ਆਪਦਾ ਮਿੱਤਰ/ਸਖੀ ਨੂੰ ਵੰਡੀਆਂ ਆਪਦਾ ਮਿੱਤਰਾ ਕਿਟਾਂ 

ਬਟਾਲਾ, 19 ਅਗਸਤ 2024 : ਭਾਰਤ ਸਰਕਾਰ ਐੱਨਡੀਐੱਮਏ, ਪੰਜਾਬ ਸਰਕਾਰ ਐੱਸਡੀਐੱਮਏ, ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ ਚੰਡੀਗੜ੍ਹ ਅਤੇ ਡੀਡੀਐੱਮਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ ‘ਚ ਨਾਇਬ ਤਹਿਸੀਲਦਾਰ ਮਨਜੋਤ ਸਿੰਘ ਵਲੋਂ ਤਹਿਸੀਲ ਕੰਪਲੈਕਸ ਬਟਾਲਾ ਵਿਖੇ ਆਪਦਾ ਮਿੱਤਰ/ਸਖੀ ਨੂੰ ਆਪਦਾ ਮਿੱਤਰਾ ਕਿਟਾਂ ਵੰਡਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕੰਵਲਜੀਤ ਸਿੰਘ ਦਫ਼ਤਰ ਕਾਨੂੰਗੋ, ਦੇ ਨਾਲ ਆਪਦਾ ਮਿੱਤਰ ਹਰਬਖਸ਼ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਸਟਾਫ ਸੁਖਵਿੰਦਰ ਸਿੰਘ, ਅਜੇ ਕੁਮਾਰ ਹਾਜ਼ਰ ਸਨ। ਇਸ ਮੌਕੇ ਨਾਇਬ ਤਹਿਸੀਲਦਾਰ ਮਨਜੋਤ ਸਿੰਘ ਨੇ ਦਸਿਆ ਕਿ ਇਹ ਕਿੱਟਾਂ ਉਹਨਾਂ ਵਲੰਟੀਅਰਜ਼ ਨੂੰ ਦਿੱਤੀਆਂ ਜਾ ਰਹੀਆਂ ਹਨ ਜਿਹਨਾਂ ਨੇ 10 ਰੋਜ਼ਾ ਆਪਦਾ ਮਿੱਤਰਾ ਦੀ ਟ੍ਰੇਨਿੰਗ ਮਿਤੀ 26 ਅਕਤੂਬਰ ਤੋਂ 9 ਨਵੰਬਰ 2023 ਤੱਕ ਬਟਾਲਾ ਵਿਖੇ ਕੈਂਪਾਂ ਵਿਚ ਹਿੱਸਾ ਲਿਆ ਸੀ। ਇਹਨਾਂ ਆਪਦਾ ਮਿੱਤਰ/ ਸਖੀਆਂ ਵਲੋਂ ਕਿਸੇ ਵੀ ਕਿਸਮ ਦੀ ਆਫਤ ਦੌਰਾਨ ਰਾਹਤ, ਬਚਾਅ ਬਾਰੇ ਸਿਖਲਾਈ ਅਤੇ ਅਭਿਆਸ ਕੀਤੇ ਸਨ। ਇਹਨਾਂ ਆਪਦਾ ਮਿੱਤਰਾ ਕਿੱਟਾਂ ਵਿਚ ਲਾਈਫ ਸੇਫਟੀ ਜੈਕੇਟ, ਐਮਰਜੈਂਸੀ ਲਾਈਟ ਚਾਰਜਏਬਲ ਸੁਰੱਖਿਆ ਦਸਤਾਨੇ, ਮਲਟੀ ਟੂਲ, ਫਸਟ ਏਡ ਕਿੱਟ, ਗੈਸ ਲਾਈਟਰ, ਸਿਟੀ (ਵਿਸਲ), ਪਾਣੀ ਦੀ ਬੋਤਲ, ਮੱਛਰਦਾਨੀ, ਲੋਗੋ ਵਾਲੀ ਟੀ ਸ਼ਰਟ, ਟੋਪੀ, ਪਾਣੀ ਰੋਧਕ ਸੂਟ, ਗਮ-ਬੂਟ, ਸੁਰੱਖਿਆ ਐਨਕ, ਸੁਰੱਖਿਆ ਹੈਲਮੇਟ ਆਦਿ ਸਮਾਨ ਹੈ।