ਲਾਪਤਾ ਜਸਮੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੋਟ ਜੋਗਰਾਜ

ਬਟਾਲਾ, 11 ਅਕਤੂਬਰ 2024 : ਡੀ.ਐੱਸ.ਪੀ.  ਫਤਿਹਗੜ੍ਹ ਚੂੜੀਆਂ, ਸ਼੍ਰੀ ਵਿਪਨ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਜਸਮੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੋਟ ਜੋਗਰਾਜ, ਥਾਣਾ ਕਾਹਨੂੰਵਾਨ ਹਾਲ ਵਾਸੀ ਪਿੰਡ ਹਸਨਪੁਰ ਕਲਾਂ ਥਾਣਾ ਸਦਰ ਬਟਾਲਾ (ਪੰਜਾਬ) 8 ਸਤੰਬਰ 2024 ਨੂੰ ਪਿੰਡ ਹਸਨਪੁਰ ਕਲਾਂ ਤੋ ਬਟਾਲਾ ਗਿਆ ਸੀ ਜੋ ਅੱਜ ਤੱਕ ਘਰ ਵਾਪਿਸ ਨਹੀ ਆਇਆ ਹੈ। ਪੁਲਿਸ ਪ੍ਰਸ਼ਾਸਨ ਹਰ ਸੰਭਵ ਤਰੀਕੇ ਨਾਲ ਜਸਮੀਤ ਸਿੰਘ ਉਕਤ ਦੀ ਭਾਲ ਕਰ ਰਿਹਾ ਹੈ। ਡੀ.ਐੱਸ.ਪੀ. ਸ਼੍ਰੀ ਵਿਪਨ ਕੁਮਾਰ ਨੇ ਦੱਸਿਆ ਕਿ ਉਸ ਦਾ ਹੁਲੀਆ  ਉਮਰ ਕਰੀਬ 32 ਸਾਲ,ਕੰਦ 05'09", ਰੰਗ ਸਾਵਲਾ, ਖੱਬੇ ਕੰਨ ਵਿਚ ਮੁੰਦਰੀ, ਸੱਜੀ ਲੱਤ ਤੇ ਸੜਨ ਦਾ ਨਿਸ਼ਾਨ, ਸਰੀਰ ਦਰਮਿਆਨਾ, ਅੱਧੀ ਬਾਵਾਂ ਦੀ ਟੀ ਸ਼ਰਟ ਰੰਗ ਲਾਲ ਨੀਲਾ ਚਿੱਟਾ ਪਹਿਨੀ ਹੋਈ। ਉਨ੍ਹਾਂ ਕਿਹਾ ਸਮੂਹ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਨੂੰ ਵੀ ਉੱਪਰ ਫੋਟੋ ਵਿਚ ਵਿਖਾਏ ਗੁਮਸ਼ੁਦਾ ਜਸਮੀਤ ਸਿੰਘ ਉਕਤ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਜਾਂ ਉਸਨੂੰ ਕਿਤੇ ਦੇਖਿਆ ਹੈ ਤਾਂ ਹੇਠ ਲਿਖੇ ਨੰਬਰਾਂ ਡੀ.ਐੱਸ.ਪੀ.  ਹਲਕਾ ਫਤਹਿਗੜ ਚੂੜੀਆਂ 9780002979, ਐਸਐਚਓ,ਥਾਣਾ ਸਦਰ ਬਟਾਲਾ 9780006317, ਤੇ ਸੰਪਰਕ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਜਾਣੂ ਕਰਵਾਇਆ ਜਾਵੇ ਤਾਂ ਜੋ ਗੁੁੰਮਸ਼ੂਦਾ ਦੀ ਭਾਲ ਕੀਤੀ ਜਾ ਸਕੇ। ਇਸ ਸਬੰਧੀ ਮੁਕੱਦਮਾ ਨੰਬਰ 104,ਮਿਤੀ 24.9.2024,ਜੁਰਮ 140(3),304(2) ਤੇ 3(5) ਬੀਐਨਐਸ, ਥਾਣਾ, ਸਦਰ ਬਟਾਲਾ ਦਰਜ ਹੈ।