ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ 8 ਹੈਲਪ ਡੈਸਕ ਤੇ ਪੁਲਿਸ ਸਹਾਇਤਾ ਕੇਂਦਰ ਸਥਾਪਿਤ

ਬਟਾਲਾ, 7 ਸਤੰਬਰ 2024 : ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜਿਲ੍ਹਾ ਪਰਸ਼ਾਸਨ ਸੰਗਤਾਂ ਦੀ ਸਹੂਲਤਾਂ ਨੂੰ ਲੈ ਕੇ ਪੱਬਾਂ ਭਾਰ ਹੈ ਅਤੇ ਵੱਖ ਵੱਖ ਵਿਭਾਗਾਂ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਡਾ ਸ਼ਾਇਰੀ ਭੰਡਾਰੀ,ਐਸਡੀਐਮ-ਕਮ- ਕਮਿਸ਼ਨਰ, ਕਾਰਪੋਰੇਸ਼ਨ ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ 8 ਹੈਲਪ ਡੈਸਕ ਅਤੇ ਪੁਲਿਸ ਸਹਾਇਤਾ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ, ਨਹਿਰੂ ਗੇਟ ਨੇੜੇ, ਗਾਂਧੀ ਚੌਂਕ ਵਿਖੇ, ਸਿੰਬਲ ਚੌਂਕੀ ਗੁਰਦਾਸਪੁਰ-ਬਟਾਲਾ ਰੋਡ, ਸੁੱਖਾ ਸਿੰਘ-ਮਹਿਤਾਬ ਸਿੰਘ ਚੌਂਕ ਵਿਖੇ, ਹੰਸਲੀ ਪੁਲ ਜਲੰਧਰ ਰੋਡ, ਕਾਦੀਆਂ ਚੂੰਗੀ ਦੇ ਨੇੜੇ ਅਤੇ ਉਮਰਪੁਰਾ ਚੌਂਕ ਵਿਖੇ ਹੈਲਪ ਡੈਸਕ ਅਤੇ ਪੁਲਿਸ ਸਹਾਇਤਾ ਕੇਂਦਰ ਬਣਾਏ ਗਏ ਹਨ। ਇਥੇ ਸੰਗਤਾਂ ਨੂੰ ਹਰ ਤਰ੍ਹਾਂ ਦੀ ਸੂਚਨਾ/ਜਾਣਕਾਰੀ ਤੇ ਫਸਟ ਏਡ ਆਦਿ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਥੇ ਪੋਟਏਬਲ ਲਾਊਡ ਸਪੀਕਰਾਂ ਤੇ ਮਾਇਕ ਦੀ ਖਾਸ ਵਿਵਸਥਾ ਹੋਵੇਗੀ।