ਗਾਜ਼ਾ, 10 ਸਤੰਬਰ, 2024 : ਗਾਜ਼ਾ 'ਚ ਇਜ਼ਰਾਇਲੀ ਹਵਾਈ ਹਮਲਿਆਂ 'ਚ 40 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਕਰੀਬ 65 ਲੋਕ ਜ਼ਖ਼ਮੀ ਹਨ। ਇਹ ਜਾਣਕਾਰੀ ਗਾਜ਼ਾ ਦੀ ਸਿਵਲ ਡਿਫੈਂਸ ਏਜੰਸੀ ਨੇ ਸਾਂਝੀ ਕੀਤੀ ਹੈ। ਮੰਗਲਵਾਰ ਨੂੰ, ਇਜ਼ਰਾਈਲ ਨੇ ਫਲਸਤੀਨੀ ਖੇਤਰ ਦੇ ਦੱਖਣ ਵਿੱਚ ਇੱਕ ਮਾਨਵਤਾਵਾਦੀ ਖੇਤਰ 'ਤੇ ਹਮਲਾ ਕੀਤਾ। ਇਜ਼ਰਾਇਲੀ ਫ਼ੌਜ ਦਾ ਕਹਿਣਾ ਹੈ ਕਿ ਉਸ ਨੇ ਇਲਾਕੇ 'ਚ ਹਮਾਸ ਦੇ ਕਮਾਂਡ ਸੈਂਟਰ ਨੂੰ ਨਿਸ਼ਾਨਾ ਬਣਾਇਆ ਹੈ। ਇਜ਼ਰਾਇਲੀ ਫ਼ੌਜ ਨੇ ਇਹ ਹਮਲਾ ਗਾਜ਼ਾ ਦੇ ਖਾਨ ਯੂਨਿਸ ਸ਼ਹਿਰ ਦੇ ਅਲ....
ਅੰਤਰ-ਰਾਸ਼ਟਰੀ

ਹਰਨਡਾਨ, 10 ਸਤੰਬਰ, 2024 : ਤਿੰਨ ਦਿਨਾਂ ਅਮਰੀਕਾ ਦੌਰੇ 'ਤੇ ਗਏ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਭਾਜਪਾ ਅਤੇ ਆਰਐਸਐਸ 'ਤੇ ਤਿੱਖੇ ਹਮਲੇ ਕਰ ਰਹੇ ਹਨ। ਵਰਜੀਨੀਆ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਲੜਾਈ ਇਸ ਗੱਲ ਨੂੰ ਲੈ ਕੇ ਹੈ ਕਿ ਕੀ ਭਾਰਤ ਵਿਚ ਸਿੱਖ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਕੀ ਉਹ ਗੁਰਦੁਆਰੇ ਵਿਚ ਜਾ ਸਕਣਗੇ। ਰਾਹੁਲ ਨੇ ਕਿਹਾ, “ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕੀ ਹੈ। ਲੜਾਈ ਰਾਜਨੀਤੀ ਦੀ ਨਹੀਂ ਹੈ। ਇਹ ਸਤਹੀ ਹੈ। ਤੁਹਾਡਾ ਨਾਮ....

