ਗ੍ਰਾਂਮ ਪੰਚਾਇਤ ਪਿੰਡ ਮੂਸੇ ਕਲਾਂ ਲਈ ਦੁਬਾਰਾ ਵੋਟਿੰਗ ਕਰਵਾਉਣ ਦਾ ਪ੍ਰੋਗਰਾਮ ਜਾਰੀ–ਡਿਪਟੀ ਕਮਿਸ਼ਨਰ

ਤਰਨ ਤਾਰਨ, 11 ਫਰਵਰੀ 2025 : ਮਾਨਯੋਗ ਰਾਜ ਚੋਣ ਕਮਿਸ਼ਨ, ਪੰਜਾਬ ਜੀ ਦੇ ਆਦੇਸ਼ਾਂ ਅਤੇ ਡਿਪਟੀ ਕਮਿਸ਼ਨਰ-ਕਮ -ਜਿਲ੍ਹਾ ਚੋਣ ਅਫਸਰ ਤਰਨ ਤਾਰਨ ਸ਼੍ਰੀ ਰਾਹੁਲ ਜੀ  ਦੀਆਂ ਹਦਾਇਤਾਂ ਅਨੁਸਾਰ  ਗ੍ਰਾਂਮ ਪੰਚਾਇਤ ਪਿੰਡ ਮੂਸੇ ਕਲਾਂ ਲਈ ਦੁਬਾਰਾ ਵੋਟਿੰਗ ਕਰਵਾਉਣ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਜਿਸ ਦੇ ਅਨੁਸਾਰ ਮਿਤੀ 16 ਫਰਵਰੀ, 2025 ਦਿਨ ਐਤਵਾਰ ਨੂੰ ਵੋਟਾਂ ਪੈਣਗੀਆਂ ਅਤੇ ਇਹ ਪੋਲਿੰਗ ਦਾ ਸਮਾਂ ਸਵੇਰੇ 08:00 ਵਜੇ ਤੋਂ ਸ਼ਾਮ 04:00 ਤੱਕ ਨਿਸ਼ਚਿਤ ਕੀਤਾ ਗਿਆ ਹੈ। ਮਾਡਲ ਕੋਡ ਆਫ ਕੰਡਕਟ ਗ੍ਰਾਂਮ ਪੰਚਾਇਤ ਮੂਸੇ ਕਲਾਂ ਦੀ ਹਦੂਦ ਵਿੱਚ ਮਿਤੀ 10 ਫਰਵਰੀ ਤੋਂ ਲਾਗੂ ਹੋ ਗਿਆ ਹੈ। ਪੁਲਿਸ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਸੀਨੀਅਰ ਪੁਲਿਸ ਕਪਤਾਨ ਤਰਨ ਤਾਰਨ ਜੀ  ਵੱਲੋਂ ਕੀਤੇ ਗਏ ਹਨ ਤਾਂ ਜੋ ਇਹ ਰੀਪੋਲ ਮੁਕੰਮਲ ਤੌਰ 'ਤੇ ਅਮਨ ਸ਼ਾਂਤੀ ਨਾਲ ਸੰਭਵ ਹੋ ਸਕੇ। ਇਹ ਦੁਬਾਰਾ ਵੋਟਿੰਗ ਗ੍ਰਾਂਮ ਪੰਚਾਇਤ ਮੂਸੇ ਕਲਾਂ ਵਿੱਚ ਸ਼ਾਮਲ ਵਾਰਡ 1 ਤੋਂ 7  ਲਈ ਪੰਚਾਂ ਅਤੇ ਸਰਪੰਚ ਦੀ ਚੋਣ ਲਈ ਹੋਵੇਗੀ। ਇਹ ਰੀਪੋਲ  ਸਰਕਾਰੀ ਐਲੀਮੈਂਟਰੀ ਸਕੂਲ ਮੂਸੇ ਕਲਾਂ ਬਲਾਕ ਤਰਨ ਤਾਰਨ ਵਿੱਚ ਸਥਾਪਿਤ ਪੋਲਿੰਗ ਬੂਥ ਨੰਬਰ 80 'ਤੇ ਪੈਣਗੀਆਂ, ਸਮੂਹ ਯੋਗ ਵੋਟਰਾਂ ਨੂੰ ਇਸ ਰੀਪੋਲ ਵਿੱਚ ਸ਼ਾਮਲ ਹੋ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਇਹ ਪੋਲ ਕਰਵਾਉਣ ਲਈ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰ ਦੀ ਤਾਇਨਾਤੀ ਕਰ ਦਿੱਤੀ ਗਈ ਹੈ । ਇਹ ਰੀਪੋਲ ਨੋਡਲ ਅਫਸਰ-ਕਮ-ਉਪਮੰਡਲ ਮੈਜਿਸਟ੍ਰੇਟ ਤਰਨ ਤਾਰਨ ਜੀ ਦੀ  ਨਿਗਰਾਨੀ ਹੇਠ ਹੋਵੇਗੀ। ਇਹ ਵੋਟਾਂ ਪਾਉਣ ਦੀ ਪ੍ਰਕਿਰਿਆ ਦੌਰਾਨ ਆਮ ਜਨਤਾ ਨੂੰ ਸ਼ਾਂਤਮਈ ਢੰਗ ਨਾਲ ਮੁਕੰਮਲ ਕਰਵਾਉਣ ਦੇ ਨਾਲ-ਨਾਲ ਆਪਣੇ ਵੋਟ ਦੇ ਹੱਕ ਦੀ ਵਰਤੋਂ ਵੱਧ ਚੜ ਕੇ ਕਰਨ ਦੀ ਅਪੀਲ ਕੀਤੀ ਜਾਂਦੀ ਹੈ।