ਵਾਸ਼ਿੰਗਟਨ, 5 ਜਨਵਰੀ : ਵਿਚ ਭਾਰਤ ਵਿਚਲੇ ਅਮਰੀਕੀ ਸਫਾਰਤਖਾਨੇ ਤੇ ਕੌਂਸਲੇਟਾਂ ਨੇ 2022 ਵਿਚ ਭਾਰਤੀਆਂ ਨੂੰ 1,25000 ਵੀਜ਼ੇ ਜਾਰੀ ਕੀਤੇ ਹਨ ਜੋ ਆਪਣੇਆਪ ਵਿਚ ਇਕ ਰਿਕਾਰਡ ਹੈ। ਭਾਰਤੀ ਸੈਲਾਨੀਆਂ ਨੂੰ ਵੀਜ਼ੇ ਜਾਰੀ ਕਰਨ ਦੀ ਰਫਤਾਰ ਹੌਲੀ ਹੋਣ ਬਾਰੇ ਸਵਾਲ ਦੇ ਜਵਾਬ ਵਿਚ ਵਿਦੇਸ਼ ਵਿਭਾਗ ਦੇ ਬੁਲਾਰੇ ਨੈਡ ਪ੍ਰਾਈਸ ਨੇ ਮੰਨਿਆ ਕਿ ਇਸ ਵਿਚ ਦੇਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਭਾਰਤ ਵਿਚ ਸਾਡਾ ਸਫਾਰਤਖਾਨਾ ਅਤੇ ਕੌਂਸਲੇਟ ਇਕ ਵਿੱਤੀ ਸਾਲ 2022 ਵਿਚ ਰਿਕਾਰਡ ਨੰਬਰ ਵਿਚ ਵਿਦਿਆਰਥੀ ਵੀਜ਼ੇ ਜਾਰੀ ਕਰਨ ਦਾ ਰਿਕਾਰਡ ਤੋੜ ਚੁੱਕੇ ਹਨ। ਅਸੀਂ ਤਕਰੀਬਨ 1,25000 ਸਟੂਡੈਂਟ ਵੀਜ਼ੇ ਜਾਰੀ ਕੀਤੇ ਹਨ। ਇਹ ਮੰਨਣ ਵਾਲੀ ਗੱਲ ਹੈ ਕਿ ਕੁਝ ਵੀਜ਼ਾ ਮਾਮਲਿਆਂ ਵਿਚ ਦੇਰੀ ਹੋ ਰਹੀਹੈ ਪਰ ਅਸੀਂ ਵੀਜ਼ਾ ਇੰਟਰਿਵਿਊ ਲਈ ਸਮਾਂ ਘਟਾਉਣ ਵਾਸਤੇ ਪੂਰੀ ਕੋਸ਼ਿਸ਼ ਕਰ ਰਹੇ ਹਾਂ।