ਪੰਜਾਬ ਸਰਕਾਰ ਸਿੱਖਿਆਰਥੀਆਂ ਨੂੰ ਤਕਨੀਕੀ ਸਿੱਖਿਆ ਦੇਣ ਲਈ ਗੰਭੀਰ : ਵਿਧਾਇਕ ਸੰਧੂ

ਅੰਮ੍ਰਿਤਸਰ 5 ਸਤੰਬਰ 2024 : ਅੱਜ ਸਰਕਾਰੀ ਆਈ ਟੀ ਆਈ ਰਣਜੀਤ ਐਵਨਿਊ ਅੰਮ੍ਰਿਤਸਰ ਵਿਖੇ ਨਵੇਂ ਦਾਖਲੇ ਉਪਰੰਤ ਸੈਸ਼ਨ ਦੀ ਸ਼ੁਰੂਆਤ ਦੇ ਲਈ, ਟੀਚਰ ਡੇ ਅਤੇ ਪੰਜਾਬ ਦੀ ਚੜਦੀ ਕਲਾ ਦੇ ਲਈ ਹਵਨ ਯੱਗ ਕਰਵਾਇਆ ਗਿਆ l ਇਸ ਮੌਕੇ ਤੇ ਡਾਕਟਰ ਜਸਬੀਰ ਸਿੰਘ ਸੰਧੂ ਵਿਧਾਇਕ ਹਲਕਾ ਪੱਛਮੀ ਅੰਮ੍ਰਿਤਸਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇੰਜੀ. ਸੰਜੀਵ ਸ਼ਰਮਾ ਪ੍ਰਿੰਸੀਪਲ ਨੇ ਆਪਣੇ ਸਟਾਫ ਅਤੇ ਸਿਖਿਆਰਥੀਆਂ ਦੇ ਨਾਲ ਉਹਨਾਂ ਦਾ ਅਤੇ ਉਨਾਂ ਦੇ ਨਾਲ ਆਏ ਸ੍ਰੀ ਜਤਿੰਦਰ ਸਿੰਘ ਮੋਤੀ ਭਾਟੀਆ ਕੌਂਸਲਰ ਅਤੇ ਸ੍ਰੀ ਗੌਰਵ ਅਗਰਵਾਲ ਦਾ ਸਵਾਗਤ ਕੀਤਾ  ਅਤੇ ਸੰਸਥਾ ਦੀਆਂ ਉਪਲਬਧੀਆਂ ਦੇ ਬਾਰੇ ਚਾਨਣਾ ਪਾਇਆ, ਇਸ ਮੌਕੇ ਤੇ ਉਹਨਾਂ ਨੇ ਆਪਣੇ ਸਟਾਫ ਸ੍ਰੀ ਵਿਜੇ ਕੁਮਾਰ, ਰਵਿੰਦਰ ਸਿੰਘ ,ਗਗਨਦੀਪ ਸਿੰਘ, ਰਾਜਦੀਪ ਸਿੰਘ ਗੁਰਦੇਵ ਸਿੰਘ, ਦੀਪਕ ਕੁਮਾਰ, ਨਰਿੰਦਰ ਪਾਲ ਸਿੰਘ, ਸੁਖਰਾਜ ਸ਼ਰਮਾ, ਹਰਪ੍ਰੀਤ ਸਿੰਘ, ਨਵਦੀਪ ਸਿੰਘ, ਗੁਰਸ਼ਰਨ ਸਿੰਘ, ਅਮਰੀਕ ਸਿੰਘ, ਮਨਦੀਪ ਸਿੰਘ , ਮਨਜੀਤ ਸਿੰਘ ਵਨੀਤ ਅਰੋੜਾ ਪ੍ਰਦੀਪ ਕੁਮਾਰ ਦੀ ਤਾਰੀਫ ਕੀਤੀ ਕਿ ਇਸ ਸੰਸਥਾ ਨੂੰ ਚਮਕਾਉਣ ਵਿੱਚ ਉਹਨਾਂ ਦੇ ਸਟਾਫ ਦਾ ਬਹੁਤ ਵੱਡਾ ਰੋਲ ਹੈl ਹਵਨ ਯੱਗ ਤੋਂ ਬਾਅਦ ਡਾਕਟਰ ਜਸਬੀਰ ਸਿੰਘ ਸੰਧੂ ਵਿਧਾਇਕ ਨੇ ਸਿਖਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹ ਅੱਜ ਇੱਥੇ ਆ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ ਕਿ ਪੰਜਾਬ ਸਰਕਾਰ ਵੀ ਤਕਨੀਕੀ ਸਿੱਖਿਆ ਦੇ ਲਈ ਬਹੁਤ ਗੰਭੀਰ ਹੈ ਅਤੇ ਉਹ ਸਾਰੇ ਤਕਨੀਕੀ ਸਿੱਖਿਆ ਨੂੰ ਪ੍ਰਫੁਲਿਤ ਕਰਨ ਦੇ ਲਈ ਵਚਨਬੱਧ ਹਨ  l ਤੁਹਾਨੂੰ ਕਿਸੇ ਪ੍ਰਕਾਰ ਦੀ ਵੀ ਜਰੂਰਤ ਹੋਵੇ ਤਾਂ ਤੁਸੀਂ ਮੇਰੇ ਨਾਲ  ਰਾਬਤਾ ਕਾਇਮ ਕਰ ਸਕਦੇ ਹੋ l ਉਹਨਾਂ ਪ੍ਰਿੰਸੀਪਲ ਸੰਜੀਵ ਸ਼ਰਮਾ ਦੀ ਤਾਰੀਫ ਕਰਦੇ ਹੋਇਆਂ ਕਿਹਾ ਕਿ ਇਸ ਸੰਸਥਾ ਦੀ  ਪਲੇਸਮੈਂਟ ਦੇ ਬਾਰੇ ਉਹ ਪੜ੍ਹਦੇ ਰਹਿੰਦੇ ਹਨ ਕੀ ਤਕਰੀਬਨ ਹਰ ਮਹੀਨੇ ਹੀ ਇਸ ਸੰਸਥਾ ਦੇ ਵਿੱਚ ਹਿੰਦੁਸਤਾਨ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਆ ਕੇ ਬੱਚਿਆਂ ਨੂੰ ਨੌਕਰੀਆਂ ਦਿੰਦੀਆਂ ਹਨ ਅਤੇ ਇੱਥੋਂ ਦੇ ਸਿੱਖਿਆਰਥੀ ਪੜ੍ਹਾਈ ਕਰਨ ਤੋਂ ਬਾਅਦ ਚੰਗੀਆਂ ਕੰਪਨੀਆਂ ਦੇ ਵਿੱਚ ਨੌਕਰੀਆਂ ਕਰ ਰਹੇ ਹਨ ਇਸ ਮੌਕੇ ਤੇ ਸਰਕਾਰੀ ਆਈਟੀਆਈ ਇਸਤਰੀਆਂ ਦੇ ਪ੍ਰਿੰਸੀਪਲ ਸ੍ਰੀ ਨਵਜੋਤ ਸਿੰਘ ਅਤੇ ਸੰਸਥਾ ਦਾ ਸਟਾਫ, ਦਇਆਨੰਦ ਆਈਟੀਆਈ ਤੋਂ ਸ਼੍ਰੀ ਗਗਨਦੀਪ ਸਿੰਘ ,ਸ੍ਰੀ ਜੁਗਰਾਜ ਸਿੰਘ ਪੰਨੂ ਦੇ ਨਾਲ ਸਾਰੇ ਸਿਖਿਆਰਥੀ ਹਾਜ਼ਰ ਸਨ l