ਕੈਨੇਡਾ 'ਚ ਸਿੱਖ ਮੋਟਰਸਾਈਕਲ ਸਵਾਰ ਕਰਨਗੇ 13 ਹਜ਼ਾਰ ਕਿੱਲੋਮੀਟਰ ਯਾਤਰਾ

ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਲਜੈਂਡਰੀ ਸਿੱਖ ਰਾਈਡਰਜ਼ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਵਲੋਂ ਐੱਜ ਕੈਨੇਡਾ ਯਾਤਰਾ ਸ਼ੁਰੂ ਕੀਤੀ ਗਈ | ਤਕਰੀਬਨ 13 ਹਜ਼ਾਰ ਕਿਲੋਮੀਟਰ ਲੰਬੀ ਇਹ ਮੋਟਰਸਾਈਕਲ ਯਾਤਰਾ ਅੱਜ ਬਿ੍ਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਦੀ ਜ਼ੀਰੋ ਲਾਈਨ ਤੋਂ ਅਰਦਾਸ ਕਰਨ ਉਪਰੰਤ ਸ਼ੁਰੂ ਹੋਈ | 21 ਦਿਨ ਦੀ ਇਹ ਯਾਤਰਾ ਮੌਂਟਰੀਅਲ ਹੁੰਦੀ ਹੋਈ ਪਿ੍ੰਸ ਐਡਵਰਡ ਆਈਲੈਂਡ ਪਹੁੰਚ ਕੇ ਵਾਪਸੀ ਉਪਰੰਤ ਸਰੀ ਪਹੁੰਚ ਕੇ ਸੰਪੰਨ ਹੋਵੇਗੀ | ਲਜੈਂਡਰ ਸਿੱਖ ਰਾਈਡਰਜ਼ ਦੇ ਪ੍ਰਮੁੱਖ ਮਲਕੀਤ ਸਿੰਘ ਹੂੰਝਣ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੋਟਰਸਾਈਕਲ ਯਾਤਰਾ ਦਾ ਮੁੱਖ ਮਕਸਦ ਸਮਾਜ ਸੇਵੀ ਸੰਸਥਾ ਮੇਕ ਏ ਵਿਸ ਫਾਊਾਡੇਸ਼ਨ ਵਾਸਤੇ ਫੰਡ ਇਕੱਠਾ ਕਰਨਾ ਹੈ | ਮੇਕ ਏ ਵਿਸ ਕੈਨੇਡਾ ਦੀ ਅਜਿਹੀ ਸਮਾਜ ਸੇਵਾ ਸੰਸਥਾ ਹੈ ਜਿਹੜੀ ਉਨ੍ਹਾਂ ਬੱਚਿਆ ਦੀ ਆਖਰੀ ਇੱਛਾ ਪੂਰੀ ਕਰਦੀ ਹੈ ਜਿਹੜੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹਨ | ਇਸ ਤੋਂ ਪਹਿਲਾਂ ਇਹ ਭਾਰਤੀ ਕਿਸਾਨਾਂ ਦੇ ਹੱਕ 'ਚ ਮੋਟਰਸਾਈਕਲ ਰੈਲੀ ਕਰ ਚੁੱਕੇ ਹਨ |