ਅਗਾਮੀ ਵਿਆਹ-ਪੁਰਬ ਮੌਕੇ ਫਾਇਰ ਬ੍ਰਿਗੇਡ ਸਟੇਸ਼ਨ ਵਿਖੇ ਹੋਈ ਮੀਟਿੰਗ

ਬਟਾਲਾ, 11 ਜੁਲਾਈ 2024 : ਸੰਸਾਰ ਭਰ ਵਿਚ ਪ੍ਰਸਿੱਧ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਵਿਆਹ-ਪੁਰਬ (ਸਲਾਨਾ ਜੌੜ ਮੇਲਾ) ਜੋ 10 ਸਤੰਬਰ ਨੂੰ ਬਟਾਲਾ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿਚ ਸੰਗਤਾਂ ਦੇ ਭਾਰੀ ਇੱਕਠ ਹੁੰਦਾ ਹੈ। ਇਸ ਸਬੰਧੀ ਕਮਿਸ਼ਨਰ, ਨਗਰ ਨਿਗਮ ਬਟਾਲਾ ਦੀ ਹਦਾਇਤਾਂ ਅਨੁਸਾਰ ਅਤੇ ਸਟੇਸ਼ਨ ਇੰਚਾਰਜ ਸੁਰਿੰਦਰ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ ‘ਚ ਫਾਇਰ ਬ੍ਰਿਗੇਡ ਸਟੇਸ਼ਨ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿਚ ਫਾਇਰ ਅਫ਼ਸਰ ਨੀਰਜ ਸ਼ਰਮਾਂ ਤੇ ਓਂਕਾਰ ਸਿੰਘ, ਜਸਬੀਰ ਸਿੰਘ, ਪੋਸਟ ਵਾਰਡਨ-ਹਰਬਖਸ਼ ਸਿੰਘ ਸਿਵਲ ਡਿਫੈਂਸ ਦੇ ਨਾਲ ਸਟਾਫ ਤੇ ਫਾਇਰਮੈਨ ਹਾਜ਼ਰ ਸਨ। ਇਸ ਮੌਕੇ ਫਾਇਰ ਅਫ਼ਸਰ ਨੀਰਜ ਸ਼ਰਮਾਂ ਤੇ ਓਂਕਾਰ ਸਿੰਘ ਨੇ ਦਸਿਆ ਕਿ ਆਗਾਮੀ ਸਲਾਨਾ ਵਿਆਹ ਪੁਰਬ ਮੌਕੇ  ਦਫ਼ਤਰ ਫਾਇਰ ਬ੍ਰਿਗੇਡ ਵਲੋਂ ਅੱਜ ਤੋਂ ਹੀ ਹਰ ਤਰਾਂ ਦੀ ਬਣਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਕਮੀ ਨਾ ਰਹੇ। ਜਿਸ ਵਿਚ ਕੋਈ ਅਣਸਖਾਵੀਂ ਘਟਨਾ ਨਾ ਵਾਪਰੇ ਤੇ ਨਾਲ ਹੀ ਬਚਾਅ ਕਰਨ ਸਬੰਧੀ ਜਾਗਰੂਕ ਕੀਤਾ ਜਾਵੇਗਾ ਜਿਹਨਾਂ ਵਿਚ ਧਾਰਮਿਕ ਸਥਾਨਾਂ ਦੇ ਨਾਲ ਲੰਗਰ ਕਮੇਟੀਆਂ ਜਿਥੇ ਖਾਸਕਰ ਘਰੇਲੂ ਜਾਂ ਵਪਾਰਕ ਗੈਸ ਜਾਂ ਬਾਲਣ ਦੀ ਵਰਤੋਂ ਹੁੰਦੀ ਹੈ। ਅਜਿਹੀਆਂ ਥਾਵਾਂ ਤੇ ਅੱਗ ਬੂਝਾਊ ਯੰਤਰ ਵੀ ਰੱਖਣ ਲਈ ਪ੍ਰੇਰਤ ਕੀਤਾ ਜਾਵੇਗਾ। ਇਸੇ ਸਬੰਧੀ ਸਾਰਿਆਂ ਨੂੰ ਅਪੀਲ ਹੈ ਕਿ ਪ੍ਰਬੰਧਕ, ਲੰਗਰ ਸੇਵਾਦਾਰ ਤੇ ਆਮ/ਖਾਸ ਨਾਗਰਿਕ, ਅੱਗ ਤੋਂ ਬਚਾਅ ਅਤੇ ਸਾਵਧਾਨੀਆਂ ਸਬੰਧੀ ਜਾਗਰੂਕ ਹੋਣ ਲਈ ਫਾਇਰ ਬ੍ਰਿਗੇਡ ਸਟੇਸ਼ਨ ਨਾਲ ਸੰਪਰਕ ਕਰਨ ਸਕਦੇ ਹਨ।