ਨੇਪਾਲ ਦੇ ਚਿਤਵਾਨ ਵਿੱਚ ਟੈਕਸੀ ਦੇ ਖਾਈ ‘ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ 

ਕਾਠਮੰਡੂ, 30 ਮਾਰਚ :  ਨੇਪਾਲ ਦੇ ਚਿਤਵਾਨ ਜ਼ਿਲ੍ਹੇ 'ਚ ਅੱਜ ਸਵੇਰੇ ਟੈਕਸੀ ਦੇ ਖਾਈ ‘ਚ ਡਿੱਗਣ ਕਾਰਨ ਦੋ ਔਰਤਾਂ ਅਤੇ ਇਕ ਨਾਬਾਲਗ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਜਦਕਿ ਇਕ ਵਿਅਕਤੀ ਲਾਪਤਾ ਹੈ। ਨਿਊਜ਼ ਏਜੰਸੀ ਪੀਟੀਆਈ ਨੇ ਪੁਲਿਸ ਦੇ ਹਵਾਲੇ ਤੋਂ ਦੱਸਿਆ ਕਿ ਸ਼ਨੀਵਾਰ ਸਵੇਰੇ ਨੇਪਾਲ ਦੇ ਚਿਤਵਾਨ ਜ਼ਿਲ੍ਹੇ ਵਿੱਚ ਇੱਕ ਟੈਕਸੀ ਵਿੱਚ 6 ਲੋਕ ਕਾਠਮੰਡੂ ਤੋਂ ਗੋਰਖਾ ਜ਼ਿਲ੍ਹੇ ਲਈ ਜਾ ਰਹੇ ਸਨ। ਇਸ ਦੌਰਾਨ ਟੈਕਸੀ ਨਦੀ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਦੋ ਔਰਤਾਂ ਅਤੇ ਇੱਕ ਨਾਬਾਲਗ ਲੜਕੇ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ 7 ਵਜੇ ਵਾਪਰਿਆ। ਇਹ ਟੈਕਸੀ ਤ੍ਰਿਸ਼ੂਲੀ ਨਦੀ 'ਚ 100 ਮੀਟਰ ਡੂੰਘੀ ਖੱਡ 'ਚ ਡਿੱਗ ਗਈ। ਯਾਤਰੀਆਂ ਵਿੱਚੋਂ ਇੱਕ 18 ਸਾਲਾ ਲੜਕਾ ਲਾਪਤਾ ਹੈ। ਇਸ ਤੋਂ ਇਲਾਵਾ ਮਰਨ ਵਾਲਿਆਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ।