ਬਰੈਂਪਟਨ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਪੰਜਾਬੀ ਲੜਕੀਆਂ ਦੀ ਮੌਤ

ਬਰੈਂਪਟਨ, 24 ਜੁਲਾਈ 2024 : ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਪੰਜਾਬੀ ਲੜਕੀ ਸਮੇਤ ਤਿੰਨ ਪੰਜਾਬੀ ਲੜਕੀਆਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਲੜਕੀਆਂ ਕੰਪਨੀ ਦੀ ਗੱਡੀ ਵਿੱਚ ਬੈਠ ਕੇ ਕੰਮ ਤੇ ਜਾ ਰਹੀਆਂ ਸਨ, ਕਿ ਉਨ੍ਹਾਂ ਦੀ ਗੱਡੀ ਨਾਲ ਭਿਆਨਕ ਹਾਦਾ ਵਾਪਰ ਗਿਆ ਅਤੇ ਹਾਦਸਾ ਹੁੰਦਾ ਦੇਖ ਡਰਾਈਵਰ ਨੇ ਕਾਰ ਵਿੱਚੋਂ ਛਾਲ ਮਾਰ ਦਿੱਤੀ। ਅਤੇ ਕਾਰ ਬੇਕਾਬੂ ਹੋ ਕੇ ਡੂੰਘੇ ਟੋਏ ‘ਚ ਡਿੱਗ ਕੇ ਇੱਕ ਦਰੱਖ਼ਤ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਖੁਸ਼ਪ੍ਰੀਤ ਕੌਰ ਮੱਲ੍ਹਾ ਸਮੇਤ ਤਿੰਨ ਲੜਕੀਆਂ ਦੀ ਮੌਤ ਹੋ ਗਈ, ਜਦਕਿ ਕਾਰ ਸਵਾਰ ਦੋ ਹੋਰ ਲੜਕੇ ਗੰਭੀਰ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿਚੋਂ ਇੱਕ ਲੜਕੀ ਦੀ ਪਛਾਣ ਖੁਸ਼ਪ੍ਰੀਤ ਕੌਰ ਵਜੋਂ ਹੋਈ ਹੈ, ਜੋ ਜਿਲ੍ਹਾ ਲੁਧਿਆਣਾ ਦੇ ਪਿੰਡ ਮੱਲ੍ਹਾ ਦੀ ਵਸਨੀਕ ਹੈ। ਇਸ ਸਬੰਧੀ ਮ੍ਰਿਤਕਾ ਖੁਸ਼ਪ੍ਰੀਤ ਕੌਰ (23) ਦੇ ਪਿਤਾ ਚਮਕੌਰ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਪਿਛਲੇ ਸਾਲ 16 ਅਗਸਤ 2023 ਨੂੰ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਆਪਣੀ ਵੱਡੀ ਭੈਣ ਨਵਪ੍ਰੀਤ ਕੌਰ ਕੋਲ ਗਈ ਸੀ। ਬੀਤੇ ਦਿਨੀਂ ਖੁਸ਼ਪ੍ਰੀਤ ਕੌਰ ਕੰਪਨੀ ਦੀ ਗੱਡੀ ਵਿਚ ਬੈਠ ਕੇ ਪੰਜ ਹੋਰ ਵਿਦਿਆਰਥੀਆਂ ਨਾਲ ਕੰਮ ‘ਤੇ ਜਾ ਰਹੀ ਸੀ ਤਾਂ ਰਸਤੇ ਵਿਚ ਉਨ੍ਹਾਂ ਦੀ ਗੱਡੀ ਨਾਲ ਭਿਆਨਕ ਹਾਦਸਾ ਵਪਾਰ ਗਿਆ। ਉਨ੍ਹਾਂ ਨੇ ਦੱਸਿਆ ਕਿ ਹਾਦਸਾ ਵਾਪਰਦਾ ਵੇਖ ਕੇ ਗੱਡੀ ਦੇ ਡ੍ਰਾਈਵਰ ਨੇ ਕਾਰ ‘ਚੋਂ ਛਾਲ ਮਾਰ ਦਿੱਤੀ ਅਤੇ ਕਾਰ ਡੂੰਘੇ ਟੋਏ ‘ਚ ਡਿੱਗ ਗਈ। ਇਸ ਹਾਦਸੇ ਦੌਰਾਨ ਖੁਸ਼ਪ੍ਰੀਤ ਕੌਰ ਸਮੇਤ ਤਿੰਨ ਲੜਕੀਆਂ ਦੀ ਮੌਤ ਹੋ ਗਈ, ਜਦਕਿ ਕਾਰ ਸਵਾਰ ਦੋ ਹੋਰ ਲੜਕੇ ਗੰਭੀਰ ਜ਼ਖਮੀ ਹੋਏ ਹਨ।