ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਵਿਖੇ 43 ਲੱਖ 3200 ਰੁਪਏ ਦੇ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ

ਘੁਮਾਣ, 9 ਅਪ੍ਰੈਲ 2025 : ਪੰਜਾਬ ਦੇ ਮੁੱਖ ਮੰਤਰੀ, ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ  ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸ਼ੁਰੂ ਕੀਤੇ ਪ੍ਰੋਗਰਾਮ ’ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਅੱਜ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬਾਘੇ, ਖੋਖੇਵਾਲ  ਮੰਡ, ਮਾੜੀਆਂ ਬੁੱਚੀਆਂ ਤੇ ਸਮਰਾਏ ਅਤੇ ਸਰਕਾਰੀ ਹਾਈ ਸਕੂਲ ਬੋਲ ਬਾਘੇ ਵਿਖੇ 43 ਲੱਖ 3200 ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ। ਇਸ ਮੌਕੇ ਕਰਵਾਏ ਸਮਾਗਮ ਵਿੱਚ ਸੰਬੋਧਨ ਕਰਦਿਆਂ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਚ ਜਿੰਨੇਂ ਵੀ ਸਕੂਲਾਂ ਹਨ, ਉਨ੍ਹਾਂ ਵਿਚ ਕਰੀਬ 75 ਕਰੋੜ ਦੀ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਗਏ ਹਨ,  ਜਿਨ੍ਹਾਂ ਸਕੂਲਾਂ ਦੀ ਚਾਰਦੀਵਾਰੀ ਹੋਣ ਵਾਲੀ ਸੀ ਉਨ੍ਹਾਂ ਦੀ ਚਾਰਦੀਵਾਰੀ ਕਾਰਵਾਈ ਗਈ। ਸਕੂਲਾਂ ਦੀ ਬਿਲਡਿੰਗ ਨੂੰ ਵਧੀਆ ਬਣਾਇਆ ਗਿਆ, ਬਾਥਰੂਮ ਨਵੇਂ ਬਣਾਏ ਗਏ ਆਦਿ, ਹੋਰ ਜਿੰਨੇ ਵੀ ਕੰਮ ਸਨ ਸਭ ਕਰਵਾਏ ਗਏ। ਉਨਾਂ ਅੱਗੇ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ ਉਦੋ ਤੋ ਹੀ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਬਹੁਤ ਕੰਮ ਕੀਤੇ ਗਏ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਤਰਜ਼ ’ਤੇ ਅਤਿ ਅਧੁਨਿਕ ਸਹੂਲਤਾਂ ਨਾਲ ਪੜ੍ਹਾਇਆ ਜਾ ਰਿਹਾ ਹੈ। ਜਿਸ ਤਹਿਤ ਸੂਬਾ ਸਰਕਾਰ ਵੱਲੋਂ ਸਕੂਲਾਂ ਵਿਚ ਆਧੁਨਿਕ ਸਿੱਖਿਆ ਦੇਣ ਲਈ ਸਕੂਲਾਂ ਦੇ ਅਧਿਆਪਕਾਂ ਨੂੰ ਵਿਦੇਸ਼ਾਂ ਵਿਚ ਸਿਖਲਾਈ  ਲਈ ਭੇਜ ਰਹੀ ਹੈ, ਤਾਂ ਜੋ ਉਹ ਚੰਗੀ ਮੁਹਾਰਤ ਹਾਸਲ ਕਰਕੇ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਮਹੁੱਈਆ ਕਰਵਾ ਸਕੇ। ਉਨਾਂ ਕਿਹਾ ਕਿ ਹਲਕੇ ਦੇ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਭੋਲ ਵਿੱਖੇ  ਵਧੀਆ ਨੰਬਰ ਲੈਕੇ ਪਾਸ ਹੋਈਆਂ ਵਿਦਿਆਰਥਣਾਂ ਨੂੰ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਬੀਪੀਈਓ ਤਰਸੇਮ ਸਿੰਘ ਰਿਆੜ, ਪੀਏ ਨਵ ਭਿੰਡਰ, ਸਰਪੰਚ ਸੁਖਰਾਜ ਸਿੰਘ ਕਾਹਲੋਂ, ਅਧਿਆਪਕ ਆਗੂ ਸੁਖਦੇਵ ਸਿੰਘ ਦਕੋਹਾ, ਠੇਕੇਦਾਰ ਸਤਿੰਦਰ ਸਿੰਘ ਦਕੋਹਾ, ਸਿੱਖਿਆ ਸੁਧਾਰ ਕਮੇਟੀ ਦੀ ਕੋਆਰਡੀਨੇਟਰ ਮੈਡਮ ਨੀਲਮ ਘੁਮਾਣ, ਗੁਰਦਿਆਲ ਸਿੰਘ ਘੁਮਾਣ , ਸਰਪੰਚ ਨਿਰਵੈਰ ਸਿੰਘ ਦਕੋਹਾ, ਠੇਕੇਦਾਰ ਸਤਿੰਦਰ ਸਿੰਘ ਦਕੋਹਾ, ਸਰਪੰਚ ਨਿਸ਼ਾਨ ਸਿੰਘ ਮੱਲ੍ਹੀ, ਸਰਪੰਚ ਬਲਜੀਤ ਸਿੰਘ ਪੇਜੋਚੱਕ, ਪ੍ਰਧਾਨ ਹਰਜਿੰਦਰ ਸਿੰਘ ਮਾੜੀ ਬੁਚਿਆਂ,ਮਾਸਟਰ ਹੀਰਾ ਸਿੰਘ ਦਕੋਹਾ, ਮਾਸਟਰ ਹਰਵਿੰਦਰ ਸਿੰਘ, ਰਵੀ ਸੁਕਾਲਾ, ਵਿਕੀ ਪੇਜੋਚੱਕ, ਸੋਨੂੰ ਵੀਲਾ ਬੱਜੂ, ਖੁਸ਼ ਸਮਸਾ, ਸਿਮਰਜੀਤ ਸਰਪੰਚ, ਸਕੂਲ ਸਟਾਫ  ਅਤੇ ਪਰਟੀ ਦੇ ਵਰਕਰ ਹਾਜ਼ਰ  ਸਨ।