ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵਲੋਂ ਵਿਦਿਆਂਗ ਲੜਕੀ ਦੇ ਲਈ ਵੀਲ ਚੇਅਰ ਦੀ ਮੰਗ ਕੀਤੀ ਗਈ ਪੂਰੀ

ਗੁਰਦਾਸਪੁਰ, 6 ਸਤੰਬਰ 2024 : ਸ਼੍ਰੀ ਉਮਾ ਸ਼ੰਕਰ ਗੁਪਤਾ ,ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਗੁਰਦਾਸਪੁਰ ਪਾਸ ਇੱਕ ਵਿਦਿਆਂਗ ਜੋੜੇ ਸ਼੍ਰੀਮਤੀ ਰੇਖਾ ਅਤੇ ਸ਼੍ਰੀ ਬਲਵਿੰਦਰ ਸਿੰਘ ਵਾਸੀ ਬਸਰਾਏ ਵੱਲੋਂ ਟਰਾਈ ਸਾਈਕਲਾਂ ਅਤੇ ਮਿਸ ਮਨਦੀਪ ਕੌਰ ਪੁੱਤਰੀ ਨਿਰਮਲ ਸਿੰਘ ਵਾਸੀ ਪਿੰਡ ਖਾਨ ਮਲੂਕ ਦੇ ਪਿਤਾ ਵਲੋਂ ਆਪਣੀ ਵਿਦਿਆਂਗ ਲੜਕੀ ਦੇ ਲਈ ਵੀਲ ਚੇਅਰ ਦੀ ਮੰਗ ਕੀਤੀ ਗਈ ਸੀ। ਜਿਸ ਨੂੰ ਉਹਨਾਂ ਵੱਲੋਂ ਤੁਰੰਤ ਦੇ ਅਧਾਰ ਤੇ ਪੂਰੀ ਕਰਨ ਦੇ ਲਈ  ਸਕੱਤਰ ਦੇ ਰੈੱਡ ਕਰਾਸ ਸੋਸਾਇਟੀ ਨੂੰ ਕਿਹਾ ਗਿਆ ਸੀ। ਸਕੱਤਰ ਰੈੱਡ ਕਰਾਸ  ਵੱਲੋਂ ਬਿਨਾ ਕਿਸੇ ਦੇਰੀ ਦੇ ਇਹ ਸਮਾਨ ਇਹਨਾ ਦਿਵਿਆਂਗ ਵਿਅਕਤੀਆਂ ਨੂੰ ਡਿਪਟੀ ਕਮਿਸ਼ਨਰ ਕੋਲੋਂ ਦਿਵਾ ਦਿੱਤੀ ਗਈ। ਇਸ ਮੌਕੇ ਤੇ ਮੈਡਮ ਯੋਜ਼ਸਤਨਾ ਸਿੰਘ,ਪੀ.ਸੀ.ਐਸ,ਉੱਪ ਮੰਡਲ ਮੈਜਿਸਟ੍ਰੇਟ ਕਲਾਨੌਰ ਕਮ ਸਹਾਇਕ ਕਮਿਸ਼ਨਰ (ਜ),ਗੁਰਦਾਸਪੁਰ ਅਤੇ ਸ਼੍ਰੀ ਰਾਜੀਵ ਸਿੰਘ,ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ,ਗੁਰਦਾਸਪੁਰ ਵੀ ਮੌਜੂਦ ਸਨ ।