ਇਸਲਾਮਾਬਾਦ, 09 ਅਗਸਤ 2024 : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਨੇੜੇ ਸਰਹੱਦੀ ਖੇਤਰ 'ਚ ਪਾਕਿਸਤਾਨੀ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਦੋ ਪ੍ਰਮੁੱਖ ਕਮਾਂਡਰਾਂ ਸਮੇਤ 8 ਅਫ਼ਗਾਨ ਤਾਲਿਬਾਨ ਫ਼ੌਜੀ ਮਾਰੇ ਗਏ ਹਨ। ਖੁਰੱਮ ਸਰਹੱਦੀ ਜ਼ਿਲੇ 'ਚ ਹਫ਼ਤੇ ਦੇ ਅੰਤ 'ਚ ਗੋਲੀਬਾਰੀ 'ਚ 16 ਫ਼ੌਜੀ ਜ਼ਖ਼ਮੀ ਵੀ ਹੋਏ ਸਨ। ਅਫ਼ਗਾਨ ਪੱਖ ਨੇ ਸ਼ਨੀਵਾਰ ਸਵੇਰੇ ਪਾਕ-ਅਫ਼ਗਾਨਿਸਤਾਨ ਸਰਹੱਦ 'ਤੇ ਪਲੋਸ਼ਿਨ ਖੇਤਰ 'ਚ ਪਾਕਿਸਤਾਨੀ ਚੈਕ ਪੋਸਟ 'ਤੇ ਭਾਰੀ ਹਥਿਆਰਾਂ ਨਾਲ ਹਮਲਾ ਕੀਤਾ। ਪਾਕਿਸਤਾਨੀ ਫ਼ੌਜ ਦੇ ਮੀਡੀਆ....

ਹਨੋਈ, 9 ਸਤੰਬਰ 2024 : ਵੀਅਤਨਾਮ ਵਿੱਚ ਵਾਈਫੂਨ ਯਾਗੀ ਨੇ ਤਬਾਹੀ ਮਚਾਈ ਹੈ। ਟਾਈਫੂਨ ਯਾਗੀ ਅਤੇ ਨਤੀਜੇ ਵਜੋਂ ਵੀਅਤਨਾਮ ਦੇ ਉੱਤਰੀ ਖੇਤਰ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 59 ਲੋਕ ਮਾਰੇ ਗਏ ਅਤੇ ਲਾਪਤਾ ਹੋ ਗਏ। ਇਹ ਜਾਣਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰਾਲੇ ਨੇ ਦਿੱਤੀ ਹੈ। ਕੁਦਰਤੀ ਆਫ਼ਤਾਂ ਵਿੱਚ 247 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ, ਜਿਨ੍ਹਾਂ ਵਿੱਚ ਕੁਆਂਗ ਨਿਨਹ ਸੂਬੇ ਦੇ 157 ਅਤੇ ਹੈ ਫੋਂਗ ਸ਼ਹਿਰ ਦੇ 40 ਲੋਕ ਸ਼ਾਮਲ ਹਨ। ਇਸ ਤੋਂ ਇਲਾਵਾ 25 ਮਾਨਵ ਰਹਿਤ ਜਹਾਜ਼ ਵੀ....

ਦਮਿਸ਼ਕ, 9 ਸਤੰਬਰ 2024 : ਸੀਰੀਆ ਦੇ ਹਾਮਾ ਦੇ ਮਾਸਯਾਫ ਸ਼ਹਿਰ ਵਿਚ ਫੌਜੀ ਟਿਕਾਣਿਆਂ 'ਤੇ ਇਜ਼ਰਾਈਲੀ ਹਵਾਈ ਹਮਲਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ, ਜਿਨ੍ਹਾਂ ਵਿਚ ਚਾਰ ਨਾਗਰਿਕ ਸ਼ਾਮਲ ਹਨ, ਤਾਜ਼ਾ ਰਿਪੋਰਟਾਂ ਅਨੁਸਾਰ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਘੱਟੋ-ਘੱਟ 18 ਲੋਕ ਮਾਰੇ ਗਏ, ਅਰਥਾਤ ਚਾਰ ਨਾਗਰਿਕ, ਅੱਠ ਸੀਰੀਆਈ ਫੌਜੀ ਕਰਮਚਾਰੀ ਅਤੇ ਛੇ ਵਿਅਕਤੀ ਜਿਨ੍ਹਾਂ ਦੀ ਪਛਾਣ ਅਣਪਛਾਤੀ ਹੈ, ਸਮਾਚਾਰ ਏਜੰਸੀ ਨੇ ਰਿਪੋਰਟ ਦਿੱਤੀ। ਹਮਲਿਆਂ ਨੇ ਮਾਸਯਾਫ ਦੇ ਵਿਗਿਆਨਕ....

