ਤਰਨ ਤਾਰਨ 'ਚ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ

ਤਰਨ ਤਾਰਨ, 14 ਜਨਵਰੀ : ਤਰਨ ਤਾਰਨ 'ਚ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਿੰਡ ਅੱਡਾ ਝਬਾਲ ਦਾ ਸਰਪੰਚ ਅਵਨ ਕੁਮਾਰ ਉਰਫ਼ ਸੋਨੂੰ ਚੀਮਾ ਆਪਣੇ ਵਾਲ ਕਟਵਾਉਣ ਸੈਲੂਨ ਵਿੱਚ ਆਇਆ ਸੀ। ਉਸੇ ਸਮੇਂ ਬਾਈਕ 'ਤੇ ਆਏ ਬਦਮਾਸ਼ ਨੇ ਉਸ ਦੇ ਪੇਟ 'ਚ ਦੋ ਵਾਰ ਗੋਲੀ ਮਾਰ ਦਿੱਤੀ। ਉਸ ਨੂੰ ਗੰਭੀਰ ਹਾਲਤ ਵਿਚ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ। ਉਥੇ ਹੀ ਉਸਦੀ ਮੌਤ ਹੋ ਗਈ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਸ ਦੀ ਜਰਮਨੀ 'ਚ ਰਹਿਣ ਵਾਲੇ ਅੰਮ੍ਰਿਤਪਾਲ ਬਾਠ ਨਾਲ ਰੰਜਿਸ਼ ਸੀ। ਕੁਝ ਦਿਨ ਪਹਿਲਾਂ ਉਸ ਨੂੰ ਫੇਸਬੁੱਕ 'ਤੇ ਧਮਕੀਆਂ ਮਿਲੀਆਂ ਸਨ। ਬਦਮਾਸ਼ ਬਾਈਕ 'ਤੇ ਸਵਾਰ ਹੋ ਕੇ ਆਏ ਸਨ। ਇੱਕ ਨੌਜਵਾਨ ਆਪਣੀ ਬਾਈਕ ਸਟਾਰਟ ਕਰਕੇ ਸੜਕ 'ਤੇ ਖੜ੍ਹਾ ਸੀ।  ਜਦੋਂ ਉਸ ਦੇ ਸਾਥੀ ਨੇ ਆ ਕੇ ਸਰਪੰਚ ਨੂੰ ਗੋਲੀ ਮਾਰ ਦਿੱਤੀ ਤਾਂ ਦੋਵੇਂ ਫ਼ਰਾਰ ਹੋ ਗਏ।