ਅੱਖਾਂ ਦੀ ਰੌਸ਼ਨੀ ਦੀ ਨਿਯਮਿਤ ਜਾਂਚ ਕਰਾਉਣੀ ਅਤਿ ਜ਼ਰੂਰੀ :  ਡਾ. ਕਿਰਨਦੀਪ ਕੌਰ

  • ਸੀਐਚਸੀ ਮਾਨਾਵਾਲਾ ਅਤੇ ਸ੍ਰੀ ਮਦਨ ਲਾਲ ਪੂਰਨ ਦੇਵੀ ਜੈਨ ਟਰਸਟ ਜੰਡਿਆਲਾ ਗੁਰੂ ਦੇ ਸਹਿਯੋਗ ਨਾਲ ਕਰਵਾਇਆ ਗਿਆ ਵਿਸ਼ੇਸ ਪ੍ਰੋਗਰਾਮ। 
  • ਸਕੂਲੀ ਵਿਦਿਆਰਥੀਆਂ ਨੂੰ ਵੱਖ ਵੱਖ ਪ੍ਰੈਜੈਂਟੇਸ਼ਨਾਂ ਰਾਹੀਂ ਅੱਖਾਂ ਦੀ ਰੌਸ਼ਨੀ ਅਤੇ ਸਾਂਭ ਸੰਭਾਲ ਬਾਰੇ ਕੀਤਾ ਗਿਆ ਜਾਗਰੂਕ। 

ਮਾਨਾਂਵਾਲਾ,  10 ਅਕਤੂਬਰ 2024 : ਕਮਿਊਨਿਟੀ ਹੈਲਥ ਸੈਂਟਰ ਮਾਨਾਵਾਲਾ ਅਤੇ ਸ੍ਰੀ ਮਦਨ ਲਾਲ ਪੂਰਨ ਦੇਵੀ ਜੈਨ ਟਰਸਟ ਜੰਡਿਆਲਾ ਗੁਰੂ ਵੱਲੋਂ ਵਿਸ਼ਵ ਦ੍ਰਿਸ਼ਟੀ ਦਿਵਸ ਮੌਕੇ ਇੱਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਸੇਂਟ ਸੋਲਜਰ ਐਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਵਿਦਿਆਰਥੀਆਂ ਨੂੰ ਅੱਖਾਂ ਦੀ ਸਾਂਭ ਸੰਭਾਲ ਅਤੇ ਸਾਫ ਸਫਾਈ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਿਵਲ ਸਰਜਨ ਡਾ.ਕਿਰਨਦੀਪ ਕੌਰ ਮੁੱਖ ਮਹਿਮਾਨ ਵਜੋਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਮੀਤ ਸਿੰਘ ਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਪ੍ਰੋਗਰਾਮ ਦੀ ਸ਼ੁਰੂਆਤ ਇਕ ਆਡੀਓ ਵੀਡੀਓ ਰਾਹੀਂ ਅੱਖਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ । ਇਸ ਬਾਰੇ ਵਿਦਆਰਥੀਆਂ ਨਾਲ ਗੱਲਬਾਤ ਕਰਦੇ ਮਾਹਿਰ ਡਾਕਟਰਾਂ ਵਲੋ ਵਿਦਆਰਥੀਆਂ ਨੂੰ ਮੋਬਾਇਲ ਫੋਨ ਅਤੇ ਕੰਪਿਊਟਰ ਦੀ ਲੋੜ ਤੋਂ ਵੱਧ ਵਰਤੋਂ ਅੱਖਾਂ ਲਈ ਘਾਤਕ ਸਿੱਧ ਹੋ ਸਕਦੀ ਹੈ। ਓਹਨਾਂ ਕਿਹਾ ਵਾਰ ਅੱਖਾਂ ਨੂੰ ਬਾਰ ਮਲਣ ਨਾਲ ਵੀ ਅੱਖਾਂ ਦੇ ਵਿੱਚ ਇਨਫੈਕਸ਼ਨ ਹੋਣ ਦਾ ਖਤਰਾ ਜਾ ਸਹੀ ਖੁਰਾਕ ਨਾਲ ਲੈਣਾ ਵੀ ਅੱਖਾਂ ਦੀ ਰੌਸ਼ਨੀ ਉੱਤੇ ਅਸਰ ਕਰਦੀ ਹੈ। ਓਹਨਾਂ ਵਿਦਆਰਥੀਆਂ ਨੂੰ ਸੁਝਾਓ ਦਿੱਤਾ ਜੇਕਰ ਅੱਖਾਂ ਤੋਂ ਦੇਖਣ ਵਿੱਚ ਕੋਈ ਵੀ ਹਲਕੀ ਤੋਂ ਗੰਭੀਰ ਮੁਸ਼ਕਿਲ ਆ ਰਹੀ ਹੈ, ਤੁਰੰਤ ਆਪਣੇ ਨੇੜੇ ਦੇ ਸਿਹਤ ਕੇਂਦਰ ਤੋਂ ਅੱਖਾਂ ਦੀ ਰੌਸ਼ਨੀ ਦੀ ਜਾਂਚ ਕਰਾਉਣੀ ਚਾਹੀਦੀ ਹੈ ਅਤੇ ਆਪਣੀ ਖੁਰਾਕ ਵਿੱਚ ਵਿਟਾਮਿਨ ਏ ਅਤੇ ਸੀ ਵਾਲੀ ਖ਼ੁਰਾਕ ਜਰੂਰ ਲੈਣੀ ਚਾਹੀਦੀ ਹੈ। ਇਸ ਮੌਕੇ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਲਗਾਤਾਰ ਨੈਸ਼ਨਲ ਪ੍ਰੋਗਰਾਮ ਆਨ ਕੰਟਰੋਲ ਆਫ  ਬਲਾਇੰਡਨੈਸ ਅਤੇ ਵਿਜੁਅਲ ਇਮਪੇਅਰਮੈਂਟ ਤਹਿਤ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਓਹਨਾਂ ਬੱਚਿਆਂ ਨੂੰ ਕਿਹਾ ਕਿ ਅੱਖਾਂ ਦੀ ਰੌਸ਼ਨੀ ਰੌਸ਼ਨੀ ਲਈ ਚੰਗੀ ਖੁਰਾਕ ਜਰੂਰ ਲੈਣ, ਇਲੈਕਟ੍ਰੋਨਿਕ ਗੈਜੇਟ ਦੀ ਵਰਤੋਂ ਲੋੜ ਤੋਂ ਵੱਧ ਨਾ ਕਰਨ ਅਤੇ ਜੇਕਰ ਰੌਸ਼ਨੀ ਅੱਖਾਂ ਦੀ ਘੱਟ ਹੈ ਤਾਂ ਚਸ਼ਮਾ ਲਗਾਉਣ ਨੂੰ ਹੀਣ ਭਾਵਨਾ ਨਾਲ ਨਾ ਦੇਖਿਆ ਜਾਵੇ । ਓਹਨਾਂ ਕਿਹਾ ਕਿ ਰਾਸ਼ਟਰੀ ਪ੍ਰੋਗਰਾਮ ਸਿਹਤ ਵਿਭਾਗ ਦਾ ਟੀਚਾ ਹੈ ਕਿ ਸਾਲ 2025 ਤੱਕ ਲੋਕਾਂ ਵਿੱਚ ਅੱਖਾਂ ਦੀ ਰੌਸ਼ਨੀ ਸੰਬੰਧੀ ਜੌ ਸਮੱਸਿਆਵਾਂ ਦੇ ਪ੍ਰਚਲਨ ਨੂੰ 0.25% ਤੱਕ ਲੈ ਕੇ ਆਉਣਾ ਹੈ ਅਤੇ ਇਸ ਮੰਤਵ ਦੀ ਪੂਰਤੀ ਲਈ ਸੀ.ਐੱਚ.ਸੀ ਲੈਵਲ ਤੇ ਅੱਖਾਂ ਦੀ ਰੌਸ਼ਨੀ ਦੀ ਸਮੇਂ ਜਾਂਚ ਜਰੂਰ ਕਰਵਾਉਣ ਚਾਹੀਦੀ ਹੈ ਤਾਂ ਜੌ ਕਿਸੇ ਤਰ੍ਹਾਂ ਦੀ ਅਣਗਿਹਲੀ ਨਾਲ ਹੋਣ ਅੰਨ੍ਹੇਪਣ ਤੋਂ ਬੱਚਿਆਂ ਜਾ ਸਕੇ। ਇਸ ਮੌਕੇ ਡਾਕਟਰ ਸੁਮੀਤ ਸਿੰਘ, ਐਸ.ਐਮ.ਓ ਮਾਨਾਂਵਾਲਾ ਵਲੋ ਵੀ ਵਿਦਆਰਥੀਆਂ ਨੂੰ ਅਪਣਾ ਲਾਈਫ ਸਟਾਈਲ ਦਰੁਸਤ ਕਰਨ ਲਈ ਕਿਹਾ ਅਤੇ ਚੰਗੀ ਖੁਰਾਕ ਦੀ ਮਹਤਤਾ ਬਾਰੇ ਜਾਗਰੂਕ ਕੀਤਾ । ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫ਼ਸਰ ਸ. ਅਮਰਦੀਪ ਸਿੰਘ, ਅਪਥਾਲਮਿਕ ਅਫ਼ਸਰ ਲਕਸ਼ਮੀ ਛਾਇਆ, ਮਦਨ ਲਾਲ ਪੂਰਨ ਦੇਵੀ ਜੈਨ ਟਰੱਸਟ ਦੇ ਚੇਅਰਮੈਨ ਕੇ.ਆਰ ਜੈਨ, ਮੋਹਿਨੀ ਜੈਨ, ਯੋਗੇਸ਼ ਜੈਨ, ਏ.ਐਸ ਮਲਹੋਤਰਾ ਪ੍ਰੋਜੈਕਟ ਕੋਆਰਡੀਨੇਟਰ, ਸਕੂਲ ਡਾਇਰੈਕਟਰ ਸ.ਮੰਗਲ ਸਿੰਘ, ਸੌਰਵ ਸ਼ਰਮਾ ਬੀ ਈ ਈ, ਕੰਵਰਦੀਪ ਸਿੰਘ ਮੇਲ ਹੈਲਥ ਵਰਕਰ ਮੌਜੂਦ ਸਨ।