ਜਿਨਝੂ, 08 ਸਤੰਬਰ 2024 : ਕੋਰੋਨਾ ਵਾਇਰਸ ਤੋਂ ਬਾਅਦ ਚੀਨ ਵਿੱਚ ਇੱਕ ਨਵਾਂ ਵਾਇਰਸ ਪਾਇਆ ਗਿਆ ਹੈ। ਇਹ ਵਾਇਰਸ ਪਹਿਲੀ ਵਾਰ 2019 ਵਿੱਚ ਚੀਨ ਦੇ ਅੰਦਰੂਨੀ ਮੰਗੋਲੀਆ ਵਿੱਚ ਪਾਇਆ ਗਿਆ ਸੀ। ਇਹ ਵਾਇਰਸ ਟਿੱਕ ਦੇ ਕੱਟਣ ਨਾਲ ਮਨੁੱਖਾਂ ਵਿੱਚ ਫੈਲਦਾ ਹੈ। ਰਿਪੋਰਟ ਮੁਤਾਬਕ 2019 'ਚ ਚੀਨ ਦੇ ਜਿਨਝੂ ਸ਼ਹਿਰ 'ਚ ਇਕ 61 ਸਾਲਾ ਵਿਅਕਤੀ ਅਚਾਨਕ ਬਿਮਾਰ ਹੋ ਗਿਆ। ਉਸ ਨੂੰ ਪੰਜ ਦਿਨ ਪਹਿਲਾਂ ਇੱਕ ਟਿੱਕੀ ਨੇ ਕੱਟਿਆ ਸੀ। ਜਾਂਚ ਤੋਂ ਪਤਾ ਲੱਗਾ ਕਿ ਉਹ ਆਰਥੋਨਿਊਰੋਵਾਇਰਸ ਨਾਲ ਸੰਕਰਮਿਤ ਸੀ। ਇਹ ਵਾਇਰਸ ਦਿਮਾਗ....

ਯਰੂਸ਼ਲਮ, 08 ਸਤੰਬਰ 2024 : ਗਾਜ਼ਾ ਪੱਟੀ ਵਿੱਚ ਬੱਚਿਆਂ ਨੂੰ ਪੋਲੀਓ ਟੀਕਾਕਰਨ ਦੇ ਦੌਰਾਨ ਇਜ਼ਰਾਈਲੀ ਫੌਜ ਦੇ ਹਮਲੇ ਵੀ ਜਾਰੀ ਹਨ। ਗਾਜ਼ਾ 'ਚ ਪਿਛਲੇ 48 ਘੰਟਿਆਂ 'ਚ ਇਨ੍ਹਾਂ ਹਮਲਿਆਂ 'ਚ 61 ਲੋਕ ਮਾਰੇ ਗਏ ਹਨ, ਜਿਨ੍ਹਾਂ 'ਚੋਂ ਸ਼ਨੀਵਾਰ ਨੂੰ 28 ਲੋਕ ਮਾਰੇ ਗਏ। ਇਸ ਦੌਰਾਨ ਇਜ਼ਰਾਈਲ ਨੇ ਜਬਾਲੀਆ ਦੇ ਸ਼ਰਨਾਰਥੀ ਕੈਂਪ 'ਤੇ ਹਵਾਈ ਹਮਲਾ ਕੀਤਾ, ਜਿਸ 'ਚ 8 ਲੋਕ ਮਾਰੇ ਗਏ ਅਤੇ 15 ਜ਼ਖ਼ਮੀ ਹੋ ਗਏ। ਵੈਸੇ, 7 ਅਕਤੂਬਰ 2023 ਤੋਂ ਚੱਲ ਰਹੇ ਇਜ਼ਰਾਇਲੀ ਹਮਲਿਆਂ ਵਿੱਚ ਹੁਣ ਤੱਕ ਲਗਪਗ 41 ਹਜ਼ਾਰ....

