ਜਕਾਰਤਾ, 27 ਮਾਰਚ : ਇੰਡੋਨੇਸ਼ੀਆ ਦੇ ਪੱਛਮੀ ਜਾਵਾ ਸੂਬੇ ‘ਚ ਦੋ ਪਿੰਡਾਂ ਵਿੱਚ ਜ਼ਮੀਨ ਖਿਸਕਣ ਕਾਰਨ ਦੱਬੇ ਗਏ ਬੱਚਿਆਂ ਸਮੇਤ 5 ਲਾਸ਼ਾ ਬਰਾਮਦ ਹੋਈਆਂ ਹਨ। ਇਸ ਮੌਕੇ ਖੋਜ ਅਤੇ ਬਚਾਅ ਏਜੰਸੀ ਦੇ ਮੁਖੀ ਸੁਪ੍ਰੀਅਨੇ ਅਨੁਸਾਰ ਪੰਜਵੀਂ ਲਾਸ਼ ਬੁੱਧਵਾਰ ਸਵੇਰੇ ਇੱਕ ਨਦੀ ਦੇ ਨੇੜੇ ਮਿਲੀ, ਜੋ ਤਬਾਹੀ ਤੋਂ ਪਹਿਲਾਂ ਪੀੜਤ ਦੇ ਆਖਰੀ ਜਾਣੇ ਸਥਾਨ ਤੋਂ ਲਗਭਗ 20 ਕਿਲੋਮੀਟਰ ਦੂਰੀ ਤੇ ਸੀ। ਮ੍ਰਿਤਕਾਂ ਤੋਂ ਇਲਾਵਾ ਪੰਜ ਲੋਕ ਹੋਰ ਹਾਲੇ ਲਾਪਤਾ ਹਨ, ਜਿੰਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀਆ ਅਨੁਸਾਰ ਜ਼ਮੀਨ ਖਿਸਕਣ ਕਾਰਨ ਲਗਭਗ 30 ਘਰ ਅਤੇ ਦੋ ਧਾਰਮਿਕ ਪੂਜਾ ਕੇਂਦਰ ਤਬਾਹ ਜੋ ਗਏ ਹਨ। ਉਨ੍ਹਾਂ ਦੱਸਿਆ ਕਿ ਬਚਾਅ ਕਰਮੀਆਂ ਵੱਲੋਂ ਉੱਚੀਆਂ ਪਹਾੜੀਆਂ ਵਾਲੇ ਇਲਾਕਿਆਂ ਵਿੱਚ ਲਾਪਤਾ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।