ਨਿਊਯਾਰਕ, 31 ਦਸੰਬਰ : ਅਮਰੀਕਾ ਦੇ ਨੇਵਾਡਾ ਵਿੱਚ ਕ੍ਰਿਸਮਿਸ ਮੌਕੇ ਵਾਪਰੇ ਇੱਕ ਕਾਰ ਹਾਦਸੇ ’ਚ ਭਾਰਤੀ ਮੂਲ ਦੇ ਦੋ ਸਾਲਾ ਬੱਚੇ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਦੋਂ ਕਿ ਉਸ ਦੀ ਮਾਂ ਜੇਰੇ ਇਲਾਜ ਆਪਣੀ ਜ਼ਿੰਦਗੀ ਤੇ ਮੌਤ ਦੀ ਲੜ੍ਹਾਈ ਲੜ ਰਹੀ ਹੈ। ਲਾਸ ਵੈਗਾਸ ਦੇ ਅਖ਼ਬਾਰ ਵਿੱਚ ਛਪੀ ਖ਼ਬਰ ਦੇ ਅਨੁਸਾਰ ਕੈਲੀਫੋਰਨੀਆਂ ਦੇ ਇਰਵਿਨ ਨਿਵਾਸੀ ਆਰਵ ਮੁਥਿਆਲਾ ਦੀ ਕਾਰ ਹਾਦਸੇ ਦੌਰਾਨ ਸਿਰ ਵਿੱਚ ਗੰਭੀਰ ਸੱਟ ਲੱਗਣ ਦੇ ਕਾਰਨ ਮੌਤ ਹੋ ਗਈ ਹੈ। ਪਰਿਵਾਰ ਦੀ ਮੱਦਦ ਲਈ ਬਣਾਏ ਗਏ ਗੋ-ਫੰਡ-ਮੀਂ ਪੇ ਦੇ ਅਨੁਸਾਰ ਸ਼ਰਵਿਆ ਮੁਥਿਆਲਾ, ਉਸਦੇ ਪਤੀ ਰਵਿੰਦਰ ਮੁਥਿਆਲਾ ਅਤੇ ਪੁੱਤਰ ਆਰਵ ਲਾਸ ਵੈਗਾਸ ਤੋਂ ਵਾਪਸ ਆ ਰਹੇ ਸਨ, ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। ਨੇਵਾਡਾ ਸਟੇਟ ਪੁਲਿਸ ਹਾਈਵੇਅ ਪੈਟਰੋਲ ਦੇ ਅਨੁਸਾਰ, ਇਹ ਹਾਦਸਾ ਕਲਾਰਕ ਕਾਉਂਟੀ ਦੀ ਇੱਕ ਪ੍ਰਮੁੱਖ ਸੜਕ ਲਾਸ ਵੇਗਾਸ ਬੁਲੇਵਾਰਡ ਵਿਖੇ ਵਾਪਰਿਆ। ਫੰਡ-ਰੇਜ਼ਰ ਪੇਜ ਅਨੁਸਾਰ ਰਵਿੰਦਰ ਮੁਥਿਆਲਾ ਮਾਮੂਲੀ ਸੱਟਾਂ ਨਾਲ ਹਾਦਸੇ ’ਚ ਬਚ ਗਿਆ ਹੈ। ਨੇਵਾਡਾ ਹਾਈਵੇ ਪੈਟਰੋਲ ਦੇ ਅਨੁਸਾਰ ਪੁਲਿਸ ਲਾਸ ਵੈਗਾਸ ਬੁਲੇਵਾਰਡ ਸਾਊਥ ’ਤੇ ਮੀਤ ਮਾਰਕਰ 12 ਦੇ ਨੇੜੇ ਵਾਪਰੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।