ਅਫ਼ਗਾਨਿਸਤਾਨ 'ਚ ਭਿਆਨਕ ਸੜਕ ਹਾਦਸੇ 'ਚ 9 ਲੋਕਾਂ ਦੀ ਮੌਤ 

ਕਾਬੁਲ, 4 ਅਗਸਤ 2024 : ਅਫ਼ਗਾਨਿਸਤਾਨ ਦੇ ਫਰਿਆਬ ਸੂਬੇ 'ਚ ਇਕ ਭਿਆਨਕ ਸੜਕ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ 'ਚ ਤਿੰਨ ਲੋਕ ਜ਼ਖਮੀ ਹੋ ਗਏ। ਜਾਣਕਾਰੀ ਦਿੰਦੇ ਹੋਏ ਸੂਬਾਈ ਸੂਚਨਾ ਅਤੇ ਸੱਭਿਆਚਾਰ ਨਿਰਦੇਸ਼ਕ ਮੌਲਵੀ ਸ਼ਮਸੂਦੀਨ ਮੁਹੰਮਦੀ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਦੁਪਹਿਰ ਨੂੰ ਵਾਪਰਿਆ। ਇਹ ਹਾਦਸਾ ਖਾਨ-ਏ-ਚਾਰਬਾਗ ਜ਼ਿਲ੍ਹੇ ਵਿੱਚ ਦੋ ਵਾਹਨਾਂ ਦੀ ਟੱਕਰ ਕਾਰਨ ਵਾਪਰਿਆ। ਫਿਲਹਾਲ ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਭੀੜ-ਭੜੱਕੇ ਵਾਲੀਆਂ ਸੜਕਾਂ 'ਤੇ ਲਾਪਰਵਾਹੀ ਨਾਲ ਗੱਡੀ ਚਲਾਉਣਾ ਅਤੇ ਖਸਤਾਹਾਲ ਹਾਈਵੇਅ 'ਤੇ ਟਰੈਫਿਕ ਸਿਗਨਲਾਂ ਦੀ ਕਮੀ ਅਫ਼ਗਾਨਿਸਤਾਨ 'ਚ ਸੜਕ ਹਾਦਸਿਆਂ ਦੇ ਮੁੱਖ ਕਾਰਨ ਹਨ।