ਸਾਓ ਪਾਓਲੋ, 10 ਅਗਸਤ 2024 : ਬ੍ਰਾਜ਼ੀਲ ਵਿਚ 62 ਵਿਅਕਤੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ। ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਇਸ ਹਾਦਸੇ ਦੌਰਾਨ ਜਹਾਜ਼ ਵਿਚ ਸਵਾਰ ਸਾਰੇ 62 ਮੁਸਾਫ਼ਰਾਂ ਦੀ ਮੌਤ ਹੋ ਗਈ। ਜਹਾਜ਼ ਵਿਚ 58 ਮੁਸਾਫ਼ਰ ਤੇ ਚਾਲਕ ਅਮਲੇ ਦੇ ਚਾਰ ਮੈਂਬਰ ਸਵਾਰ ਸਨ। ਇਹ ਪਤਾ ਨਹੀਂ ਲੱਗਾ ਕਿ ਹਾਦਸਾ ਕਿਸ ਵਜ੍ਹਾ ਨਾਲ ਹੋਇਆ ਹੈ। ਰਾਸ਼ਟਰਪਤੀ ਸਿਲਵਾ ਨੇ ਹਾਦਸੇ ਦੇ ਪੀੜਤਾਂ ਲਈ ਇਕ ਮਿੰਟ ਦਾ ਮੌਨ ਰੱਖਣ ਦਾ ਸੱਦਾ ਦਿੱਤਾ ਹੈ। ਇੰਟਰਨੈੱਟ ਮੀਡੀਆ ’ਤੇ ਸ਼ੇਅਰ ਕੀਤੀ ਵੀਡੀਓ ਵਿਚ ਦਿਸ ਰਿਹਾ ਹੈ ਕਿ ਜਹਾਜ਼ ਦਰਖ਼ਤਾਂ ਦੀਆਂ ਕਤਾਰਾਂ ਪਿੱਛੇ ਡਿੱਗ ਪਿਆ ਸੀ ਤੇ ਫਿਰ ਕਾਲੇ ਧੂੰਏਂ ਦਾ ਵੱਡਾ ਗ਼ੁਬਾਰ ਨਜ਼ਰ ਆਇਆ। ਵੋਏਪਾਸ ਏਅਰਲਾਈਨ ਮੁਤਾਬਕ ਜਹਾਜ਼ ਸਾਓ ਪਾਓਲੋ ਤੋਂ ਕਰੀਬ 80 ਕਿੱਲੋਮੀਟਰ ਦੂਰ ਵਿੰਹੇਡੋ ਸ਼ਹਿਰ ਵਿਚ ਹਾਦਸੇ ਦਾ ਸ਼ਿਕਾਰ ਹੋਇਆ ਹੈ। ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੀ ਰਜਿਸਟ੍ਰੇਸ਼ਨ PS-VPB, ATR 72-500 ਹੈ। ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਜਹਾਜ਼ ਵਿੱਚ 62 ਲੋਕ ਸਵਾਰ ਸਨ। ਸੀਐਨਐਨ ਬ੍ਰਾਜ਼ੀਲ ਦੀ ਰਿਪੋਰਟ ਮੁਤਾਬਕ ਸਿਵਲ ਸੁਰੱਖਿਆ ਵਿਭਾਗ ਨੇ ਕਿਹਾ ਹੈ ਕਿ ਜਹਾਜ਼ ਰਿਹਾਇਸ਼ੀ ਇਲਾਕੇ ਵਿੱਚ ਡਿੱਗਿਆ, ਪਰ ਇਸ ਕਾਰਨ ਜ਼ਮੀਨ ਉੱਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇੱਕ ਰਿਹਾਇਸ਼ੀ ਮਕਾਨ ਨੂੰ ਨੁਕਸਾਨ ਪਹੁੰਚਿਆ ਹੈ। ਜਹਾਜ਼ ਕੈਸਕੇਵਲ ਤੋਂ ਰਵਾਨਾ ਹੋਇਆ ਸੀ ਅਤੇ ਸਾਓ ਪੌਲੋ ਜਾ ਰਿਹਾ ਸੀ। ਬ੍ਰਾਜ਼ੀਲ ਦੇ ਸਮੇਂ ਮੁਤਾਬਕ ਦੁਪਹਿਰ 1:30 ਵਜੇ ਇਸ ਦਾ ਸਿਗਨਲ ਗਾਇਬ ਹੋ ਗਿਆ।ਏਅਰਲਾਈਨ ਵੋਏਪਾਸ ਨੇ ਕਿਹਾ ਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਹਾਦਸਾ ਕਿਵੇਂ ਹੋਇਆ। ਹਾਲਾਂਕਿ, ਵਿਨਹੇਡੋ ਦੇ ਨੇੜੇ ਵੈਲਿਨਹੋਸ ਅਥਾਰਟੀ ਦੇ ਅਨੁਸਾਰ, ਇਸ ਹਾਦਸੇ ਵਿੱਚ ਕੋਈ ਵੀ ਨਹੀਂ ਬਚਿਆ। ਨੇੜਲੇ ਕੰਡੋਮੀਨੀਅਮ ਕੰਪਲੈਕਸ ਵਿੱਚ ਸਿਰਫ ਇੱਕ ਘਰ ਨੂੰ ਨੁਕਸਾਨ ਪਹੁੰਚਿਆ, ਪਰ ਕੋਈ ਵੀ ਨਿਵਾਸੀ ਜ਼ਖਮੀ ਨਹੀਂ ਹੋਇਆ। ਏਅਰਲਾਈਨ ਕੰਪਨੀ ਵੋਪਾਸ ਨੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਸਾਓ ਪਾਓਲੋ ਅੰਤਰਰਾਸ਼ਟਰੀ ਹਵਾਈ ਅੱਡੇ ਗੁਆਰੁਲਹੋਸ ਲਈ ਉਡਾਣ ਭਰ ਰਿਹਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਬਿਆਨ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਹਾਦਸੇ ਦਾ ਕਾਰਨ ਕੀ ਹੈ। ਜਹਾਜ਼ ਵਿਨਹੇਡੋ ਸ਼ਹਿਰ ਵਿੱਚ ਡਿੱਗਿਆ ਹੈ। ਪ੍ਰਭਾਵਿਤ ਲੋਕਾਂ ਦੀ ਮਦਦ ਲਈ ਟੀਮਾਂ ਭੇਜੀਆਂ ਗਈਆਂ ਹਨ ਅਤੇ ਰਾਹਤ ਕਾਰਜ ਜਾਰੀ ਹਨ। ਬ੍ਰਾਜ਼ੀਲ ਦੇ ਟੈਲੀਵਿਜ਼ਨ ਨੈੱਟਵਰਕ ਗਲੋਬ ਨਿਊਜ਼ ਨੇ ਕਿਹਾ ਕਿ ਜਹਾਜ਼ ਤੋਂ ਭਾਰੀ ਧੂੰਆਂ ਅਤੇ ਅੱਗ ਨਿਕਲ ਰਹੀ ਸੀ। ਜਹਾਜ਼ ਰਿਹਾਇਸ਼ੀ ਇਲਾਕੇ ‘ਚ ਡਿੱਗਿਆ ਹੈ। ਇਸ ਦੇ ਨਾਲ ਹੀ, ਜਹਾਜ਼ ਹਾਦਸੇ ਤੋਂ ਬਾਅਦ, ਦੱਖਣੀ ਬ੍ਰਾਜ਼ੀਲ ਵਿੱਚ ਇੱਕ ਸਮਾਗਮ ਵਿੱਚ, ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਮੀਟਿੰਗ ਵਿੱਚ ਮੌਜੂਦ ਲੋਕਾਂ ਨੂੰ ਖੜ੍ਹੇ ਹੋ ਕੇ ਇੱਕ ਮਿੰਟ ਦਾ ਮੌਨ ਰੱਖਣ ਲਈ ਕਿਹਾ। ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ ਹੈ। ਫਾਇਰ ਬ੍ਰਿਗੇਡ, ਮਿਲਟਰੀ ਪੁਲਿਸ ਅਤੇ ਸਿਵਲ ਡਿਫੈਂਸ ਅਥਾਰਟੀ ਦੀਆਂ ਟੀਮਾਂ ਨੂੰ ਵਿਨਹੇਡੋ ਵਿੱਚ ਹਾਦਸੇ ਵਾਲੀ ਥਾਂ ਲਈ ਰਵਾਨਾ ਕੀਤਾ ਗਿਆ।