ਕਿਨਸ਼ਾਸਾ, 14 ਸਤੰਬਰ 2024 : ਕਾਂਗੋ ਦੀ ਫ਼ੌਜੀ ਅਦਾਲਤ ਨੇ ਤਖ਼ਤਾ ਪਲਟ ਦੀ ਕੋਸ਼ਿਸ਼ 'ਚ ਸ਼ਾਮਲ ਹੋਣ ਦੇ ਦੋਸ਼ 'ਚ ਸ਼ੁੱਕਰਵਾਰ ਨੂੰ ਤਿੰਨ ਅਮਰੀਕੀਆਂ ਸਮੇਤ 37 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ। 14 ਲੋਕਾਂ ਨੂੰ ਬਰੀ ਕਰ ਦਿੱਤਾ ਗਿਆ। ਕਾਂਗੋ ਦੇ ਲੋਕਤੰਤਰੀ ਗਣਰਾਜ ਵਿੱਚ ਮਈ ਵਿੱਚ ਇੱਕ ਅਸਫ਼ਲ ਤਖ਼ਤਾਪਲਟ ਦੀ ਕੋਸ਼ਿਸ਼ ਵਿੱਚ ਛੇ ਲੋਕ ਮਾਰੇ ਗਏ ਸਨ, ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਰਾਸ਼ਟਰਪਤੀ ਫੇਲਿਕਸ ਤਿਸੇਕੇਦੀ ਦੇ ਨਜ਼ਦੀਕੀ ਸਹਿਯੋਗੀ ਕ੍ਰਿਸ਼ਚੀਅਨ ਮਲੰਗਾ ਦੀ ਅਗਵਾਈ ਵਾਲੇ ਰਾਸ਼ਟਰਪਤੀ ਮਹਿਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਰਾਸ਼ਟਰਪਤੀ ਦਫ਼ਤਰ 'ਤੇ ਕੁਝ ਸਮੇਂ ਲਈ ਕਬਜ਼ਾ ਕੀਤਾ ਗਿਆ ਸੀ। ਮਲੰਗਾ ਨੂੰ ਕਾਂਗੋਲੀ ਫ਼ੌਜ ਨੇ ਹਮਲਾ ਕਰਨ ਤੋਂ ਬਾਅਦ ਗੋਲੀ ਮਾਰ ਦਿੱਤੀ ਸੀ। ਮਲੰਗਾ ਦੇ ਪੁੱਤਰ ਮਾਰਸੇਲ ਮਲੰਗਾ, ਇੱਕ ਅਮਰੀਕੀ ਨਾਗਰਿਕ ਅਤੇ ਦੋ ਹੋਰ ਅਮਰੀਕੀਆਂ ਨੂੰ ਹਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਸਜ਼ਾ ਸੁਣਾਏ ਗਏ ਦੋ ਹੋਰ ਅਮਰੀਕੀਆਂ ਵਿੱਚ ਟਾਈਲਰ ਥੌਮਸਨ ਜੂਨੀਅਰ ਅਤੇ ਬੈਂਜਾਮਿਨ ਰੁਬੇਨ ਜ਼ਾਲਮੈਨ-ਪੋਲੁਨ ਸ਼ਾਮਲ ਹਨ। ਟਾਈਲਰ ਮਾਰਸੇਲ ਦਾ ਦੋਸਤ ਹੈ। ਪੋਲੂਨ ਕ੍ਰਿਸਚੀਅਨ ਮਲੰਗਾ ਦਾ ਕਾਰੋਬਾਰੀ ਸਹਿਯੋਗੀ ਰਿਹਾ ਹੈ। ਤਿੰਨਾਂ ਨੂੰ ਸਾਜ਼ਿਸ਼ ਰਚਣ, ਅੱਤਵਾਦ ਅਤੇ ਹੋਰ ਦੋਸ਼ਾਂ ਲਈ ਦੋਸ਼ੀ ਪਾਇਆ ਗਿਆ ਸੀ। ਲਾਈਵ ਟੀਵੀ 'ਤੇ ਸੁਣਾਏ ਗਏ ਫ਼ੈਸਲੇ ਵਿੱਚ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।