ਬੀਜਿੰਗ, 07 ਅਗਸਤ 2024 : ਸੁਪਰ ਤੂਫ਼ਾਨ 'ਯਾਗੀ' ਨੇ ਚੀਨ 'ਚ ਲੈਂਡਫਾਲ ਕਰ ਦਿੱਤਾ ਹੈ। 'ਯਾਗੀ' ਨੇ ਚੀਨ 'ਚ ਤਬਾਹੀ ਮਚਾਈ। ਦੱਖਣੀ ਚੀਨ ਦੇ ਟਾਪੂ ਸੂਬੇ ਹੈਨਾਨ 'ਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ 92 ਲੋਕ ਜ਼ਖ਼ਮੀ ਹੋ ਗਏ ਹਨ। ਨਿਊਜ਼ ਏਜੰਸੀ ਮੁਤਾਬਕ ਤੂਫ਼ਾਨ ਯਾਗੀ ਇਸ ਸਾਲ ਦਾ 11ਵਾਂ ਤੂਫਾਨ ਹੈ, ਜਿਸ ਨੇ ਪਹਿਲਾਂ ਹੈਨਾਨ ਅਤੇ ਬਾਅਦ 'ਚ ਗੁਆਂਗਡੋਂਗ ਸੂਬੇ 'ਤੇ ਕਹਿਰ ਵਰ੍ਹਾਇਆ। ਦੱਸ ਦੇਈਏ ਕਿ ਚੀਨ 'ਚ ਸਥਿਤੀ ਨੂੰ ਦੇਖਦੇ ਹੋਏ ਰੈੱਡ ਅਲਰਟ ਵੀ ਜਾਰੀ ਕੀਤਾ....

ਸੈਕਰਾਮੈਂਟੋ, 06 ਸਤੰਬਰ 2024 : ਅਮਰੀਕਾ ਦੇ ਟੈਕਸਾਸ ਰਾਜ ਦੇ ਡਲਾਸ ਸ਼ਹਿਰ ਨੇੜੇ ਅਨਾ ਵਿਖੇ ਬੀਤੇ ਦਿਨੀ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ 4 ਭਾਰਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਾਰੇ ਗਏ ਸਾਰੇ ਭਾਰਤੀ ਇਕ ਐਸ ਯੂ ਵੀ ਗੱਡੀ ਵਿਚ ਸਵਾਰ ਸਨ ਤੇ ਉਹ ਬੈਂਟਨਵਿਲੇ, ਅਰਕੰਸਾਸ ਜਾ ਰਹੇ ਸਨ ਜਦੋਂ ਪਿਛੇ ਤੋਂ ਆ ਰਹੇ ਇਕ ਤੇਜ ਰਫਤਾਰ ਟਰੱਕ ਨੇ ਉਨਾਂ ਦੀ ਕਾਰ ਵਿਚ ਟੱਕਰ ਮਾਰ ਦਿੱਤੀ। ਟੱਕਰ ਏਨੀ ਜਬਰਦਸਤ ਸੀ ਕਿ ਉਨਾਂ ਦੀ ਕਾਰ ਅੱਗੇ 3 ਹੋਰ ਵਾਹਣਾਂ ਨਾਲ ਟਕਰਾ ਗਈ। ਟੱਕਰ ਉਪਰੰਤ ਐਸ ਯੂ ਵੀ ਨੂੰ ਅੱਗ ਲੱਗ....

ਨੈਰੋਬੀ, 6 ਸਤੰਬਰ 2024 : ਕੀਨੀਆ ਵਿੱਚ ਇੱਕ ਸਕੂਲ ਦੇ ਹੋਸਟਲ ਵਿੱਚ ਅੱਗ ਲੱਗਣ ਕਾਰਨ 17 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 13 ਹੋਰ ਗੰਭੀਰ ਜ਼ਖ਼ਮੀ ਹੋ ਗਏ। ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਹੈ। ਪੁਲਿਸ ਬੁਲਾਰੇ ਰੇਸੀਲਾ ਓਨਯਾਂਗੋ ਨੇ ਕਿਹਾ ਕਿ ਵੀਰਵਾਰ ਰਾਤ ਨਏਰੀ ਕਾਉਂਟੀ ਦੇ 'ਹਿਲਸਾਈਡ ਅੰਦਾਰਾਸ਼ਾ ਪ੍ਰਾਇਮਰੀ' 'ਚ ਅੱਗ ਲੱਗ ਗਈ ਅਤੇ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਕੂਲ ਵਿੱਚ 14 ਸਾਲ....

