ਰਿਲਾਇੰਸ ਫਾਊਂਡੇਸ਼ਨ ਦਾ ਮੁਫ਼ਤ ਸੇਵਾ ਨੰਬਰ ਨਰਮੇ ਦੀ ਫ਼ਸਲ ਦੀ ਸਾਂਭ ਸੰਭਾਲ ਵਿਚ ਮਦਦਗਾਰ ਸਿੱਧ ਹੋ ਰਿਹਾ ਹੈ।

ਰਿਲਾਇੰਸ ਫਾਊਂਡੇਸ਼ਨ ਦਾ 1800 419 8800 ਜ਼ਿਲ੍ਹਾ ਬਠਿੰਡਾ ਦੇ ਕਿਸਾਨਾਂ ਲਈ ਸਹੀ ਅਤੇ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਕੇ ਵਰਦਾਨ ਸਿੱਧ ਹੋ ਰਿਹਾ ਹੈ, ਇਸ ਸੰਬੰਧੀ, ਰਾਮ ਸਿੰਘ, ਨਿਵਾਸੀ ਪਿੰਡ ਗਾਟਵਾਲੀ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਸਿਆ ਕਿ ਉਸਨੇ ਇਸ ਮੁਫ਼ਤ ਸੇਵਾ ਨੰਬਰ ਰਾਹੀਂ ਨਰਮੇ ਦੀ ਫ਼ਸਲ ਦੀ ਸਾਂਭ ਸੰਭਾਲ ਅਤੇ ਨਵੀਆਂ ਕਿਸਮਾਂ ਦੀ ਜਾਣਕਾਰੀ ਹਾਸਲ ਕੀਤੀ ਉਸਦੇ ਅਨੁਸਾਰ ਜੋ ਨਰਮੇ ਦੀ ਕਿਸਮ ਉਹ ਪਿਛਲੇ ਕੁੱਝ ਸਾਲਾਂ ਤੋਂ ਬੀਜ ਰਿਹਾ ਸੀ, ਉਸਦਾ ਝਾੜ ਕੁੱਝ ਬਹੁਤਾ ਵਧੀਆ ਨਹੀਂ ਸੀ , ਸਗੋਂ ਖਾਦਾਂ ਅਤੇ ਹੋਰ ਦਵਾਈਆਂ ਦੀ ਵਰਤੋਂ ਕਰਕੇ ਉਸਨੂੰ ਆਮਦਨ ਵਿੱਚ ਕੁੱਝ ਵਾਧਾ ਨਜ਼ਰ ਨਹੀਂ ਰਿਹਾ ਸੀ ਪਰ ਜਦੋ ਤੋਂ ਉਸਨੇ ਰਿਲਾਇੰਸ ਫਾਊਂਡੇਸ਼ਨ ਦੇ ਟੋਲਫ੍ਰੀ ਨੰਬਰ ਤੇ ਸੰਪਰਕ ਕਰਕੇ ਮਾਹਿਰਾਂ ਨਾਲ ਇਸ ਬਾਰੇ ਗੱਲ ਕੀਤੀ  ਤਾਂ ਉਸਨੂੰ ਬਹੁਤ ਵਧੀਆ ਜਾਣਕਾਰੀ ਮਿਲੀ, ਜਿਸਦੀ ਬਦੌਲਤ ਉਸਨੇ ਨਰਮੇ ਦੀ ਦੱਸੀ ਹੋਈ ਕਿਸਮ ਬੀਜਕੇ ਆਪਣੀ ਆਮਦਨ ਵਧਾ ਲਈ ਹੈ ਹੁਣ ਉਹ ਰਿਲਾਇੰਸ ਫਾਊਂਡੇਸ਼ਨ ਦੇ ਹਰ ਮੁਲਟੀ ਲੁਕੇਸ਼ਨ ਪ੍ਰੋਗਰਾਮ ਜਿਵੇਂ ਜੀ ਓਚੈਟ ਅਤੇ ਵਟਸਐੱਪ ਪ੍ਰੋਗਰਾਮਾਂ ਵਿਚ ਹਿੱਸਾ ਲੈ ਕੇ ਨਾ ਸਿਰਫ ਫ਼ਸਲ ਦੀ ਬਿਜਾਈ ਬਾਰੇ ਸਗੋਂ ਸਵੇਰੇ ਸ਼ਾਮ ਦੇ ਮੌਸਮ ਦੀ ਵੀ ਜਾਣਕਾਰੀ ਲੈ ਰਿਹਾ ਹੈ, ਜਿਸ ਕਰਕੇ ਉਹ ਰਿਲਾਇੰਸ ਫਾਊਂਡੇਸ਼ਨ ਦਾ ਬਹੁਤ ਧੰਨਵਾਦ ਕਰਦਾ ਹੈ ਇਸਤੋਂ ਇਲਾਵਾ ਰਾਜਵਿੰਦਰ ਸਿੰਘ, ਪਿੰਡ ਸੰਗਤ ਖੁਰਦ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਨੇ ਦਸਿਆ ਕਿ ਪਿਛਲੇ ਸਾਲ ਲਾਕਡਾਉਨ ਦੌਰਾਨ ਉਸਨੂੰ ਨਰਮੇ ਦੀ ਫ਼ਸਲ ਲਈ ਬੀਜ ਪ੍ਰਾਪਤ ਕਰਨ ਵਿੱਚ ਮੁਸ਼ਕਿਲ ਪੇਸ਼ ਰਹੀ ਸੀ ਕਰੋਨਾ ਮਹਾਮਾਰੀ ਕਰਕੇ ਸਭ ਅਦਾਰੇ ਬੰਦ ਹੋਣ ਕਰਕੇ ਉਸਨੂੰ ਨਰਮੇ ਦੀ ਨਵੀਂ ਕਿਸਮ ਬਾਰੇ ਲੋੜੀਂਦੀ ਜਾਣਕਾਰੀ ਨਹੀਂ ਮਿਲ ਰਹੀ ਸੀ ਪਰ ਜਦੋਂ ਉਸਨੂੰ ਰਿਲਾਇੰਸ ਫਾਊਂਡੇਸ਼ਨ ਦੇ ਮੁਫ਼ਤ ਸੇਵਾ ਨੰਬਰ ਬਾਰੇ ਪਤਾ ਲੱਗਾ ਤਾਂ ਉਸਨੇ ਇਸਨੰ ਬਰਤੇ ਫੋਨ ਕਰਕੇ ਮਾਹਿਰ ਨਾਲ ਰਾਬਤਾ ਕਾਇਮ ਕੀਤਾ ਅਤੇ ਆਪਣੀ ਮੁਸ਼ਕਿਲ ਬਾਰੇ ਗੱਲ ਕੀਤੀ ਉਸਨੇ ਆਪਣੀ ਮੁਸ਼ਕਿਲ ਬਾਰੇ ਮਾਹਿਰ ਡਾਕਟਰ ਨੂੰ ਦਸਿਆ ਕਿ ਉਸਦਾ ਨਰਮਾ ਹਰਾ ਹੋ ਕੇ ਮੱਚ ਜਾਂਦਾ ਹੈ, ਤਾਂ ਮਾਹਿਰ ਨੇ ਉਸਨੂੰ ਸਿੰਚਾਈ ਕਰਨ ਦਾ ਸਹੀ ਤਰੀਕਾ ਦੱਸਿਆ , ਜਦੋਂ ਉਸਨੇ ਇਸ ਸਹੀ ਤਰੀਕੇ ਨਾਲ ਸਾਂਭ ਸੰਭਾਲ ਤੇ ਸਿੰਚਾਈ ਕੀਤੀ ਤਾਂ ਉਸਨੂੰ ਆਪਣੀ ਇੱਛਾ ਮੁਤਾਬਿਕ ਨਤੀਜਾ ਮਿਲਿਆ ਇਸਤੋਂ ਬਾਅਦ ਹੁਣ ਉਹ ਰਿਲਾਇੰਸ ਫਾਊਂਡੇਸ਼ਨ ਦੇ ਮੁਲਟੀਲੁਕੇਸ਼ਨ ਪ੍ਰੋਗਰਾਮਾਂ,ਜਿਵੇਂ ਜੀ ਚੈਟ ਅਤੇ ਵਟਸਐੱਪ ਪ੍ਰੋਗਰਾਮਾਂ ਵਿਚ ਹਿੱਸਾ ਲੈਂਦਾ ਰਹਿੰਦਾ ਹੈ ਇਸਦੇ ਨਾਲ ਹੀ ਉਹ ਕਾਨਫਰੰਸ਼ ਪ੍ਰੋਗਰਾਮ ਵੀ ਅਟੈਂਡ ਕਰਦਾ ਹੈ ਉਸਨੇ ਦੱਸਿਆ ਕਿ ਉਹ ਰਿਲਾਇੰਸ ਫਾਊਂਡੇਸ਼ਨ ਦੀ ਜਾਣਕਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ ਅਤੇ ਅੱਗੇ ਤੋਂ ਵੀ ਮਾਹਿਰਾਂ ਕੋਲੋਂ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਦਾ ਰਹੇਗਾ