ਮੈਲਬੌਰਨ, 2 ਜੁਲਾਈ 2024 : ਆਸਟਰੇਲੀਆ ਰਹਿ ਰਹੀ ਪੰਜਾਬੀ ਲੜਕੀ ਮਨਪ੍ਰੀਤ ਕੌਰ ਚਾਰ ਸਾਲ ਬਾਅਦ ਪਰਿਵਾਰ ਨੂੰ ਮਿਲਣ ਆ ਰਹੀ ਦੀ ਹਵਾਈ ਜਹਾਜ਼ ’ਚ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਭਾਰਤ ਆ ਰਹੀ ਸੀ। ਮਨਪ੍ਰੀਤ ਕੰਟਾਸ ਫਲਾਈਟ ਦੇ ਜਰੀਏ ਆਪਣੇ ਘਰ ਵਾਪਸ ਜਾ ਰਹੀ ਸੀ। ਉਸਨੇ 20 ਜੂਨ ਨੂੰ ਮੈਲਬਰਨ ਤੋਂ ਦਿੱਲੀ ਦੇ ਲਈ ਫਲਾਈਟ ਫੜੀ ਸੀ। ਏਅਰਪੋਰਟ ਪਹੁੰਚਣ ਤੋਂ ਬਾਅਦ ਉਸਦੀ ਤਬੀਅਤ ਅਚਾਨਕ ਖਰਾਬ ਹੋ ਗਈ। ਪਰ ਕਿਸੇ ਤਰ੍ਹਾਂ ਉਹ ਫਲਾਈਟ ਦੇ ਵਿੱਚ ਬੈਠ ਗਈ। ਫਲਾਈਟ ਨੇ ਅਜੇ ਉਡਾਨ ਭਰੀ ਹੀ ਸੀ ਕਿ, ਉਸ ਦੀ ਮੌਤ ਹੋ ਗਈ। ਮਨਪ੍ਰੀਤ ਚਾਰ ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਜਾ ਰਹੀ ਸੀ। 2020 ਦੇ ਵਿੱਚ ਮਨਪ੍ਰੀਤ ਸ਼ੈਫ ਦਾ ਕੋਰਸ ਕਰਨ ਦੇ ਲਈ ਆਸਟਰੇਲੀਆ ਆਏ ਸੀ, ਤੇ ਉਸ ਤੋਂ ਬਾਅਦ ਹੁਣ ਚਾਰ ਸਾਲ ਬਾਅਦ ਆਪਣੇ ਮਾਂ ਬਾਪ ਨੂੰ ਮਿਲਣ ਨੂੰ ਘਰ ਜਾ ਰਹੀ ਸੀ। ਮ੍ਰਿਤਕ ਮਨਪ੍ਰੀਤ ਦੇ ਦੋਸਤ ਗੁਰਪ੍ਰੀਤ ਗਰੇਵਾਲ ਨੇ ਦੱਸਿਆ ਕਿ ਫਲਾਈਟ ਦੇ ਵਿੱਚ ਬੈਠਣ ਦੇ ਦੌਰਾਨ ਉਹ ਸੀਟ ਬੈਲਟ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਸੇ ਦੌਰਾਨ ਅਚਾਨਕ ਫਰਸ਼ ਤੇ ਡਿੱਗ ਗਈ ਅਤੇ ਉਸਦੀ ਮੌਤ ਹੋ ਗਈ। ਸੀਟ ਬੈਲਟ ਲਗਾਉਣ ਦੇ ਦੌਰਾਨ ਜਿਵੇਂ ਹੀ ਉਹ ਡਿੱਗੀ ਫੋਰਨ ਕਰੂ ਅਤੇ ਐਮਰਜੰਸੀ ਸੇਵਾਵਾਂ ਉਸ ਦੀ ਮਦਦ ਦੇ ਲਈ ਅੱਗੇ ਆਈਆਂ। ਉਸ ਸਮੇਂ ਫਲਾਈਟ ਮੈਲਬੋਨ ਦੇ ਗੇਟ ਤੇ ਹੀ ਸੀ। ਐਮਰਜੰਸੀ ਸੇਵਾਵਾਂ ਦੇਣ ਦੇ ਬਾਵਜੂਦ ਮਨਪ੍ਰੀਤ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ, ਮਨਪ੍ਰੀਤ ਦੀ ਮੌਤ ਕਿਸੇ ਸੰਕਰਮਣ ਨਾਲ ਸੰਬੰਧਿਤ ਬਿਮਾਰੀ ਨਾਲ ਹੋਈ ਹੈ ਜੋ ਕਿ ਜ਼ਿਆਦਾਤਰ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨਪ੍ਰੀਤ ਦੀ ਰੂਮਮੇਟ ਕੁਲਦੀਪ ਨੇ ਦੱਸਿਆ ਕਿ ਮਨਪ੍ਰੀਤ ਦਾ ਸੁਪਨਾ ਸ਼ੈਫ ਬਣਨ ਦਾ ਸੀ। ਉਹ ਹਾਲੇ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰ ਰਹੀ ਸੀ। ਇਸ ਦੇ ਨਾਲ ਹੀ ਉਸਨੇ ਆਸਟਰੇਲੀਆ ਪੋਸਟ ਦੇ ਵਿੱਚ ਵੀ ਕੰਮ ਕੀਤਾ ਸੀ। ਉਸ ਦੀ ਰੂਮਮੇਟ ਨੇ ਦੱਸਿਆ ਕਿ ਮਨਪ੍ਰੀਤ ਕਾਫੀ ਮਿਲਣਸਾਰ ਇਮਾਨਦਾਰ ਅਤੇ ਦਿਆਲੂ ਲੜਕੀ ਸੀ। ਉਸ ਨੂੰ ਘੁੰਮਣ ਫਿਰਨ ਦਾ ਸ਼ੌਂਕ ਸੀ। 2020 ਵਿੱਚ ਆਸਟਰੇਲੀਆ ਆਈ ਮਨਪ੍ਰੀਤ ਚਾਰ ਸਾਲ ਬਾਅਦ ਪਰਿਵਾਰ ਨੂੰ ਮਿਲਣ ਭਾਰਤ ਜਾ ਰਹੀ ਸੀ। ਪਰ ਪਰਿਵਾਰ ਨੂੰ ਮਿਲਣ ਤੋਂ ਪਹਿਲਾਂ ਹੀ ਉਹ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ।