ਅੰਮ੍ਰਿਤਸਰ, 12 ਜੁਲਾਈ 2024 : ਅੰਮ੍ਰਿਤਸਰ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਹਨਾਂ ਨੇ ਇੱਕ ਹੋਟਲ ਵਿੱਚ ਮੌਜੂਦ 6 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋ ਦੇ ਮੁਤਾਬਿਕ ਇਹਨਾਂ ਵੱਲੋਂ ਇੱਕ ਗੈਂਗ ਵਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਇਹਨਾਂ ਨੂੰ ਪਹਿਲਾਂ ਹੀ ਦਬੋਚ ਦਿੱਤਾ ਗਿਆ ਹੈ ਅਤੇ ਇਹਨਾਂ ਵਿੱਚੋਂ ਇੱਕ ਗੋਲਡੀ ਬਰਾੜ ਦਾ ਜੀਜਾ ਵੀ ਦੱਸਿਆ ਜਾ ਰਿਹਾ ਹੈ। ਅੰਮ੍ਰਿਤਸਰ ਤੇ ਪੁਲਿਸ ਕਮਿਸ਼ਨਰ ਦਾ ਇਹ ਵੀ ਦਾਅਵਾ ਹੈ ਕਿ ਜੋ ਸ਼ਵੇਤ ਮਲਿਕ ਵੱਲੋਂ ਪ੍ਰੈਸ ਕਾਨਫਰਸ ਕੀਤੀ ਗਈ ਸੀ ਉਹ ਕਿਸੇ ਵੀ ਗੈਂਗਸਟਰ ਵੱਲੋਂ ਉਹਨਾਂ ਨੂੰ ਧਮਕੀ ਨਹੀਂ ਦਿੱਤੀ ਗਈ ਸੀ ਸਗੋਂ ਇੱਕ ਵਿਅਕਤੀ ਵੱਲੋਂ ਗੱਲਬਾਤ ਦੇ ਦੌਰਾਨ ਤਾੜਨਾ ਕੀਤੀ ਗਈ ਸੀ। ਪੰਜਾਬ ਵਿੱਚ ਗੈਂਗਵਾਰ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨ ਵਾਲੇ ਗਰੋਹ ਤੇ ਅੰਮ੍ਰਿਤਸਰ ਪੁਲਿਸ ਨੇ ਸ਼ਿਕੰਜਾ ਕੱਸ ਲਿੱਤਾ ਹੈ ਅਤੇ ਅੰਮ੍ਰਿਤਸਰ ਦੇ ਨਿੱਜੀ ਹੋਟਲ ਤੋਂ ਅੰਮ੍ਰਿਤਸਰ ਪੁਲਿਸ ਨੇ ਇੱਕ ਗੈਂਗ ਦੇ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਪੁਲਿਸ ਨਵੀਂ ਧਾਰਾ 111 ਬੀਐਨਐਸ ਦੇ ਤਹਿਤ ਗੋਲਡੀ ਬਰਾੜ ਦੇ ਜੀਜੇ ਸਮੇਤ ਸੱਤ ਲੋਕਾਂ ਤੇ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਸ਼ਿਆਰਪੁਰ ਜੇਲ ਦੇ ਵਿੱਚ ਬੰਦ ਗੋਲਡੀ ਬਰਾੜ ਦਾ ਜੀਜਾ ਗੁਰਿੰਦਰ ਪਾਲ ਸਿੰਘ ਉਰਫ ਗੋਰਾ ਅਤੇ ਰਾਹੁਲ ਉਰਫ ਰੋਲਾ ਨਾਮਕ ਨੌਜਵਾਨਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਜਿਸ ਤੋਂ ਬਾਅਦ ਰਾਹੁਲ ਉਰਫ ਰੋਲਾ ਨੇ ਆਪਣੀ ਗੈਂਗ ਤਿਆਰ ਕਰਕੇ ਗੁਰਿੰਦਰਪਾਲ ਸਿੰਘ ਉਰਫ ਗੋਰਾ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ ਇਸ ਦੌਰਾਨ ਅੰਮ੍ਰਿਤਸਰ ਪੁਲਿਸ ਨੇ ਅੰਮ੍ਰਿਤਸਰ ਦੇ ਇੱਕ ਨਿੱਜੀ ਹੋਟਲ ਚੋਂ ਰਾਹੁਲ ਉਰਫ ਰੋਲਾ ਸਮੇਤ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਦਕਿ ਪੁਲਿਸ ਨੇ ਗੋਲਡੀ ਬਰਾੜ ਦੇ ਜੀਜੇ ਗੁਰਿੰਦਰ ਪਾਲ ਤੇ ਵੀ ਮਾਮਲਾ ਦਰਜ ਕਰ ਲਿੱਤਾ ਹੈ। ਗੁਰਿੰਦਰ ਪਾਲ ਇਸ ਸਮੇਂ ਬਠਿੰਡਾ ਜੇਲ ਦੇ ਵਿੱਚ ਬੰਦ ਹੈ ਪੁਲਿਸ ਨੇ ਦੱਸਿਆ ਗਿਰਫਤਾਰ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਰਾਹੁਲ ਉਰਫ ਰੌਲਾ ਕਰਨ ਉਰਫ ਟੀਂਡਾ ਅਤੇ ਸੁਖਦੀਪ ਉਰਫ ਗੋਰੀ ਅਤੇ ਅਭੇਸ਼ ਸ਼ਰਮਾ ਅਤੇ ਰਾਘਵ ਕੁਮਾਰ ਅਤੇ ਰਮੇਸ਼ ਉਰਫ ਅਰੁਣ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ ਪੁਲਿਸ ਨੇ ਬਠਿੰਡਾ ਜੇਲ ਚ ਬੰਦ ਗੁਰਦੀਪ ਸਿੰਘ ਉਰਫ ਗੋਰਾ ਨੂੰ ਵੀ ਇਨਵੈਸਟੀਗੇਸ਼ਨ ਲਈ ਇਸ ਮਾਮਲੇ ਚ ਨਾਮਜਦ ਕੀਤਾ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ ਅਤੇ ਗੁਰਦੀਪ ਗੋਰਾ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ ਜਿਸ ਤਹਿਤ ਇਹਨਾਂ ਨੂੰ ਕਾਬੂ ਕੀਤਾ।