੱਚੇ ਤਨਮਯ ਨਾਰੰਗ ਨੇ ਬਣਾਇਆ ਨਵਾਂ ਵਿਸ਼ਵ ਰਿਕਾਰਡ 

ਅੰਮ੍ਰਿਤਸਰ, 20 ਫਰਵਰੀ : ਪੰਜਾਬ ਦੇ ਇਕ ਪੌਣੇ ਦੋ ਸਾਲ ਦੇ ਬੱਚੇ ਨੇ ਵਿਸ਼ਵ ਰਿਕਾਰਡ ਆਪਣੇ ਨਾਮ ਕੀਤਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ 1 ਸਾਲ 8 ਮਹੀਨੇ ਦੇ ਤਨਮਯ ਨਾਰੰਗ ਨੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਐਨੀ ਛੋਟੀ ਉਮਰ ਵਿੱਚ ਤਨਮਯ ਨਾਰੰਗ 195 ਦੇਸ਼ਾਂ ਦੇ ਝੰਡਿਆਂ ਦੀ ਪਹਿਚਾਣ ਕਰ ਲੈਂਦਾ ਹੈ। ਇਸ ਤੋਂ ਪਹਿਲਾ ਬਾਲਾਘਾਟ ਦੇ ਗੜ੍ਹਪਾਲੇ ਨੇ 1 ਸਾਲ 7ਮਹੀਨੇ ਦੀ ਉਮਰ ਵਿੱਚ 40 ਦੇਸ਼ਾਂ ਅਤੇ ਤੇਲੰਗਾਨਾ ਦੇ ਤਕਿਸ਼ਕਾ ਹਰਿ ਨੇ 2 ਸਾਲ 5 ਮਹੀਨੇ ਦੀ ਉਮਰ ਵਿੱਚ ਇਕ ਮਿੰਟ ਵਿੱਚ 69 ਦੇਸ਼ਾਂ ਦੇ ਝੰਡਿਆਂ ਦੀ ਪਹਿਚਾਣ ਕੀਤੀ ਸੀ। ਇਹ ਰਿਕਾਰਡ ਉਨ੍ਹਾਂ ਵੱਲੋਂ ਸਾਲ 2022 ਵਿੱਚ ਬਣਾਇਆ ਸੀ। ਅੰਮ੍ਰਿਤਸਰ ਦੇ ਰਣਜੀਤ ਇਵੇਨਿਊ ਦੇ ਰਹਿਣ ਵਾਲਾ ਤਨਮਯ ਨਾਰੰਗ ਵੱਲੋਂ ਇਹ ਵਿਸ਼ਵ ਰਿਕਾਰਡ ਬਣਾਇਆ ਗਿਆ ਹੈ। ਇਸ ਸਬੰਧੀ ਉਸਦੀ ਮਾਂ ਹੀਨਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪੁਤਰ ਤਕਰੀਬਨ 1 ਸਾਲ 4 ਮਹੀਨੇ ਦਾ ਸੀ ਤਾਂ ਉਸ ਦੇ ਮਾਈਂਡ ਡਿਵੈਲਪਮੈਂਟ ਗੇਮਜ਼ ਲਿਆ ਕੇ ਦਿੱਤੀ। ਇਸ ਵਿੱਚ ਹੀ ਫਲੈਕ ਕਾਰਡਜ਼ ਉਸਦੇ ਪਸੰਦੀਦਾ ਬਣ ਗਏ। ਮਾਤਾ ਪਿਤਾ ਨਾਲ ਬੈਠ ਕੇ ਉਹ ਹਮੇਸ਼ਾ ਕਾਰਡ ਹੱਥ ਵਿੱਚ ਫੜ੍ਹੀ ਰੱਖਦਾ ਅਤੇ ਉਨ੍ਹਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਸੀ। ਉਨ੍ਹਾਂ ਦੱਸਿਆ ਕਿ ਹੁ 2 ਸਾਲ ਦਾ ਹੋ ਚੁੱਕਿਆ ਹੈ ਅਤੇ ਕੁਝ ਦਿਨ ਪਹਿਲਾਂ ਵਾਰਲਡ ਵਾਈਡ ਬੁਕ ਆਫ ਰਿਕਾਰਡਜ਼ ਦਾ ਸਰਟੀਫਿਕੇਟ, ਮੇਡਲ ਅਤੇ ਕੈਟਲਾਗ ਪ੍ਰਾਪਤ ਹੋਇਆ। ਉਨ੍ਹਾਂ ਦੱਸਿਆ ਕਿ ਇਕ ਵਾਰ ਉਹ ਡਾਕਟਰ ਕੋਲ ਲੈ ਕੇ ਗਏ ਸਨ, ਜਿਸਨੇ ਇਹ ਜਾਣਨ ਤੋਂ ਬਾਅਦ ਸਾਨੂੰ ਉਤਸ਼ਾਹਤ ਕੀਤਾ ਕਿ ਇਸਦਾ ਨਾਮ ਵਿਸ਼਼ਵ ਰਿਕਾਰਡ ਵਿੱਚ ਭੇਜਣ ਲਈ ਕਿਹਾ। ਇਸ ਤੋਂ ਬਾਅਦ ਅਸੀਂ ਸਤੰਬਰ 2022 ਵਿੱਚ ਉਸਦਾ ਵਾਰਲਡ ਵਾਈਡ ਬੁੱਕ ਆਫ ਰਿਕਾਰਡ ਵਿੱਚ ਐਂਟਰੀ ਭੇਜ ਦਿੱਤੀ। ਉਨ੍ਹਾਂ ਦੱਸਿਆ ਕਿ ਸਤੰਬਰ 2022 ਵਿੱਚ ਨਾਰੰਗ 1 ਸਾਲ 8 ਮਹੀਨੇ ਦਾ ਸੀ। ਜਦੋਂ ਉਸਦੀ ਐਂਟਰੀ ਵਿਸ਼ਵ ਰਿਕਾਰਡ ਲਈ ਭੇਜੀ ਗਈ। ਇਸ ਤੋਂ ਬਾਅਦ ਉਸਨੇ ਨਿਯਮ ਬੁੱਕ ਭੇਜੀ ਗਈ। ਜਿਸ ਦੇ ਆਧਾਰ ਉਤੇ ਤਮੰਅ ਦਾ ਪੂਰਾ ਇਵੈਂਟ ਰਿਕਾਰਡ ਕੀਤਾ ਗਿਆ। ਇਸ ਦੇ ਸਬੂਤ ਵੀ ਭੇਜੇ ਗਏ। ਤਕਰੀਬਨ 4 ਮਹੀਨੇ ਬਾਅਦ ਹੁਣ ਉਸਦਾ ਸਰਟੀਫਿਕੇਟ, ਮੈਡਲ, ਕੈਟੇਲਾਗ ਅਤੇ ਗਿਫਟ ਆਇਆ ਹੈ।