ਬਰਫੀਲੇ ਤੂਫ਼ਾਨਾਂ ਦੀ ਮਾਰ ਚੱਲਣ ਵਾਲਾ ਕੈਨੇਡਾ ਅੱਜ ਅਤਿ ਦੀ ਗਰਮੀ ਦਾ ਸਾਹਮਣਾ ਕਰ ਰਿਹਾ ਹੈ ਜਿੱਥੇ ਪਾਰਾ 49 ਡਿੱਗਰੀ ਤੱਕ ਪਹੁੰਚ ਗਿਆ ਤੇ ਗਰਮੀ ਨਾਲ 100+ ਮੌਤਾਂ ਹੋ ਚੁਕੀਆਂ | ਖਾਸ ਕਰ ਬ੍ਰਿਟਿਸ਼ ਕੋਲੰਬੀਆ ਜਿੱਥੇ ਬਹੁਤੇ ਲੋਕਾਂ ਦੇ ਘਰਾਂ ਵਿੱਚ AC ਤਾਂ ਛੱਡੋ ਪੱਖੇ ਨਹੀਂ ਉੱਥੇ ਲੋਕ ਅੱਜ ਕੱਲ ਦਿਨ ਵੇਲੇ ਜਾਂ ਤਾਂ ਝੀਲਾ ਕੰਡੇ, ਪਾਰਕਾ ਵਿੱਚ ਜਾਂ ਫੁਹਾਰਿਆ ਦੇ ਨਾਲ ਕੱਟ ਰਹੇ ਹਨ | 10 ਡਾਲਰ ਵਿੱਚ ਵਿਕਣ ਵਾਲਾ ਟੇਬਲ ਪੱਖਾ 300 ਡਾਲਰ ਵਿੱਚ ਵੀ ਨਹੀਂ ਮਿਲ ਰਿਹਾ | ਸਰਕਾਰ ਨੇ ਵਾਰਨਿੰਗ ਜ਼ਾਰੀ ਕੀਤੀ ਹੋਈ ਹੈ | ਪੁਲਿਸ ਨੂੰ ਐਮਰਜੇਂਸੀ ਕਾਲਾ ਦੀ ਭਰਮਾਰ ਹੋਈ ਪਈ ਹੈ | ਕੈਨੇਡਾ ਦੇ ਨਾਲ ਲੱਗਦੇ ਅਮਰੀਕੀ ਸ਼ਹਿਰਾਂ ਦਾ ਵੀ ਇਹੀ ਹਾਲ ਹੈ ਜਿੱਥੇ ਸਰਕਾਰ ਨੂੰ amazon ਦੇ ਸਟੋਰ ਰਾਤ ਸੌਣ ਲਈ ਲੋਕਾਂ ਨੂੰ ਦੇਣੇ ਪੈ ਰਹੇ ਹਨ | ਇਹ ਸਾਰਾ ਬੰਦੇ ਦਾ ਕੁਦਰਤ ਨਾਲ ਕੀਤੇ ਖਿਲਵਾੜ ਕਾਰਣ ਸਾਹਮਣੇ ਆ ਰਿਹਾ ਹੈ ਜੇ ਅਜੇ ਵੀ ਨਾਂ ਸੰਭਲੇ ਤਾਂ ਵਿਨਾਸ਼ ਸਾਹਮਣੇ ਖੜਾ ਹੈ|