ਮੈਦੁਗੁਰੀ, 5 ਸਤੰਬਰ 2024 : ਬੋਕੋ ਹਰਮ ਦੇ ਅੱਤਵਾਦੀਆਂ ਨੇ ਉੱਤਰ-ਪੂਰਬੀ ਨਾਈਜੀਰੀਆ ਵਿੱਚ ਇੱਕ ਹਮਲੇ ਵਿੱਚ 100 ਤੋਂ ਵੱਧ ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਸਥਾਨਕ ਨਿਵਾਸੀਆਂ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਅੱਤਵਾਦੀਆਂ ਨੇ ਬਾਜ਼ਾਰ, ਪੂਜਾ ਕਰਨ ਵਾਲਿਆਂ ਅਤੇ ਲੋਕਾਂ ਦੇ ਘਰਾਂ 'ਤੇ ਗੋਲੀਬਾਰੀ ਕੀਤੀ। ਯੋਬੇ ਪੁਲਿਸ ਦੇ ਬੁਲਾਰੇ ਡੰਗਸ ਅਬਦੁਲ ਕਰੀਮ ਨੇ ਦੱਸਿਆ ਕਿ 50 ਤੋਂ ਵੱਧ ਅੱਤਵਾਦੀ ਐਤਵਾਰ ਸ਼ਾਮ ਨੂੰ ਮੋਟਰਸਾਈਕਲਾਂ 'ਤੇ ਯੋਬੇ ਰਾਜ ਦੇ ਤਰਮੂਵਾ ਕੌਂਸਲ ਖੇਤਰ ਵਿੱਚ ਦਾਖ਼ਲ ਹੋਏ ਅਤੇ....

ਜਾਰਜੀਆ, 5 ਸਤੰਬਰ 2024 : ਅਮਰੀਕਾ ਦੇ ਜਾਰਜੀਆ ਹਾਈ ਸਕੂਲ 'ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਰਜੀਆ ਦੇ ਅਪਲਾਚੀ ਹਾਈ ਸਕੂਲ ਵਿੱਚ ਗੋਲੀਬਾਰੀ ਤੋਂ ਬਾਅਦ ਚਾਰ ਦੀ ਮੌਤ, ਇੱਕ ਵਿਅਕਤੀ ਹਿਰਾਸਤ ਵਿੱਚ ਹੈ। ਪੁਲਿਸ ਨੇ ਦੱਸਿਆ ਕਿ ਇਸ ਗੋਲੀਬਾਰੀ ਦੀ ਘਟਨਾ ਵਿੱਚ ਤੀਹ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਸਕੂਲ ਵਿੱਚ ਕਲਾਸਾਂ ਹਾਲ ਹੀ ਵਿੱਚ ਸ਼ੁਰੂ ਹੋਈਆਂ ਸਨ। ਜਾਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਟਵਿੱਟਰ 'ਤੇ....

