
ਤਰਨ ਤਾਰਨ, 11 ਫਰਵਰੀ 2025 : ਜਲ ਅਤੇ ਸੈਨੀਟੇਸ਼ਨ ਮਿਸ਼ਨ, (ਡੀ. ਡਬਲਿਯੂ. ਐੱਸ. ਐੱਮ) ਸਬੰਧੀ ਜ਼ਿਲਾ ਪੱਧਰੀ ਕਮੇਟੀ ਦੀ ਮੀਟਿੰਗ ਜ਼ਿਲਾ ਪ੍ਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਡਿਪਟੀ ਕਮਿਸ਼ਨਰ ਸੀ੍ ਰਾਹੁਲ ਆਈ. ਏ. ਐੱਸ. ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਵਿੱਚ ਮੈਂਬਰ ਸਕੱਤਰ ਸ਼੍ਰੀ ਸਿਮਰਨਜੀਤ ਸਿੰਘ, ਜ਼ਿਲ੍ਹਾ ਸੈਨੀਟੇਸ਼ਨ ਅਫਸਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਾਲ 2024-25 ਅਤੇ 2025-26 ਦੌਰਾਨ ਵਾਟਰ ਕੰਪੋਨੈਂਟ ਅਤੇ ਸੈਨੀਟੇਸ਼ਨ ਕੰਪੋਨੈਂਟ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਪਿੰਡਾ ਵਿੱਚ ਕਰਵਾਏ ਜਾਣ ਵਾਲੇ ਕੰਮਾ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਗਈ ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਹੋਣ ਵਾਲੇ ਕੰਮਾਂ ਜਿਵੇਂ ਕਿ ਜਲ ਸਪਲਾਈ ਸਕੀਮਾਂ, ਸੀਵਰੇਜ ਸਕੀਮ, ਬੈਕਟੀਰੋਲੋਜ਼ੀਕਲ ਲੈੱਬ ਸਥਾਪਿਤ ਕਰਨ ਅਤੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਤਰਲ ਕੂੜਾ ਪ੍ਰਬੰਧਨ, ਵਿਅਕਤੀਗਤ ਪਖਾਨਿਆਂ, ਫੀਕਲ ਸਲੱਜ ਮੈਨੇਜਮੈਂਟ ਤਹਿਤ ਪਖਾਨਿਆ ਦੀ ਰੈਟਰੋਫਿਟਿੰਗ, ਸਾਂਝੇ ਪਖਾਨਿਆਂ ਦੀ ਉਸਾਰੀ, ਬਲਾਕ ਪੱਧਰ ਦੇ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ, ਮਾਂਹਵਾਰੀ ਪ੍ਰਬੰਧਨ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ| ਉਹਨਾਂ ਦੱਸਿਆ ਕਿ ਵਾਟਰ ਕੰਪੋਨੈਂਟ ਤਹਿਤ 107 ਜਲ ਸਪਲਾਈ ਸਕੀਮਾਂ ਨੂੰ ਵੱਖ-ਵੱਖ ਹੈੱਡਾ ਤਹਿਤ ਨਿਰਮਾਣ ਅਤੇ ਫੰਕਸ਼ਨਲ ਕਰਕੇ ਪਿੰਡ ਵਾਸੀਆ ਨੂੰ ਸਾਫ ਪੀਣ ਯੋਗ ਪਾਣੀ ਮੁਹੱਈਆ ਕਰਵਾਇਆ ਜਾਵੇਗਾ, ਸੀਵਰੇਜ ਸਕੀਮ ਗੌਇੰਦਵਾਲ ਸਾਹਿਬ ਦਾ ਨਵੀਨੀਕਰਨ ਅਤੇ ਪਾਣੀ ਵਿੱਚ ਬੈਕਟੀਰਿਆ ਦੀ ਜਾਂਚ ਲਈ ਜ਼ਿਲ੍ਹਾ ਪੱਧਰੀ ਬੈਕਟੀਰੋਲੋਜ਼ੀਕਲ ਲੈੱਬ ਸਥਾਪਿਤ ਕੀਤੀ ਜਾਵੇਗੀ । ਇਸ ਤੋ ਇਲਾਵਾ ਸਵੱਛ ਭਾਰਤ ਮਿਸ਼ਨ ਗ੍ਰਾਮੀਣ (ਸੈਨੀਟੇਸ਼ਨ ਕੰਪੋਨੈਂਟ) ਅਧੀਨ 44 ਵਿਅਕਤੀਗਤ ਪਖਾਨੇ, 6 ਸਾਂਝੇ ਪਖਾਨੇ, 86 ਠੋਸ ਕੂੜਾ ਪ੍ਰਬੰਧਨ, 7 ਬਲਾਕ ਪੱਧਰੀ ਪਲਾਸਟਿਕ ਕੂੜਾ ਪ੍ਰਬੰਧਨ, 360 ਤਰਲ ਕੂੜਾ ਪ੍ਰਬੰਧਨ, 334 ਵਿਅਕਤੀਗਤ ਪਖਾਨਿਆਂ ਦੀ ਰੈਟਰੋਫਿਟਿੰਗ, 298 ਮਾਂਹਵਾਰੀ ਪ੍ਰਬੰਧਨ ਤਹਿਤ ਇੰਨਸੀਨੇਟਰਾ ਦੀ ਇੰਨਸਟਾਲੇਸ਼ਨ ਦੇ ਕੰਮ ਐੱਸ. ਬੀ. ਐੱਮ, 15ਵੇਂ ਵਿੱਤ ਕਮਿਸ਼ਨ ਅਤੇ ਮਗਨਰੇਗਾ ਕੰਨਵਰਜੈਂਸ ਤਹਿਤ ਕਰਵਾਏ ਜਾਣਗੇ। ਇਸ ਮੌਕੇ 'ਤੇ ਹਰਜਿੰਦਰ ਸਿੰਘ, ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਰਾਜੇਸ਼ ਕੁਮਾਰ , ਜ਼ਿਲ੍ਹਾ ਸਿਖਿਆ ਅਫਸਰ, ਹਰਪਾਲ ਸਿੰਘ , ਚੀਫ ਐਗਰੀਕਲਚਰ ਅਫਸਰ, ਦਲਜੀਤ ਸਿੰਘ, ਜ਼ਿਲ੍ਹਾ ਨੋਡਲ ਅਫਸਰ ਮਗਨਰੇਗਾ, ਗੁਰਵੇਲ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫਸਰ, ਗੁਰਜੀਤ ਸਿੰਘ, ਬੀ. ਡੀ. ਪੀ. ਓ ਪੱਟੀ, ਸ਼ਮਸ਼ੇਰ ਸਿੰਘ ਬੱਲ, ਬੀ. ਡੀ. ਪੀ. ਓ ਚੋਹਲਾ ਸਾਹਿਬ, ਬਲਜਿੰਦਰ ਸਿੰਘ, ਬੀ. ਡੀ. ਪੀ. ਓ ਵਲਟੋਹਾ, ਹਰਜੀਤ ਸਿੰਘ, ਬੀ. ਡੀ. ਪੀ. ਓ ਗੰਡੀਵਿੰਡ, ਸੁਖਵਿੰਦਰ ਸਿੰਘ ਗਿੱਲ, ਬੀ. ਡੀ. ਪੀ. ਓ ਖਡੂਰ ਸਾਹਿਬ, ਸੁਰਿੰਦਰ ਕੁਮਾਰ, ਡਿਪਟੀ ਡੀ. ਓ, ਰਵਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ, ਅਰੁਣ ਕੁਮਾਰ , ਐੱਸ. ਡੀ. ਓ. ਵਾਟਰ ਰਿਸੋਰਸ, ਸਰਬਜੀਤ ਸਿੰਘ, ਡੀ. ਪੀ. ਡੀ. ਐਗਰੀਕਲਚਰ, ਸੁਰੀਤਾ ਕੁਮਾਰੀ, ਡੀ. ਐੱਸ. ਐੱਸ. ਓ, ਗੁਰਦੀਪ ਸਿੰਘ, ਬੀ.ਓ ਫੋਰੈੱਸਟ, ਦਲਜੀਤ ਸਿੰਘ, ਡੀ. ਐੱਨ. ਓ. ਮਗਨਰੇਗਾ, ਜਸਦੀਪ ਸਿੰਘ ਬੋਪਾਰਾਏ, ਅਸ਼ਵਨੀ ਕੁਮਾਰ, ਹਰਜਿੰਦਰ ਸਿੰਘ ਪੱਧਰੀ ਐੱਸ. ਡੀ. ਓ. , ਜਗਦੀਪ ਸਿੰਘ ਰੰਧਾਵਾ, ਆਈ. ਈ. ਸੀ ਜ਼ਿਲ੍ਹਾ ਕੋਆਰਡੀਨੇਟਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਆਦਿ ਹਾਜਰ ਸਨ।