ਕੋਲੰਬੀਆ ਦੇ ਮੈਦਾਨ 'ਚ ਖਿਡਾਰੀ ਖੇਡ ਰਹੇ ਸਨ ਫੁੱਟਬਾਲ, ਅਚਾਨਕ ਹੋਇਆ ਡਰੋਨ ਨਾਲ ਹਮਲਾ, 10 ਦੀ ਮੌਤ

ਬੋਗੋਟਾ, 25 ਜੁਲਾਈ 2024 : ਕੋਲੰਬੀਆ ਦੇ ਬਾਗੀ ਸਮੂਹ ਰੈਵੋਲਿਊਸ਼ਨਰੀ ਆਰਮਡ ਫੋਰਸਿਜ਼ ਨੇ ਫੁੱਟਬਾਲ ਮੈਦਾਨ 'ਤੇ ਹਮਲਾ ਕੀਤਾ। ਦੱਖਣੀ-ਪੱਛਮੀ ਕੋਲੰਬੀਆ 'ਚ ਫੁੱਟਬਾਲ ਮੈਦਾਨ 'ਤੇ ਹੋਏ ਡਰੋਨ ਹਮਲੇ 'ਚ 10 ਲੋਕ ਮਾਰੇ ਗਏ ਹਨ। ਮਰਨ ਵਾਲਿਆਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਨਿਊਜ਼ ਏਜੰਸੀ ਆਈਏਐਨਐਸ ਨੇ ਸਿਨਹੂਆ ਦੇ ਹਵਾਲੇ ਨਾਲ ਕਿਹਾ ਕਿ ਫੁੱਟਬਾਲ ਮੈਦਾਨ 'ਤੇ ਇਹ ਹਮਲਾ ਕੋਲੰਬੀਆ ਦੇ ਬਾਗੀ ਸਮੂਹ ਰੈਵੋਲਿਊਸ਼ਨਰੀ ਆਰਮਡ ਫੋਰਸਿਜ਼ ਨੇ ਕੀਤਾ ਹੈ। Kauka ਵਿੱਚ ਆਰਮੀ ਸਪੈਸਿਫਿਕ ਕਮਾਂਡ ਦੇ ਮੁਖੀ ਜਨਰਲ ਫੇਡਰਿਕੋ ਮੇਜੀਆ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਬੱਚੇ ਮੰਗਲਵਾਰ ਨੂੰ ਗਰਾਊਂਡ 'ਤੇ ਖੇਡ ਰਹੇ ਸਨ। ਇਸ ਦੌਰਾਨ ਡਰੋਨ ਨਾਲ ਹਮਲਾ ਹੋਇਆ। ਰਿਵੋਲਿਊਸ਼ਨਰੀ ਆਰਮਡ ਫੋਰਸਿਜ਼ ਨੇ ਇੱਕ ਤੋਂ ਬਾਅਦ ਇੱਕ 13 ਹਮਲੇ ਕੀਤੇ। ਜਨਰਲ ਫੈਡਰਿਕੋ ਮੇਜੀਆ ਨੇ ਦੱਸਿਆ ਕਿ ਫੁੱਟਬਾਲ ਗਰਾਊਂਡ 'ਤੇ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 9 ਵਜੇ ਹਮਲਾ ਹੋਇਆ।