ਟੂਟੋਂਗ, 4 ਸਤੰਬਰ 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਬਰੂਨੇਈ ਦੇ ਦੌਰੇ 'ਤੇ ਸਨ, ਨੇ ਬੁੱਧਵਾਰ ਨੂੰ ਸੁਲਤਾਨ ਹਾਜੀ ਹਸਨਲ ਬੋਲਕੀਆ ਨਾਲ ਦੁਵੱਲੀ ਬੈਠਕ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੂਟਨੀਤਕ ਸਬੰਧਾਂ ਦੇ 40 ਸਾਲਾਂ ਦਾ ਜਸ਼ਨ ਮਨਾ ਰਹੇ ਦੋਵਾਂ ਦੇਸ਼ਾਂ ਵਿਚਾਲੇ ਦੋਸਤੀ ਮਹਾਨ ਸੱਭਿਆਚਾਰਕ ਪਰੰਪਰਾਵਾਂ 'ਤੇ ਆਧਾਰਿਤ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਇਸ਼ਾਰਿਆਂ ਰਾਹੀਂ ਚੀਨ ਨੂੰ ਵੀ ਝਿੜਕਿਆ। ਪੀਐਮ ਮੋਦੀ ਨੇ ਅੱਗੇ ਕਿਹਾ ਕਿ ਬਰੂਨੇਈ ਭਾਰਤ ਦੀ ਐਕਟ ਈਸਟ ਨੀਤੀ ਤੇ ਇੰਡੋ-ਪੈਸੀਫਿਕ....

ਟੈਕਸਾਸ, 4 ਸਤੰਬਰ 2024 : ਅਮਰੀਕਾ ਦੇ ਟੈਕਸਾਸ 'ਚ ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਇਕ ਔਰਤ ਸਮੇਤ 4 ਭਾਰਤੀਆਂ ਦੀ ਮੌਤ ਹੋ ਗਈ ਹੈ। ਪੀੜਤ ਇੱਕ ਕਾਰਪੂਲਿੰਗ ਐਪਲੀਕੇਸ਼ਨ ਨਾਲ ਜੁੜੇ ਹੋਏ ਸਨ ਤੇ ਬੈਂਟਨਵਿਲੇ, ਅਰਕਨਸਾਸ ਜਾ ਰਹੇ ਸਨ। ਉਦੋਂ ਉਨ੍ਹਾਂ ਦੀ SUV ਕਾਰ 'ਚ ਅੱਗ ਲੱਗਣ ਕਾਰਨ ਚਾਰ ਭਾਰਤੀਆਂ ਦੀ ਮੌਤ ਹੋ ਗਈ। ਪਛਾਣ ਲਈ ਮ੍ਰਿਤਕਾਂ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ। ਘਟਨਾ ਨਾਲ ਜੁੜੇ ਭਾਰਤੀਆਂ ਵਿੱਚ ਆਰੀਅਨ ਰਘੂਨਾਥ ਓਰਮਪਤੀ, ਫਾਰੂਕ ਸ਼ੇਖ, ਲੋਕੇਸ਼ ਪਾਲਾਚਾਰਲਾ ਅਤੇ ਧਰਸ਼ਿਨੀ....

ਕੀਵ, 4 ਸਤੰਬਰ 2024 : ਰੂਸ ਨੇ ਯੂਕਰੇਨ ‘ਤੇ ਕਈ ਮਿਜ਼ਾਈਲ ਹਮਲੇ ਕੀਤੇ ਹਨ। ਇਸ ਹਮਲਿਆਂ ‘ਚ 51 ਲੋਕਾਂ ਦੀ ਮੌਤ ਹੋ ਗਈ ਸੀ ਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਇਹ ਹਮਲਾ ਯੂਕਰੇਨ ਦੇ ਮੱਧ ਹਿੱਸੇ ‘ਚ ਸਥਿਤ ਇਕ ਫੌਜੀ ਟਰੇਨਿੰਗ ਸੰਸਥਾਨ ‘ਤੇ ਕੀਤਾ ਗਿਆ। ਇਹ ਹੁਣ ਤੱਕ ਰੂਸ ਵਲੋਂ ਕੀਤੇ ਸਭ ਤੋਂ ਘਾਤਕ ਹਮਲਿਆਂ ਵਿੱਚੋਂ ਇੱਕ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਇੱਕ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਨੂੰ ਪੋਲਟਾਵਾ ਵਿੱਚ ਰੂਸੀ ਹਮਲੇ ਦੀ ਸੂਚਨਾ ਮਿਲੀ ਹੈ। ਹਮਲੇ ਵਿੱਚ....